* ਮਨਪ੍ਰੀਤ ਹੁੰਦਲ ਨੂੰ ਨਿਕਲੀ ਨੇ ਰਿਪਬਲਿਕਨ ਵਜੋ ਸਮਰਥਨ ਦਿੱਤਾ
ਮੈਰੀਲੈਡ/ਹੰਟਵੈਲੀ (ਗਿੱਲ) - ਅਮਰੀਕਾ ਵਿੱਚ ਪ੍ਰਾਇਮਰੀ ਚੋਣ ਦਿਨੋ ਦਿਨ ਦਿਲਚਸਪ ਹੁੰਦੀ ਨਜ਼ਰ ਆ ਰਹੀ ਹੈ। ਜਿਸ ਦਾ ਮੁੱਖ ਕਾਰਣ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਮਨਾ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿਸ ਦੇ ਇਵਜਾਨੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜਿਸ ਦੀ ਪਲੇਠੀ ਮੀਟਿੰਗ ਮਿੰਟ ਰੈਸਟੋਰੈਟ ਵਿਖੇ ਪਿ੍ਰੰਸ ਅਨੰਦ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪ੍ਰਵਾਸੀ ਉੱਘੇ ਡਾਕਟਰਾਂ ਦੀ ਭਰਮਾਰ ਰਹੀ। ਜਾਣ ਪਹਿਚਾਣ ਦੇ ਸੈਸ਼ਨ ਵਿੱਚ ਨਿਕਲੀ ਐਬਰੋਜ ਨੇ ਮਨਪ੍ਰੀਤ ਹੁੰਦਲ ਨੂੰ ਸਮਰਥਨ ਦਿੱਤਾ ਤੇ ਜਿੱਤ ਦਾ ਦਾਅਵਾ ਕੀਤਾ।
ਨਿਕਲੀ ਐਬਰੋਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ, ਹੈਲਥ ਤੇ ਗੈਸ ਕਾਰੋਬਾਰ ਦਾ ਜਲੂਸ ਮੌਕੇ ਦੀ ਸਰਕਾਰ ਨੇ ਕੱਢ ਦਿੱਤਾ ਹੈ। ਜਿਸ ਲਈ ਤਬਦੀਲੀ ਦੀ ਲੋੜ ਹੈ। ਜੋ ਲੋਕ ਸਮਝ ਰਹੇ ਹਨ ਕਿ ਅਮਰੀਕਾ ਨੂੰ ਹੋਰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਰਿਪਬਲਿਕਨਾਂ ਦਾ ਸਾਥ ਦਿੱਤਾ ਜਾਵੇ ਤੇ ਲੋਕਾਂ ਨੂੰ ਖਰਾਬ ਹਲਾਤਾਂ ਵਿੱਚੋਂ ਮੁਕਤੀ ਦਿਵਾਈ ਜਾਵੇ। ਜਿਸ ਲਈ ਤੁਹਾਡੇ ਸਹਿਯੋਗ ਤੇ ਵੋਟ ਦਾ ਸਹੀ ਪ੍ਰਯੋਗ ਹੋਣਾ ਸਮੇਂ ਦੀ ਲੋੜ ਹੈ। ਬਾਲ ਤੁਹਾਡੇ ਪਾਲੇ ਵਿੱਚ ਹੈ।
ਗੈਰੀ ਕਾਲਨਿਜ ਨੇ ਕਿਹਾ ਕਿ ਲੋਕਾਂ ਵਿੱਚ ਜਾਗਿ੍ਰਤੀ ਆ ਗਈ ਹੈ। ਸਿਰਫ ਹਲੂਣਾ ਮਾਰਨ ਦੀ ਲੋੜ ਹੈ। ਜਿਸ ਕਈ ਤੁਸੀਂ ਮੂਹਰਲੀ ਕਤਾਰ ਬਣ ਚੱਟਾਨ ਵਾਂਗ ਖੜ੍ਹੇ ਹੋਏ ਹੋ। ਮੇਰਾ ਹਾਜਰੀਨ ਨੂੰ ਸਲੂਟ ਹੈ।
ਮਨਪ੍ਰੀਤ ਹੁੰਦਲ ਨੇ ਕਿਹਾ ਕਿ ਲੋਕ ਤਬਦੀਲੀ ਲਈ ਉੱਠ ਪਏ ਹਨ। ਇਹ ਕਾਫਲਾ ਹੁਣ ਰੁਕੇਗਾ ਨਹੀਂ, ਜੋ ਕਾਮਯਾਬੀ ਬਖਸ਼ੇਂਗਾ। ਸੋ ਦੋ ਜੂਨ ਦਾਂ ਦੀਵਟ ਇੱਕ ਇਤਿਹਾਸ ਸਿਰਜੇਗਾ। ਇਸ ਮੀਟਿੰਗ ਦੇ ਹਾਜ਼ਰੀਨ ਨੇ ਦਿਲ ਖੋਲ ਕੇ ਫੰਡ ਜੁਟਾਏ ਜੋ ਨਿਕਲੀ ਐਬਰਜ ਦੀ ਜਿੱਤ ਲਈ ਵਧਦੇ ਕਦਮਾਂ ਦਾ ਇਜਹਾਰ ਨਜਰ ਆਇਆ। ਪਿ੍ਰੰਸ ਅਨੰਦ ਜੋ ਮਿੰਟ ਰੈਸਟੋਰੈਂਟ ਦਾ ਮਾਲਕ ਹੈ।
ਉਸਨੇ ਖਾਣਾ ਸਪਾਂਸਰ ਕੀਤਾ ਤੇ ਦਿਲ ਖੋਲ੍ਹ ਕੇ ਫੰਡ ਵੀ ਦਿੱਤਾ ਜੋ ਨਿਕਲੀ ਐਬਰਜ ਲਈ ਵਿਸ਼ੇਸ਼ ਫੰਡ ਮੁਹਿੰਮ ਲਈ ਵੱਡਾ ਹੁਲਾਰਾ ਸੀ। ਸਮੁੱਚੀ ਟੀਮ ਦਾ ਧੰਨਵਾਦ ਕਰਦੇ ਨਿਕਲੀ ਨੇ ਦੋ ਜੂਨ ਦੇ ਫੰਡ ਰੇਜਿੰਗ ਈਵੈਂਟ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। ਸਮੁੱਚਾ ਨੁੱਕੜ ਮੌਟਿਗ ਫੰਡ ਜੁਟਾਉਣ ਦਾ ਕਾਰਜ ਕਾਬਲੇ ਤਾਰੀਫ ਰਿਹਾ ਹੈ।