21 Dec 2024

ਖਾਲਸਾ ਗੁਰਮਤਿ ਅਕੈਡਮੀ ਦੇ ਅਕਾਦਮਿਕ ਜੇਤੂਆਂ ਨੂੰ ਡਾ. ਰਾਜਵੰਤ ਕੌਰ ਗਿੱਲ ਸਕਾਲਰਸ਼ਿਪ ਦਿੱਤੇ

* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਹੋਇਆ
ਮੈਰੀਲੈਂਡ (ਗਿੱਲ) - ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਪਿਛਲੇ ਛੇ ਸਾਲਾਂ ਤੋਂ ਖਾਲਸਾ ਪੰਜਾਬੀ ਸਕੂਲ ਚਲਾ ਰਿਹਾ ਹੈ। ਜਿਸ ਨੂੰ ਮਨਿੰਦਰ ਸਿੰਘ ਖਾਲਸਾ ਸਾਬਕਾ ਪ੍ਰਧਾਨ ਦੀ ਟੀਮ ਨੇ ਗੁਰਮਤਿ ਖਾਲਸਾ ਅਕੈਡਮੀ ਦੇ ਵਿੱਚ ਤਬਦੀਲ ਕਰਕੇ ਗੁਰਮਤਿ ਰੰਗਤ ਦਿੱਤੀ ਗਈ ਸੀ। ਜਿਸ ਦਾ ਪਹਿਲਾ ਨਤੀਜਾ ਕਰੋਨਾ ਤੋਂ ਬਾਅਦ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਜਿਸ ਵਿੱਚ ਬੀਬੀ ਹਰਪ੍ਰੀਤ ਕੌਰ ਦੀ ਲਗਾਤਾਰ ਮਿਹਨਤ ਸਦਕਾ ਇਸ ਦੇ ਨਵੇਂ ਸਿਲੇਬਸ ਨੂੰ ਰੰਗਤ ਦਿੱਤੀ ਗਈ ਹੈ। ਜਿਸ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਜਿਨ੍ਹਾਂ ’ਚ ਬਚਿੱਤਰ ਸਿੰਘ, ਜਤਿੰਦਰ ਕੌਰ, ਰਾਜਿੰਦਰ ਕੌਰ, ਕੁਲਦੀਪ ਕੌਰ, ਅਮਨਦੀਪ ਕੌਰ, ਪੂਨਮਜੀਤ ਕੌਰ ਦਾ ਖਾਸ ਜ਼ਿਕਰ ਹੈ।
    ਇਸ ਤੋ ਇਲਾਵਾ ਮੁੱਖ ਯੋਗਦਾਨ ਮਰਹੂਮ ਡਾਕਟਰ ਰਾਜਵੰਤ ਕੌਰ ਗਿੱਲ ਤੇ ਡਾਕਟਰ ਅਜੇਪਾਲ ਸਿੰਘ ਗਿੱਲ ਦਾ ਹੈ। ਜਿਨ੍ਹਾਂ ਨੇ ਸਮੇਂ-ਸਮੇਂ ਅਧਿਆਪਕਾਂ ਦੀ ਹੌਂਸਲਾ ਅਫਜਾਈ ਤੇ ਵਿਦਿਆਰਥੀਆਂ ਨੂੰ ਕੈਸ਼ ਸਕਾਲਰਸ਼ਿਪ ਸਕੀਮ ਲਾਗੂ ਕਰਕੇ ਬੱਚਿਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ।
    ਕੀਰਤਨ ਉਪਰੰਤ ਗੁਰੂ ਘਰ ਦੇ ਸਕੱਤਰ ਅਜੇਪਾਲ ਸਿੰਘ ਖਾਲਸਾ ਵੱਲੋਂ ਮਾਪਿਆਂ ਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਪਰੰਤ ਪਿ੍ਰੰਸੀਪਲ ਡਾ. ਸੁਰਿੰਦਰ ਸਿੰਘ ਗਿੱਲ ਨੂੰ ਨਿਮੰਤਿ੍ਰਤ ਕੀਤਾ ਕਿ ਉਹ ਗੁਰਮਤਿ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕਾਰਗੁਜਾਰੀ ਤੇ ਚਾਨਣਾ ਪਾਉਣ।
    ਡਾ. ਸੁਰਿੰਦਰ ਸਿੰਘ ਗਿੱਲ ਨੇ ਸੰਗਤਾਂ ਦੇ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਬੱਚਿਆਂ ਨੂੰ ਮਾਂ ਬੋਲੀ ਨਾਲੋਂ ਜੋੜੋ ਤੇ ਗੁਰਮਤਿ ਸਿੱਖਿਆ ਦਾ ਲਾਹਾ ਲਵੋ। ਜਿੱਥੇ ਉਹਨਾਂ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਉੱਥੇ ਵਿਦਿਆਰਥੀਆਂ ਤੇ ਮਾਪਿਆਂ ਦੇ ਸਹਿਯੋਗ ਦਾ ਧੰਨਵਾਦ ਵੀ ਕੀਤਾ।
    ਸਮੁੱਚੇ ਸਕੂਲ ਨੂੰ ਪੰਜ ਕਲਾਸਾਂ ਵਿੱਚ ਵੰਡਿਆ ਗਿਆ ਸੀ। ਪੰਜਾ ਗਰੁੱਪਾਂ ਦੇ ਜੇਤੂ ਵਿਦਿਆਰਥੀ ਨੂੰ ਉਹਨਾਂ ਦੇ ਅਧਿਆਪਕਾਂ ਤੇ ਪ੍ਰਬੰਧਕਾਂ ਰਾਹੀਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜਰਨੈਲ ਸਿੰਘ ਟੀਟੂ ਪ੍ਰਧਾਨ, ਡਾਕਟਰ ਅਜੈਪਾਲ ਸਿੰਘ ਗਿੱਲ ਤੇ ਬਚਿੱਤਰ ਸਿੰਘ ਨੇ ਸੀਨੀਅਰ ਗਰੁੱਪ ਵਿੱਚ ਪੁਨੀਤ ਕੌਰ ਪਹਿਲਾ ਸਥਾਨ, ਆਦਿਜੋਤ ਸਿੰਘ ਦੂਜਾ ਸਥਾਨ, ਵੰਸ਼ਦੀਪ ਸਿੰਘ ਤੀਜੇ ਸਥਾਨ ਨੂੰ ਅਧਿਆਪਕ ਜਤਿੰਦਰ ਕੌਰ ਨੇ ਆਪਣੇ ਕਰ ਕਮਲਾ ਨਾਲ ਕੈਸ਼ ਇਨਾਮ ਤਕਸੀਮ ਕੀਤੇ। ਜੂਨੀਅਰ ਗਰੁਪ ਵਿੱਚ ਕੁਲਦੀਪ ਕੌਰ ਅਧਿਆਪਕ ਨੇ ਪ੍ਰਧਾਨ ਜਰਨੈਲ ਸਿੰਘ ਤੇ ਡਾਕਟਰ ਅਜੇਪਾਲ ਸਿੰਘ ਦੇ ਸਹਿਯੋਗ ਨਾਲ ਆਪਣੇ ਕਰ ਕਮਲਾ ਨਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਜਿਸ ਵਿੱਚ ਦਮਨਪ੍ਰੀਤ ਕੌਰ ਪਹਿਲਾ ਸਥਾਨ, ਸ਼ਰਨ ਕੌਰ ਦੂਸਰਾ ਸਥਾਨ ਤੇ ਗੁਰਜਾਪ ਸਿੰਘ ਤੀਸਰੇ ਸਥਾਨ ਵਿੱਚ ਸ਼ਾਮਲ ਸਨ। ਸਬ ਜੂਨੀਅਰ ਗਰੁੱਪ ਵਿੱਚ ਰਣਵੀਰ ਸਿੰਘ ਪਹਿਲਾ ਸਥਾਨ, ਏਕਮ ਕੌਰ ਦੂਸਰਾ ਸਥਾਨ, ਫਰਿਆ ਉਬਰਾਏ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੈਸ਼ ਸਕਾਲਰਸ਼ਿਪ ਦਿੱਤੇ ਗਏ।
    ਪ੍ਰਾਇਮਰੀ ਗਰੁੱਪ ਦੀ ਅਧਿਆਪਕ ਪੂਨਮਜੀਤ ਕੌਰ ਵੱਲੋਂ ਆਪਣੇ ਗਰੁੱਪ ਦੇ ਵਿਦਿਆਰਥੀਆਂ ਜਿਸ ਵਿੱਚ ਮਨਜੋਤ ਸਿੰਘ ਪਹਿਲਾ ਸਥਾਨ, ਨਮਹਿ ਸਿੰਘ ਦੂਸਰਾ ਸਥਾਨ ਤੇ ਭਵਨਜੋਤ ਸਿੰਘ ਤੀਸਰੇ ਸਥਾਨ ਤੇ ਪ੍ਰੀ ਪ੍ਰਾਇਮਰੀ ਗਰੁੱਪ ਦੇ ਮਨਤੇਜ ਸਿੰਘ ਪਹਿਲਾ ਸਥਾਨ ਤੇ ਮਨਵੀਰ ਸਿੰਘ ਦੂਸਰਾ ਸਥਾਨ ਤੇ ਕੰਨਸੋਲੇਸ਼ਨ ਇਨਾਮ ਗੁਰਸਿਮਰਨ ਸਿੰਘ ਨੂੰ ਦਿੱਤਾ ਗਿਆ। ਇਹ ਕੈਸ਼ ਸਕਾਲਰਸ਼ਿਪ ਕ੍ਰਮਵਾਰ ਪਹਿਕੇ ਸਥਾਨ ਵਾਲੇ ਨੂੰ ਸੌ ਡਾਲਰ, ਦੂਜੇ ਸਥਾਨ ਵਾਲੇ ਨੂੰ ਪਝੱਤਰ ਡਾਲਰ ਤੇ ਤੀਸਰੇ ਸਥਾਨ ਵਾਲੇ ਨੂੰ ਪੰਜਾਹ ਡਾਲਰ ਦੇ ਕੇ ਡਾਕਟਰ ਰਾਜਵੰਤ ਕੌਰ ਸਕਾਲਰਸ਼ਿਪ ਜੋ ਹਰ ਸਾਲ ਬਾਰਾਂ ਸੌ ਡਾਲਰ ਦਿੱਤਾ ਜਾਂਦਾ ਹੈ। ਉਸ ਨਾਲ ਸਾਰੇ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।
    ਡਾ. ਅਜੇਪਾਲ ਸਿੰਘ ਨੇ ਕਿਹਾ ਕਿ ਅਧਿਆਪਕਾਂ ਦਾ ਬਹੁਤ ਯੋਗਦਾਨ ਹੈ ਸੋ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸੋ ਅਗਲੇ ਹਫਤੇ ਐਤਵਾਰ ਦੀਵਾਨ ਦੌਰਾਨ ਅਧਿਆਪਕਾਂ ਨੂੰ ਉਹਨਾਂ ਦੀ ਬਿਹਤਰ ਕਾਰਗੁਜਾਰੀ ਸਦਕਾ ਟਰਾਫੀਆਂ ਦਿੱਤੀਆਂ ਜਾਣਗੀਆਂ। ਜੋ ਸਮੁੱਚੀ ਪ੍ਰਬੰਧਕ ਕਮੇਟੀ ਨੇ ਸ਼ਲਾਘਾਯੋਗ ਉੱਦਮ ਦੱਸਿਆ ਹੈ। ਜੋ ਅਧਿਆਪਕਾਂ ਲਈ ਉਤਸ਼ਾਹ ਕਰਨ ਦਾ ਉਪਰਾਲਾ ਹੋਵੇਗਾ।
    ਖਾਲਸਾ ਗੁਰਮਤਿ ਅਕੈਡਮੀ ਮੈਰੀਲੈਡ ਨਿੱਤ ਨਵੀਆਂ ਪੁਲਾਂਘਾਂ ਪੁੱਟਦੀ ਆਪਣਾ ਸਫਰ ਮਲਕੜੇ ਰੂਪ ਵਿੱਚ ਅਖਤਿਆਰ ਕਰ ਰਹੀ ਹੈ, ਜਿਸਦਾ ਸਿਹਰਾ ਸਮੱੁਚੀ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ।      

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter