02 May 2024

ਐਡਮਿੰਟਨ ਵਿਖੇ ਪੁਸਤਕ ਵਿਮੋਚਨ ਤੇ ਵਿਚਾਰ ਚਰਚਾ

ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ ਵਿਖੇ ਇੱਕ ਵਿਸ਼ੇਸ਼ ਪੁਸਤਕ ਵਿਮੋਚਨ ਤੇ ਵਿਚਾਰ ਚਰਚਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਬਾਲਮ ਅਤੇ ਲੇਖਕ ਬਲਦੇਵ ਰਾਜ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਦੇ ਫਰਜ਼ ਅਦਾ ਕੀਤੇ। ਇਸ ਕੈਂਪ ਦੇ ਸੰਚਾਲਕ ਵਰਿੰਦਰ ਪਾਲ ਸਿੰਘ ਭੁੱਲਰ ਸਨ।
ਇਸ ਮੌਕੇ ਤੇ ਪ੍ਰਸਿੱਧ ਲੇਖਕ ਡਾ. ਅਗਨੀ ਸ਼ੇਖਰ ਦੀ ਪੁਸਤਕ 'ਜਵਾਹਰ ਟਨਲ' (ਕਵਿਤਾਵਾਂ) ਅਤੇ ਬਲਦੇਵ ਰਾਜ ਦੀ ਇੰਗਲਿਸ਼ ਪੁਸਤਕ 'ਦਾ ਪਾਵਰ ਆਫ ਪੋਜ਼ਿਟਿਵ ਥਿਨਕਿੰਗ ਐਂਡ ਐਟੀਚਿਉਟ' ਦਾ ਵਿਮੋਚਨ ਕੀਤਾ ਗਿਆ।  
ਇਸ ਮੌਕੇ ਤੇ ਪੁਸਤਕਾਂ ਦੇ ਸੰਦਰਭ ਵਿੱਚ ਬੋਲਦੇ ਹੋਏ ਬਲਵਿੰਦਰ ਬਾਲਮ ਨੇ ਕਿਹਾ ਕਿ 'ਜਵਾਹਰ ਟਨਲ' ਪੁਸਤਕ ਜੋ ਹਿੰਦੀ ਵਿੱਚ ਲਿਖੀ ਗਈ ਹੈ ਅਤੇ ਇਸਦਾ ਪੰਜਾਬੀ ਅਨੁਵਾਦ ਸ਼ਿਰਾਜ਼ਾ ਮੈਗਜ਼ੀਨ ਜੰਮੂ ਕਸ਼ਮੀਰ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਬਿੰਬ ਪ੍ਰਤੀਕਾਂ ਨੂੰ ਸਹੀ ਢੁਕਵੀਂ ਸ਼ਬਦਾਵਲੀ ਦੇ ਕੇ ਅਰਥਾਂ ਦੀ ਪਰਿਭਾਸ਼ਾ ਨਾਲ ਇਨਸਾਫ ਕੀਤਾ ਹੈ। ਇਹ ਪੁਸਤਕ ਮੌਜੂਦਾ ਮਾਹੌਲ ਅਤੇ ਜੰਮੂ ਕਸ਼ਮੀਰ ਦੀ ਵਰਤਮਾਨ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ।
ਬਲਦੇਵ ਰਾਜ ਦੀ ਪੁਸਤਕ ਵਿੱਚ ਮੁਹਾਵਰੇ ਅਤੇ ਲੋਕਕਤੀਆਂ ਦੀ ਭਰਮਾਰ ਹੈ ਜੋ ਇਨਸਾਨੀ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀ ਹੈ। ਨੌਜਵਾਨਾਂ ਲਈ ਇਹ ਪੁਸਤਕ ਇੱਕ ਵਰਦਾਨ ਹੈ।
ਕਵਿਤਾਵਾਂ ਦੇ ਦੌਰ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਕੀਮਤੀ ਵਿਚਾਰ ਰੱਖੇ। ਸਮਾਗਮ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਵਰਿੰਦਰ ਭੁੱਲਰ, ਵਿਦਾਨ ਪੁਰਾਣੀਂ, ਅਮਨ ਬਾਸੀ, ਅਰਿਵੰਦਰ ਭੁੱਲਰ, ਦਰਸ਼ਨ ਸ਼ਰਮਾ, ਨਵੀ ਬਾਸੀ, ਸਰਵਜੀਤ ਮਾਹਿਲ, ਜਸਲੀਨ ਕੌਰ, ਅਰਵਿੰਦਰ ਕੌਰ ਆਰਟਿਸਟ, ਸਤਿੰਦਰ, ਹਰਜਿੰਦਰ ਸਿੰਘ, ਬਲਬੀਰ ਕੌਰ, ਕਰਣਪ੍ਰਤਾਪ ਸਿੰਘ, ਆਮੀਨ, ਸੁਕਰਾਤ, ਬਲਬੀਰ ਕੌਰ, ਐਸਮੀਨ ਆਦਿ ਨੇ ਸ਼ਿਰਕਤ ਕੀਤੀ।

More in ਜੀਵਨ ਮੰਤਰ

ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
ਵਾਸ਼ਿੰਗਟਨ ਡੀ. ਸੀ. (ਗਿੱਲ) - ਭਾਵੇਂ ਹਰ ਸਾਲ ਵਿਸਾਖੀ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਦੀ ਰਿਹਾਇਸ਼...
Home  |  About Us  |  Contact Us  |  
Follow Us:         web counter