*ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗ੍ਰੰਥੀ ਕੋਲੋ ਸੱਸ ਦੀਆਂ ਅੰਤਿਮ ਰਸਮਾਂ ਕਰਵਾਈਆਂ
* ਜਿਉਂ ਹੀ ਲੋਕ ਛੇਕੇ ਗ੍ਰੰਥੀ ਨੂੰ ਵੇਖਦੇ, ਅੰਤਿਮ ਰਸਮਾਂ ਵਿੱਚੋਂ ਮੁੜਦੇ ਦੇਖੇ ਗਏ
* ਸੋਗ ਸਬੰਧੀ ਕੁਝ ਕਹਿਣ ਦੀ ਬਜਾਏ ਗ੍ਰੰਥੀ ਆਪਣੀ ਤੂਤੀ ਵਜਾਉਂਦਾ ਰਿਹਾ
ਵਰਜੀਨੀਆ (ਗਿੱਲ) – ਸ਼੍ਰੋਮਣੀ ਅਕਾਲੀ ਦਲ ਦੇ ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ ਦੀ ਸੱਸ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨਾ ਦੀਆ ਅੰਤਮ ਰਸਮਾਂ ਵਿਚ ਵਰਜੀਨੀਆ ਦੇ ਗੁਰੂ ਘਰਾਂ ਦੇ ਗਰੰਥੀਆ ਨੂੰ ਛੱਡਕੇ , ਅਕਾਲ ਤਖਤ ਤੋਂ ਛੇਕੇ ਗ੍ਰੰਥੀ ਤੋ ਅੰਤਮ ਰਸਮਾਂ ਕਰਵਾਈਆਂ।ਜਿਸ ਦੀ ਚਰਚਾ ਨੇ ਪ੍ਰਵਾਸੀ ਅਕਾਲੀ ਦਲ ਲਈ ਨਵਾਂ ਵਿਵਾਦ ਸ਼ੁਰੂ ਕਰ ਦਿਤਾ ਹੈ। ਜਦ ਕਿ ਵਰਜੀਨੀਆ ਦੇ ਪ੍ਰਧਾਨ ਨੂੰ ਗਰੰਥੀ ਦੇ ਛੇਕੇ ਜਾਣ ਦਾ ਪਤਾ ਸੀ।ਸਗੋਂ ਆਪ ਵੀ ਗਾਹੇ ਵਗਾਹੇ ਉਸ ਗ੍ਰੰਥੀ ਕੋਲ ਜਾਂਦਾ ਰਿਹਾ।ਜਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਰੋਕਿਆ ਗਿਆ ਸੀ । ਹੁਣ ਵੀ ਉਸ ਨੂੰ ਕੁਲਦੀਪ ਭਗੌੜੇ ਗ੍ਰੰਥੀ ਨੂੰ ਨਾ ਬੁਲਾਉਣ ਬਾਰੇ ਕਿਹਾ ਗਿਆ ਸੀ।ਪਰ ਕੁਲਦੀਪ ਸਿੰਘ ਮੱਲ੍ਹਾ ਪ੍ਰਧਾਨ ਵਲੋਂ ਕਿਸੇ ਦੀ ਨਹੀਂ ਸੁਣੀ ਸਗੋਂ ਉਸ ਨੇ ਕਿਹਾ ਮੇਰੀ ਨਿੱਜੀ ਜ਼ਿੰਦਗੀ ਹੈ ਮੈਨੂੰ ਕੋਈ ਨਹੀਂ ਰੋਕ ਸਕਦਾ । ਇਸ ਗੱਲ ਦਾ ਪ੍ਰਗਟਾਵਾ ਪਹਿਲੀ ਗਲਤੀ ਵੇਲੇ ਵੀ ਕੀਤਾ ਸੀ।ਹੁਣ ਇਸ ਗਰੰਥੀ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਕਰਕੇ ਅਕਾਲ ਤਖਤ ਦੀ ਤੌਹੀਨ ਕੀਤੀ ਹੈ। ਜਿਸ ਤੇ ਅਕਾਲ ਤਖਤ ਦੇ ਪ੍ਰਪੱਕ ਸਿੱਖਾਂ ਵਲੋਂ ਰੋਸ ਜਾਹਰ ਕੀਤਾ ਗਿਆ।
ਜਿੱਥੇ ਗ੍ਰੰਥੀ ਨੇ ਸ਼ਰਧਾਂਜਲੀ ਦੇਣ ਦੀ ਬਜਾਏ ਆਪਣੀ ਖੂਬ ਤੂਤੀ ਵਜਾਈ। ਜਿਸ ਦਾ ਨੋਟਿਸ ਲੈਣਾ ਸੰਗਤਾਂ ਅਤੇ ਅਕਾਲੀ ਦਲ ਵਲੋਂ ਬਣਦਾ ਹੈ।
ਇਸ ਅਕਾਲ ਤਖਤ ਤੋਂ ਛੇਕੇ ਗ੍ਰੰਥੀ ਨੂੰ ਸੱਦਣ ਤੋਂ ਬਿਨਾ ਵੀ ਮੱਲ੍ਹਾ ਪਰਿਵਾਰ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਸਕਦੀਆਂ ਸਨ।
ਅਫਸੋਸ ਜ਼ਾਹਿਰ ਕਰਨ ਵਾਲੇ ਕਈ ਲੋਕ ਕੁਲਦੀਪ ਸਿੰਘ ਅਖੌਤੀ ਗ੍ਰੰਥੀ ਅਕਾਲ ਤਖਤ ਤੋ ਛੇਕੇ ਨੂੰ ਵੇਖਦੇ ਬਾਹਰੋਂ ਮੁੜਕੇ ਆਮ ਵੇਖੇ ਗਏ। ਹਾਲ ਦੀ ਘੜੀ ਮਸਲੇ ਸਬੰਧੀ ਦੰਦ ਕਥਾਵਾਂ ਸ਼ੁਰੂ ਹੋ ਗਈਆਂ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਕੁਲਦੀਪ ਮੱਲ੍ਹੇ ਲਈ ਸਿਰਦਰਦੀ ਬਣ ਸਕਦੀਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਕ ਜ਼ੁੰਮੇਵਾਰ ਅਹੁਦੇਦਾਰ ਵੱਲੋਂ ਅਜਿਹਾ ਫੈਸਲਾ ਲੈਣਾ ਆਮ ਲੋਕਾਂ ਨੂੰ ਅਕਾਲ ਤਖਤ ਖ਼ਿਲਾਫ਼ ਸ਼ਹਿ ਦੇਣਾ ਹੈ। ਦੋ ਦਰਜਨ ਵਿਅਕਤੀਆਂ ਨੇ ਫ਼ੋਨ ਕਰਕੇ ਕਿਹਾ ਕਿ ਇਸ ਕੁਤਾਹੀ ਦਾ ਅਕਾਲੀਦਲ ਤੇ ਅਕਾਲ ਤਖਤ ਕਾਰਵਾਈ ਕਰੇ । ਨਹੀਂ ਤਾਂ ਹਰ ਕੋਈ ਅਕਾਲ ਤਖਤ ਨੂੰ ਟਿੱਚ ਸਮਝੇਗਾ। ਵੇਖਣਾ ਹੋਵੇਗਾ ਕਿ ਅਕਾਲ ਤਖਤ ਤੇ ਅਕਾਲੀ ਦਲ ਕੀ ਫੈਸਲਾ ਲੈਂਦਾ ਹੈ।ਕੁਝ ਇਕ ਨੇ ਕਿਹਾ ਕਿ ਪਰਵਾਸੀ ਅਕਾਲੀਦਲ ਭੰਗ ਕਰ ਦੇਣਾ ਚਾਹੀਦਾ ਹੈ। ਨਵੇਂ ਸਿਰਿਉ ਮੈਂਬਰਸ਼ਿਪ ਕਰਕੇ ਸਾਫ਼ ਅਕਸ ਵਾਲੇ ਵਿਅਕਤੀ ਅਕਾਲੀਦਲ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ।