ਮੈਰੀਲੈਂਡ (ਜਤਿੰਦਰ) - ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਮਾਨਸਿਕ ਸਿੱਖਿਆ ਦਾ ਸਫਲ ਤਜਰਬਾ ਅੱਜ ਕਲ ਅਮਰੀਕਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਵੱਲੋਂ ਇਸ ਤਜਰਬੇ ਨੂੰ ਅਮਰੀਕਾ ਦੇ ਸਕੂਲਾਂ ਵਿੱਚ ਲਾਗੂ ਕਰਨ ਲਈ ਪਾਵਰ ਪੁਆਇੰਟ ਦਾ ਸਹਾਰਾ ਲਿਆ ਹੈ। ਜਿਸ ਸਬੰਧੀ ਉਹਨਾਂ ਨੇ ਇਸ ਦਾ ਪ੍ਰਦਰਸ਼ਨ ਸਕੂਲਾਂ, ਹਸਪਤਾਲ ਦੇ ਮਾਹਿਰਾਂ ਤੋਂ ਇਲਾਵਾ ਰਾਜਨੀਤਕਾਂ ਨਾਲ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਇਵਜਾਨੇ ਜਾਨ ਹਾਪਕਿਨ ਯੂਨੀਵਰਸਟੀ ਵਿੱਚ ਜਿੱਥੇ ਡਾ. ਗਿੱਲ ਨੇ ਤਿੰਨ ਸਾਲ ਇਸ ਤਜਰਬੇ ਬਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਉਸੇ ਯੂਨੀਵਰਸਿਟੀ ਦੀ ਸਾਈਕੈਟਿ੍ਰਕ ਮਾਹਿਰ ਡਾਕਟਰ ਸੀਮਾ ਨੇ ਮਾਨਸਿਕ ਸਿੱਖਿਆ ਦੇ ਤਜ਼ਰਬੇ ਨੂੰ ਜਾਨਣ ਦੀ ਕੋਸ਼ਿਸ਼ ਕੀਤੀ। ਵਿਚਾਰ ਉਪਰੰਤ ਉਹਨਾਂ ਆਪਣੀ ਰਾਏ ਦਿੰਦੇ ਕਿਹਾ ਕਿ ਇਸ ਤਜ਼ਰਬੇ ਦੀ ਅਮਰੀਕਾ ਵਿੱਚ ਬਹੁਤ ਜਰੂਰਤ ਹੈ। ਕਿਉਂਕਿ ਹਰ ਵਿਅਕਤੀ ਤਣਾਅ ਦਾ ਮਰੀਜ ਹੈ।
ਉਹ ਚਾਹੇ ਵਿਦਿਆਰਥੀ, ਕਰਮਚਾਰੀ, ਵਪਾਰੀ, ਪ੍ਰਬੰਧਕ ਜਾਂ ਘਰੇਲੂ ਸਵਾਣੀ ਕਿਉਂ ਨਾ ਹੋਵੇ। ਉਸ ਨੂੰ ਤਣਾਅ ਮੁਕਤ ਹੋਣਾ ਪਵੇਗਾ। ਇਸ ਲਈ ਮਾਨਸਿਕ ਸਿੱਖਿਆ ਦੇ ਤਜ਼ਰਬੇ ਨੂੰ ਪਹਿਲ ਦੇਣੀ ਪਵੇਗੀ। ਇਸ ਲਈ ਜਾਨ ਹਾਪਕਿਨ ਯੂਨੀਵਰਸਟੀ ਪਾਇਲਟ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਹ ਤਾਂ ਹੀ ਮੁਨਾਸਿਬ ਹੋ ਰਿਹਾ ਹੈ ਕਿਉਂਕਿ ਇਸ ਤਜ਼ਰਬੇ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਲਈ ਸੀਮਾ ਗੁਲਿਆਨੀ ਨੇ ਜ਼ਿੰਮੇਵਾਰੀ ਲਈ ਹੈ।
ਆਸ ਹੈ ਕਿ ਇਸ ਤਜ਼ਰਬੇ ਨੂੰ ਮਾਡਲ ਵਜੋਂ ਉਭਾਰਨ ਲਈ ਇਸ ਦੀ ਲੈਬਾਰਟੀ ਦਾ ਨਿਰਮਾਣ ਡਾਕਟਰ ਗਿੱਲ ਜਾਨ ਹਾਪਕਿਨ ਨਾਲ ਮਿਲਕੇ ਕਰਨਗੇ। ਜਿਸ ਲਈ ਮੈਰੀਲੈਂਡ ਸਰਕਾਰ ਤੋ ਯੂਨੀਵਰਸਿਟੀ ਗਰਾਟ ਮੁਹੱਈਆ ਕਰਵਾਏਗੀ। ਜਿਸ ਲਈ ਮੈਰੀਲੈਂਡ ਦਾ ਸਿੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ।
ਸਵੀਡਨ ਪਹਿਲਾ ਦੇਸ਼ ਹੈ ਜਿੱਥੇ ਮਾਨਸਿਕ ਸਿੱਖਿਆ ਦੀ ਪਹਿਲੀ ਯੂਨੀਵਰਸਟੀ ਦਾ ਨਿਰਮਾਣ ਹੋਇਆ ਸੀ। ਅੱਜ ਸਵੀਡਨ ਪਹਿਲਾ ਦੇਸ਼ ਹੈ ਜਿੱਥੇ ਮਾਨਸਿਕ ਸਿੱਖਿਆ ਹਰ ਖੇਤਰ ਵਿੱਚ ਲਾਜ਼ਮੀ ਹੈ। ਇਸ ਤਜਰਬੇ ਨੂੰ ਅਮਲੀ ਰੂਪ ਦੇਣ ਲਈ ਉਸ ਵੇਲੇ ਆਸ ਬੱਝੀ ਜਦੋਂ ਇਸ ਤਜਰਬੇ ਦੇ ਮਾਡਲ ਨੂੰ ਜਾਨ ਹਾਪਕਿਨ ਦੇ ਮਾਹਿਰਾਂ ਨਾਲ ਵਿਚਾਰਨ ਦਾ ਮੌਕਾ ਮਿਲਿਆ ਹੈ। ਇਸ ਦੀ ਡਾਕੂਮੈਂਟਰੀ ਬਣਾਉਣ ਦੀ ਜ਼ਿੰਮੇਵਾਰੀ ਸੁਧੀਰ ਗੁਲਿਆਨੀ ਉੱਘੇ ਟੀ. ਵੀ. ਸੀਰੀਅਲ ਮਾਹਿਰ ਨੇ ਲਈ ਹੈ। ਜੋ ਅੱਜ ਕਲ ਅਮਰੀਕਾ ਦੇ ਦੌਰੇ ਤੇ ਹਨ।