ਵਾਸ਼ਿੰਗਟਨ ਡੀ. ਸੀ. (ਗਿੱਲ) - ਸਿੱਖਸ ਆਫ ਅਮਰੀਕਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ ਜੋ ਸਿੱਖਾਂ ਦੀਆਂ ਮੁਸ਼ਕਲਾਂ ਅਤੇ ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤੀ ਨਾਲ ਉਭਾਰਨ ਵਿੱਚ ਅਥਾਹ ਯੋਗਦਾਨ ਪਾ ਰਹੀ ਹੈ। ਜਿੱਥੇ ਉਹ ਹਰ ਸਾਲ ਅਮਰੀਕਾ ਦੇ ਅਜ਼ਾਦੀ ਦਿਵਸ ਨੂੰ ਸਮਰਪਿਤ ਪਰੇਡ ਵਿੱਚ ਆਪਣਾ ਫਲੋਟ ਸ਼ਾਮਲ ਕਰਕੇ ਸਿੱਖੀ ਪਹਿਚਾਣ ਨੂੰ ਉਜਾਗਰ ਕਰਕੇ ਅਮਰੀਕਨਾ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਦੀ ਹੈ, ਉੱਥੇ ਇਸ ਸਾਲ ਸਲਾਨਾ ਪ੍ਰੋਗਰਾਮ 19 ਮਈ ਨੂੰ ਰੱਖਿਆ ਗਿਆ ਹੈ ਜੋ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਸਬੰਧੀ ਜਿੱਥੇ ਮੈਟਰੋਪੁਲਿਟਨ ਦੀਆਂ ਸੰਗਤਾਂ ਵਿੱਚ ਉਤਸ਼ਾਹ ਹੈ, ਉੱਥੇ ਸਿੱਖਸ ਆਫ ਅਮਰੀਕਾ ਦੇ ਆਰਗੇਨਾਈਜੇਸ਼ਨ ਢਾਂਚੇ ਨੇ ਪੂਰੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਜਨਤਕ ਕਰਕੇ ਸਿੱਖਾਂ ਦੇ ਮਨੋਬਲ ਨੂੰ ਉੱਚਾ ਕੀਤਾ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਸਮੂਹ ਡਾਇਰੈਕਟਰਾਂ ਵਲੋਂ ਪੂਰੇ ਪ੍ਰੋਗਰਾਮ ਨੂੰ ਲੜੀ ਵਿੱਚ ਪ੍ਰੋ ਦਿੱਤਾ ਹੈ ਤਾਂ ਜੋ ਹਰੇਕ ਇਸ ਪ੍ਰੋਗਰਾਮ ਦੀ ਰੂਪਰੇਖਾ ਤੋਂ ਵਾਕਫ ਹੋ ਸਕੇ। ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ ਅਮਰੀਕਾ ਨੇ ਆ ਕੇ ਡਾਇਰਰੈਕਟਰਾਂ ਨੂੰ ਡਿਊਟੀਆਂ ਤੋਂ ਜਾਣੂ ਕਰਵਾਇਆ ਅਤੇ ਪ੍ਰੋਗਰਾਮ ਦੀ ਵਧੀਆ ਪੇਸ਼ਕਾਰੀ ਨੂੰ ਯਕੀਨੀ ਬਣਾਉਣ ਦਾ ਵਾਧਾ ਕੀਤਾ ਹੈ। ਇਸ ਮੀਟਿੰਗ ਵਿੱਚ ਸਰਬਜੀਤ ਸਿੰਘ ਬਖ਼ਸ਼ੀ , ਮਨਿੰਦਰ ਸਿੰਘ ਸੇਠੀ , ਬਖ਼ਸ਼ੀਸ਼ ਸਿੰਘ ਸਾਬਕਾ ਚੇਅਰਮੈਨ , ਸੁਰਿੰਦਰ ਸਿੰਘ ਰਹੇਜਾ,ਸਾਜਿਦ ਤਰਾਰ,ਡਾਕਟਰ ਸੁਰਿੰਦਰ ਸਿੰਘ ਗਿੱਲ, ਇਦੰਰਜੀਤ ਸੁੰਘ ਗੁਜਰਾਲ ਅਤੇ ਸੇਠੀ ਸਾਹਿਬ ਸ਼ਾਮਲ ਹੋਏ।