* ਸੰਗਤਾਂ ਵਿੱਚ ਖੁਸ਼ੀ ਦੀ ਲਹਿਰ, ਕਈ ਸਾਲਾਂ ਤੋ ਬੇਨਿਯਮੀਆਂ ਦੀ ਆੜ ਵਿੱਚ ਵਿਚਰ ਰਹੇ ਸਨ ਮੌਕੇ ਦੇ ਪ੍ਰਬੰਧਕ
ਨਿਊਯਾਰਕ (ਜਤਿੰਦਰ) - ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਕਮੇਟੀ ਕੋਰਟ ਵੱਲੋਂ ਖਤਮ ਕਰਕੇ ਰਸੀਵਰ ਲਾ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਕੋਰਟ ਵਿੱਚ ਚੱਲ ਰਹੇ ਕੇਸ ਦਾ ਨਿਪਟਾਰਾ ਕਰਦੇ ਜੱਜ ਨੇ ਪਾਸ ਕੀਤਾ ਹੈ। ਕਿ ਮੋਕੇ ਦੀ ਕਮੇਟੀ ਬੇਨਿਯਮੀਆ ਕਰਕੇ ਗੁਰੂ ਘਰ ਵਿੱਚ ਪ੍ਰਬੰਧਕ ਪਿਛਲੇ ਕਈ ਸਾਲਾਂ ਤੋਂ ਕਮੇਟੀ ਬਣਾ ਰਹੀ ਸੀ। ਕਦੇ ਵੋਟਾਂ ਕੱਟਕੇ ਧਾਂਦਲੀ ਕਰਦੀ ਸੀ, ਕਦੇ ਅਨ-ਅਧਿਕਾਰਤ ਹਥਕੰਡੇ ਵਰਤ ਕੇ ਕਮੇਟੀ ਦੀ ਸ਼ਕਤੀ ਆਪਣੇ ਹੱਥ ਵਿੱਚ ਲੈਂਦੀ ਸੀ। ਜੱਜ ਵੱਲੋਂ ਕੇਸ ਨੂੰ ਸੁਣਿਆ ਗਿਆ ਤੇ ਪਾਸ ਕੀਤਾ ਗਿਆ ਕਿ ਮੌਕੇ ਦੀ ਕਮੇਟੀ ਧਾਂਦਲੀ ਦਾ ਸਹਿਯੋਗ ਲੈ ਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਕਾਬਜ਼ ਹੁੰਦੀ ਰਹੀ ਹੈ। ਜਿਸ ਦਾ ਪ੍ਰਮਾਣ ਸਾਹਮਣੇ ਆਇਆ ਹੈ। ਤੱਥਾਂ ਦੇ ਅਧਾਰ ਤੇ ਫੈਸਲਾ ਕਰਕੇ ਰਸੀਵਰ ਨਿਯੁਕਤ ਕੀਤਾ ਗਿਆ ਹੈ। ਜਿਸ ਦੀ ਹਾਜ਼ਰੀ ਵਿੱਚ ਵੋਟਾ ਬਣਨਗੀਆਂ ਅਤੇ ਕਾਨੂੰਨ ਮੁਤਾਬਕ ਕਮੇਟੀ ਚੁਣੀ ਜਾਵੇਗੀ। ਕੋਰਟ ਮੁਤਾਬਕ ਸਾਰੇ ਅਧਿਕਾਰ ਰਸੀਵਰ ਨੂੰ ਦਿੱਤੇ ਗਏ ਹਨ। ਜਿਸ ਦੀ ਨਿਗਰਾਨੀ ਵਿੱਚ ਨਵੀਂ ਕਮੇਟੀ ਚੁਣੀ ਜਾਵੇਗੀ।
ਸੰਗਤਾਂ ਵਿੱਚ ਖੁਸ਼ੀ ਹੈ ਕਿ ਲੰਬੇ ਸਮੇਂ ਤੋਂ ਅਣ/ਅਧਿਕਾਰਤ ਹੱਥ ਕੰਢੇ ਵਰਤ ਕਿ ਗੁਰੂ ਘਰ ਵਿੱਚ ਦਖਲ ਅੰਦਾਜੀ ਕੀਤੀ ਗਈ ਸੀ। ਜਿਸ ਨੂੰ ਕੋਰਟ ਨੇ ਸਿਰੇ ਤੋਂ ਨਕਾਰਦੇ ਰਸੀਵਰ ਨਿਯੁਕਤ ਕਰ ਦਿੱਤਾ ਹੈ। ਨਵੀਂ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਦੇ ਦਿੱਤੀ ਹੈ। ਜਿਸ ਅਨੁਸਾਰ ਅਗਲੀ ਚੋਣ ਹੋਵੇਗੀ। ਕੱਲ੍ਹ ਤੋਂ ਰਸੀਵਰ ਮੁਤਾਬਕ ਸਾਰੇ ਕੰਮ ਹੋਣਗੇ।