* ਮੈਕ-ਲਵ ਵਲੋਂ ਫੇਸਬੁੱਕ ਤੇ ਵਿਵਾਦਤ ਪੋਸਟਾਂ ਪਾਉਣ ਕਾਰਨ ਹੋਈ ਕਾਰਵਾਈ
* ਕਾਲੇ-ਗੋਰੇ ਕਮਿਊਨਿਟੀ ਲੀਡਰਾਂ ਵਲੋਂ ਮੈਕਲਵ ਨੂੰ ਕੱਢਣ ਦਾ ਗਵਰਨਰ 'ਤੇ ਪਾਇਆ ਜਾ ਰਿਹਾ ਸੀ ਦਬਾਅ
ਮੈਰੀਲੈਂਡ (ਵਿਸ਼ੇਸ਼ ਪ੍ਰਤੀਨਿਧ) – ਇੱਕ ਸਤਾਰਾਂ ਸਾਲਾ ਸ਼ੂਟਰ ਦੇ ਸਮਰਥਨ ਵਿੱਚ ਵਿਵਾਦਤਪੂਰਨ ਫੇਸਬੁੱਕ ਪੋਸਟਾਂ ਪਾਉਣ ਕਾਰਨ ਤੇ ਕੁਮੈਂਟ ਕਰਨ ਕਰਕੇ ਮੈਕਲਵ ਡਾਇਰੈਕਟਰ ਕਮਿਊਨਿਟੀ ਇਨੀਸ਼ੇਟਰ ਨੂੰ ਸ਼ਨੀਵਾਰ ਦੁਪਿਹਰ ਨੂੰ ਉਨ੍ਹਾਂ ਦੀ ਰਾਜ ਸਰਕਾਰ ਨੇ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ।
ਆਰਥਰ ਮੈਕਲਵ-ਗਵਰਨਰ ਦੇ ਕਮਿਊਨਿਟੀ ਪਹਿਲ ਕਦਮੀ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸਨ। ਉਸਨੇ ਪਿਛਲੇ ਕਈ ਦਿਨਾਂ ਤੋਂ ਆਪਣੇ ਨਿੱਜੀ ਫੇਸਬੁੱਕ ਪੇਜ਼ ਤੇ ਵਿਵਾਦਗ੍ਰਤ ਅਤੇ ਅਪਮਾਨਜਨਕ ਯਾਦਾਂ, ਅਪਡੇਟ ਅਤੇ ਫੋਟੋਆਂ ਦੀ ਲੜੀ ਪ੍ਰਕਾਸ਼ਤ ਕੀਤੀ। ਜਿਸ ਵਿੱਚ ਕੇਨੋਸ਼ਾ ਵਿੱਚ ਵਧ ਰਹੀ ਨਸਲੀ ਗੜਬੜੀ ਦੀ ਅਲੋਚਨਾ ਕੀਤੀ ਗਈ ਸੀ।
ਮੈਕਲਵ ਨੇ ਸਤਾਰਾਂ ਸਾਲਾਂ ਲੜਕੇ ਕੈਲ ਰੇਟਨਹਸ ਦੇ ਸਮਰਥਨ ਵਿੱਚ ਫੇਸਬੁੱਕ ਤੇ ਸੀਨਜ਼ ਪੋਸਟ ਕੀਤੇ। ਜਿਸਨੇ ਕਥਿਤ ਤੌਰ ਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਤੇ ਗੋਲੀਆਂ ਚਲਾ ਦਿੱਤੀਆਂ ਜੋ ਯਾਕੂਬ ਬਲੇਕ ਦੀ ਗੋਲੀ ਦਾ ਵਿਰੋਧ ਕਰ ਰਹੇ ਸਨ, ਬਲੇਕ ਉਹ 29 ਸਾਲਾ ਆਦਮੀ ਸੀ ਜਿਸ ਨੂੰ 23 ਅਗਸਤ ਨੂੰ ਕੇਨੋਸ਼ਾ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ।
ਮੈਕਲਵ ਵਲੋਂ ਪ੍ਰਕਾਸ਼ਿਤ ਕੀਤੀ ਫੇਸਬੁੱਕ ਪੋਸਟ ਵਾਇਰਲ ਹੋ ਗਈ। ਜਿਸਨੂੰ ਮੈਰੀਲੈਂਡ ਦੇ ਅਗਾਂਹਵਧੂ ਮਾਈਕਲ ਫੀਲਡਮੈਨ 2020 ਡੈਮੋਕਰੇਟਕ ਕਾਂਗਰਸ ਉਮੀਦਵਾਰ ਨੇ ਸਰਕਾਰ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਮੈਕਲਵ ਜਾਂ ਅਸਤੀਫਾ ਦੇਵੇ ਜਾਂ ਬਰਖਾਸਤ ਕੀਤਾ ਜਾਵੇ।
ਅਫਸੋਸ ਕਿ ਗਵਰਨਰ ਮੈਰੀਲੈਂਡ ਲੈਰੀ ਹੋਗਨ ਨੇ ਬਗੈਰ ਕਿਸੇ ਪੁਛਗਿੱਛ ਜਾਂ ਕਾਰਨ ਦੱਸੋ ਨੋਟਿਸ ਦੇਣ ਦੀ ਬਜਾਏ ਨੌਕਰੀ ਤੋਂ ਹਟਾ ਦਿੱਤਾ ਹੈ। ਵੱਖ-ਵੱਖ ਕਮਿਊਨਿਟੀ ਲੀਡਰਾਂ ਵਲੋਂ ਗਵਰਨਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਤਾਂ ਪਬਲਿਕ ਪਹਿਲਾਂ ਹੀ ਹੋਈਆਂ ਸਨ, ਕਈ ਹੋਰਨਾਂ ਵਿਅਕਤੀਆਂ ਨੇ ਵੀ ਫੇਸਬੁੱਕ ਤੇ ਪਾਈਆਂ ਹਨ। ਕੀ ਲੈਰੀ ਹੋਗਨ ਉਹਨਾਂ ਵਿਅਕਤੀਆਂ ਖਿਲਾਫ ਵੀ ਐਕਸ਼ਨ ਲੈਣਗੇ।
ਹਾਲ ਦੀ ਘੜੀ ਮੈਕਲਵ ਦੇ ਹੱਕ ਵਿੱਚ ਸਥਾਨਕ ਲੀਡਰ ਨਿੱਤਰੇ ਹਨ। ਜੋ ਗਵਰਨਰ ਲੈਰੀ ਹੋਗਨ ਨੂੰ ਮਿਲਕੇ ਇਸ ਐਕਸ਼ਨ ਤੇ ਦੁਬਾਰਾ ਵਿਚਾਰ ਲਈ ਅਪੀਲ ਕਰਨਗੇ।