ਵਾਸ਼ਿੰਗਟਨ ਡੀ. ਸੀ. (ਗਗਨ ਦਮਾਮਾ ਬਿਓਰੋ) – ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਿੱਚ ਕਈ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ। ਜਿਨ੍ਹਾਂ ਵਿੱਚ ਯੁਨਾਈਟਿਡ ਸਿੱਖ ਮਿਸ਼ਨ, ਸਿੱਖਸ ਆਫ ਅਮਰੀਕਾ ਅਤੇ ਗੁਰੂ ਨਾਨਕ ਮਿਸ਼ਨ ਵਲੋਂ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਮਤਾ ਪਾਸ ਕਰਵਾਇਆ ਗਿਆ ਸੀ। ਇਸ ਸਬੰਧੀ ਕਿਤਾਬਚਾ ਤਿਆਰ ਵੀ ਕਰਵਾਇਆ, ਜਿਸ ਤੇ ਕਾਫੀ ਖਰਚਾ ਕੀਤਾ ਗਿਆ ਸੀ।
ਹੁਣ ਇਸ ਕਿਤਾਬਚੇ ਮੁਤਾਬਕ ਹੀ ਦੋਵੇਂ ਪਾਸੇ ਕੰਮ ਕਰਵਾਇਆ ਜਾ ਰਿਹਾ ਹੈ। ਵਿਦੇਸ਼ੀ ਸੰਸਥਾਵਾਂ ਦੀ ਮੰਗ ਹੈ ਕਿ ਪੰਜਾਬ, ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਨੁਮਾਇੰਦਿਆਂ ਨੂੰ ਵੀ ਕਰਤਾਰਪੁਰ ਲਾਂਘੇ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਵਿੱਚ ਸੱਦਿਆ ਜਾਵੇ ਤਾਂ ਜੋ ਕਰਤਾਰਪੁਰ ਲਾਂਘੇ ਸਬੰਧੀ ਸਹੂਲਤਾਂ ਦੇਣ ਸਬੰਧੀ ਵਿਦੇਸ਼ੀ ਸੰਗਤਾਂ ਆਪਣਾ ਵੀ ਯੋਗਦਾਨ ਪਾ ਸਕਣ।
ਇੱਕ ਸਾਂਝੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਯੁਨਾਈਟਿਡ ਸਿੱਖ ਮਿਸ਼ਨ ਤੋਂ ਰਛਪਾਲ ਸਿੰਘ ਢੀਂਡਸਾ, ਸਿੱਖਸ ਆਫ ਅਮਰੀਕਾ ਤੋਂ ਜਸਦੀਪ ਸਿੰਘ ਜੱਸੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਨੂੰ ਮਲਟੀ ਮੀਡੀਆ ਸੰਸਥਾ ਦੇ ਨੁਮਾਇੰਦਿਦੇ ਵਜੋਂ ਸੱਦਿਆ ਜਾਵੇ।
ਕਿਉਂਕਿ ਵਿਦੇਸ਼ੀ ਸੰਸਥਾਵਾਂ ਨੇ ਇਸ ਲਾਂਘੇ ਨੂੰ ਖੋਲ੍ਹਣ ਲਈ ਅਹਿਮ ਭੂਮਿਕਾ ਨਿਭਾਈ ਹੈ। ਭਵਿੱਖ ਵਿੱਚ ਵੀ ਇਹ ਸੰਸਥਾਵਾਂ ਹੋਰ ਯੋਗਦਾਨ ਪਾ ਸਕਦੀਆਂ ਹਨ। ਇੱਥੋਂ ਤੱਕ ਕਿ ਵਿਦੇਸ਼ੀ ਸੰਗਤਾ ਬਹੁਤਾਤ ਵਿੱਚ ਜਾਣਾ ਜਿਆਦਾ ਪਸੰਦ ਕਰਨਗੇ। ਉੱਥੇ ਹੋਟਲ,ਹਸਪਤਾਲ ਅਤੇ ਸਕੂਲ ਝੋਕਣ ਵਿੱਚ ਯੋਗਦਾਨ ਵੀ ਪਾਉਣਗੇ।