ਕਰਤਾਰਪੁਰ-ਲਾਂਘੇ ਸਬੰਧੀ ਕੀਤੇ ਸ਼ਲਾਘਾਯੋਗ ਕਾਰਜਾਂ ਵੀ ਲਾਈ ਜਿੱਤ ਤੇ ਮੋਹਰ
-ਗਗਨ ਦਮਾਮਾ ਬਿਓਰੋ-
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪ੍ਰਸਿੱਧ ਫਿਲਮ ਅਭਿਨੇਤਾ ਸੰਨੀ ਦਿਓਲ ੭੭੬੫੭ ਵੋਟਾਂ ਨਾਲ ਜਿੱਤ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਸੁਨੀਲ ਜਾਖੜ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਸੁਨੀਲ ਜਾਖੜ ਨੇ ਪਿਛਲੇ ਸਾਲਾਂ ਦੌਰਾਨ ਇਹ ਸੀਟ ਜਿੱਤੀ ਸੀ, ਪਰ ਅੱਜ ਉਹ ਇਸ ਸੀਟ ਤੋਂ ਹਾਰ ਗਏ। ਅੱਜ ਦੁਪਿਹਰ ਸੰਨੀ ਦਿਓਲ ਨੂੰ ਜਦ ਖਬਰ ਮਿਲੀ ਕਿ ਉਹ ਜਿੱਤ ਰਹੇ ਹਨ ਤਾਂ ਉਹ ਤੁਰੰਤ ਬਾਈ ਏਅਰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੰਚ ਕੇ ਗੁਰਦਾਸਪੁਰ ਆਪਣੇ ਹੋਟਲ ਵਿੱਚ ਆ ਗਏ। ਜਿੱਥੇ ਉਨ੍ਹਾਂ ਦੇ ਸਮਰਥਕਾਂ ਤੇ ਪ੍ਰਸ਼ੰਸਕਾਂ ਦਾ ਤਾਂਤਾ ਲੱਗ ਲਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਈ ਸਹਾਇਕ ਮੈਂਬਰ ਨਾਲ ਸਨ।
ਸੰਨੀ ਦਿਓਲ ਗੁਰਦਾਸਪੁਰ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਬੱਬੇਹਾਲੀ ਰੋਡ ਤੇ ਪੈਂਦੀ ਅੱਪਰ ਬਾਰੀ ਦੁਆਬ ਨਹਿਰ ਦੇ ਨਜ਼ਦੀਕ ਪ੍ਰਾਚੀਨ 'ਨਵਾਂ ਪਿੰਡ' ਦੀ ਪ੍ਰਾਚੀਨ ਹਵੇਲੀ ਨੁਮਾ ਹੋਟਲ ਵਿੱਚ ਠਹਿਰੇ ਹੋਏ ਹਨ ਅਤੇ ਪੰਜਾਬ ਟੂਰਿਜ਼ਮ ਐਂਡ ਹੈਰੀਟੇਜ਼ ਪ੍ਰਮੋਸ਼ਨ ਬੋਰਡ ਨਾਲ ਇਸ ਹੋਟਲ ਦਾ ਸੰਪਰਕ ਹੈ। ਇਸ ਸਥਾਨ ਵਿਖੇ ਕੁਦਰਤੀ ਮਹੌਲ ਅਤੇ ਪ੍ਰਾਚੀਨ ਰੁੱਖਾਂ ਦੀ ਠੰਡੀ ਛਾਂ ਦਾ ਨਜ਼ਾਰੇਦਾਰ ਮਾਹੌਲ ਹੈ।
ਕਾਫੀ ਜੱਦੋ ਜਹਿਦ ਦੇ ਬਾਅਦ ਸੰਨੀ ਦਿਓਲ ਨੂੰ ਕੁਝ ਕੁ ਮਿੰਟ ਹੀ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਹਰੇ ਰੰਗ ਦੀ ਟੀ ਸ਼ਰਟ, ਪੈਂਟ ਪਾਈ ਹੋਈ ਸੀ ਤੇ ਉਨ੍ਹਾਂ ਦੇ ਚਿਹਰੇ ਉੱਪਰ ਸਾਫ-ਸਾਫ ਖੁਸ਼ੀ ਦੀ ਝਲਕ ਵਿਖਾਈ ਦਿੰਦੀ ਸੀ। ਉਹ ਹੱਥ ਜੋੜ ਕੇ ਸਭਨਾ ਦਾ ਧੰਨਵਾਦ ਕਰ ਰਹੇ ਸਨ। ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਅਕਾਲੀ-ਭਾਜਪਾ ਵਰਕਰ ਅਤੇ ਸਾਬਕਾ ਐੱਮ. ਐੱਲ. ਏ. ਗੁਰਬਚਨ ਸਿੰਘ ਬੱਬੇਹਾਲੀ ਤੇ ਉਨ੍ਹਾਂ ਦੇ ਸਪੁੱਤਰ ਅਮਰਜੋਤ ਐਡਵੋਕੇਟ ਵੀ ਨਾਲ ਸਨ।
ਵਰਣਨਯੋਗ ਹੈ ਕਿ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਨ੍ਹਾਂ ਦੇ ਸਪੁੱਤਰ ਸ. ਅਮਰਜੋਤ ਸਿੰਘ ਨੇ ਸੰਨੀ ਦਿਓਲ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਸੁਹਿਰਦਤਾ ਅਤੇ ਪਾਰਦਰਸ਼ਤਾ ਨਾਲ ਸਾਥ ਦਿੱਤਾ ਜਿਸ ਦੀ ਬਦੌਲਤ ਉਹ ਜਿੱਤ ਸਕੇ ਹਨ।
ਸੰਨੀ ਦਿਓਲ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਸਭਨਾਂ ਦਾ ਦਿਲੋ ਧੰਨਵਾਦੀ ਹੈ। ਮੈਨੂੰ ਲੋਕਾਂ ਨੂੰ ਪਿਆਰ ਸਤਿਕਾਰ ਦਿੱਤਾ ਹੈ ਮੈਂ ਲੋਕਾਂ ਦਾ ਭਰੋਸਾ ਕਦੀ ਵੀ ਟੁੱਟਣ ਨਹੀਂ ਦਿਆਂਗਾ। ਭਵਿੱਖ ਵਿੱਚ ਮੈਂ ਗੁਰਦਾਸਪੁਰ ਹਲਕੇ ਦੇ ਵੱਧ ਤੋਂ ਵੱਧ ਕਾਰਜ ਕਰਾਂਗਾ। ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਾਂਗਾ।