ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਗਲੋਬਲ ਐੱਨ. ਆਰ. ਆਈਜ ਦੇ ਇੱਕ ਡੈਲੀਗੇਟ ਨੇ ਮਈ 2022 ਦੇ ਆਖਰੀ ਹਫਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੁਧਾਰਾਂ ਲਈ ਵਿਸ਼ਵ ਦੇ ਪ੍ਰਮੁੱਖ ਸਿੱਖਾਂ ਨਾਲ ਦੋ ਘੰਟੇ ਇਹ ਮੀਟਿੰਗ ਹੋਈ। ਖੇਤੀਬਾੜੀ, ਊਰਜਾ ਅਤੇ ਪਾਣੀ ਨਾਲ ਸਬੰਧਿਤ ਸਰੋਤਾਂ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ।
ਬਿਨਾਂ ਸ਼ੱਕ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਆਪਣੇ ਮੌਜੂਦਾ ਯਤਨਾਂ ਬਾਰੇ ਜਾਣਕਾਰੀ ਦਿੱਤੀ, ਪਰ ਡੈਲੀਗੇਟ ਸੂਰਜੀ, ਹਵਾ, ਪਾਣੀ ਅਤੇ ਖੇਤੀਬਾੜੀ ਵਿੱਚ ਆਪਣੀ ਮੁਹਾਰਤ ਪੇਸ਼ ਕਰਦਾ ਰਿਹਾ ਜੋ ਮੁੱਖ ਮੰਤਰੀ ਨੂੰ ਬਹੁਤ ਪਸੰਦ ਆਇਆ ਸੀ। ਮੁੱਖ ਮੰਤਰੀ ਨੇ ਆਪਣੀ ਪੰਜਾਬ ਟੀਮ ਨਾਲ ਯੂ. ਐੱਸ. ਏ. ਦੇ ਮਾਹਿਰਾਂ ਨਾਲ ਜੂਮ ਮੀਟਿੰਗ ਦਾ ਪ੍ਰਬੰਧ ਕਰਨ ਲਈ ਕਾਫੀ ਉਤਸੁਕਤਾ ਦਿਖਾਈ ਸੀ।
ਕਿਉਂਕਿ ਯੂ. ਐੱਸ. ਏ. ਦਾ ਡੈਲੀਗੇਟ ਵਾਪਸ ਪਹੁੰਚਣ ਤੇ ਆਪਣੇ ਮਾਹਰ ਨਾਲ ਵੱਖਰੇ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਵਿੰਡ ਐਨਰਜੀ ਐਕਸਪਰਟ ਸ੍ਰੀ ਸੂਰਜ ਸੀ ਦੀ ਓ ਨੇ ਆਪਣੀ ਫੀਡਬੈਕ ਡਾ: ਸੁਰਿੰਦਰ ਸਿੰਘ ਗਿੱਲ ਨੂੰ ਦਿੱਤੀ ਜੋ ਪੰਜਾਬ ਅਤੇ ਅਮਰੀਕਾ ਦੀ ਟੀਮ ਨੂੰ ਕੋਆਰਡੀਨੇਟਿੰਗ ਕਰ ਰਹੇ ਹਨ ਅਤੇ ਦੱਸਿਆ ਕਿ ਇਨਰ ਸੋਰਸ ਵਿੰਡ ਮਿਲ ਸਿਸਟਮ ਨੂੰ ਪੰਜਾਬ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਡਾ: ਸੁਰਿੰਦਰ ਸਿੰਘ ਗਿੱਲ ਨੇ ਵਿੰਡ ਮਿੱਲ ਮਾਹਿਰ ਨੂੰ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦਾ ਇੱਕ ਪਿੰਡ ਚੁਣਨ ਅਤੇ ਉਚ ਪੱਧਰ ‘ਤੇ ਕੰਮ ਕੀਤਾ ਜਾਵੇ। ਜੇਕਰ ਇਹ ਪ੍ਰੋਜੈਕਟ ਫਲਦਾਇਕ ਸਿੱਧ ਹੁੰਦਾ ਹੈ ਤਾਂ ਇਹ ਪੂਰੇ ਪੰਜਾਬ ਲਈ ਇੱਕ ਬੈਂਚਮਾਰਕ ਮਾਡਲ ਵਜੋਂ ਸਥਾਪਿਤ ਕੀਤਾ ਜਾ ਸਕਦਾ ਹੈ।
ਪਿੰਡ ਨੂੰ ਬਿਜਲੀ, ਖੇਤੀ, ਪਾਣੀ, ਸੂਰਜੀ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਅਮੀਰ ਬਣਾਇਆ ਜਾਵੇਗਾ, ਇਸ ਨੂੰ ਪ੍ਰਾਪਤ ਕਰਨ ਲਈ ਐੱਨ. ਆਰ. ਆਈ. ਟੀਮ ਪੰਜਾਬ ਦੀ ਬਿਹਤਰੀ ਲਈ ਅੱਗੇ ਵਧਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਾਹਿਰਾਂ ਦੇ ਨਾਮ ਦੀ ਉਡੀਕ ਕਰ ਰਹੀ ਹੈ। ਵਿੰਡ ਮਿਲਰ ਮਾਹਰ 14 ਜੂਨ 2022 ਨੂੰ ਦੱਖਣ ਵਾਲੇ ਪਾਸੇ ਭਾਰਤ ਜਾ ਰਿਹਾ ਹੈ ਜਿੱਥੇ ਉਸਨੇ ਇਸ ਵਿੰਡ ਮਿਲ ਊਰਜਾ ਨੂੰ ਪਿੰਨ ਪੁਆਇੰਟ ਬਣਾਇਆ ਹੈ।
ਹਾਲਾਂਕਿ ਮਾਹਿਰਾਂ ਦੀ ਇੱਕ ਉੱਚ-ਤਕਨੀਕੀ ਮੀਟਿੰਗ ਕੱਲ੍ਹ ਗੁਰਚਰਨ ਸਿੰਘ ਸਾਬਕਾ ਵਿਸਵ ਬੈਂਕ ਅਧਿਕਾਰੀ ਦੇ ਦਫਤਰ ਵਿੱਚ ਹੋਣ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਸੁਧਾਰ ਲਈ ਪਾਣੀ, ਸੂਰਜੀ, ਖੇਤੀਬਾੜੀ ਅਤੇ ਹੋਰ ਨਵਿਆਉਣਯੋਗ ਊਰਜਾ ਮਾਹਿਰ ਹਿੱਸਾ ਲੈ ਰਹੇ ਹਨ। ਇਸ ਤੋਂ ਬਾਅਦ, ਪੰਜਾਬ ਅਤੇ ਅਮਰੀਕਾ ਦੇ ਮਾਹਿਰਾਂ ਦੀ ਸਾਂਝੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੀ ਮੌਜੂਦਗੀ ਵਿੱਚ ਜੂਮ ‘ਤੇ ਹੋਵੇਗੀ।
ਵਿੰਡ ਮਿੱਲ ਦੇ ਸੀ.ਈ.ਓ. ਦੀ ਪ੍ਰਧਾਨਗੀ ਹੇਠ ਵਿੰਡ ਮਿਲ ਊਰਜਾ ਮੀਟਿੰਗ ਵਿੱਚ ਡਾਕਟਰ ਗਿੱਲ, ਸ੍ਰੀ ਸਾਹਬ ਕਰਨੀ, ਹਸਨ ਜਲੀਲ ਅਤੇ ਮਲਿਕ ਗੁਰਬਾਜ ਹਾਜਰ ਹੋਏ।