17 Oct 2024

ਸ. ਮਨਪ੍ਰੀਤ ਸਿੰਘ ਬਾਦਲ ਦਾ ਮਹਾਂ-ਹਮਲਾ ਕੋਈ ਗੈਰਜਿਮੇਵਾਰ ਵਾਲਾ ਨਹੀਂ ।

ਵਸ਼ਿਗਟਨ ਡੀਸੀ (ਗਿੱਲ) - ਪੰਜਾਬ ਦੇ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ 'ਜੈਂਟਲਮੈਨ' ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਦੂਸਰੇ ਸਿਆਸਤਦਾਨਾਂ ਵਾਂਗ ਬੜਬੋਲੇ ਨਹੀਂ ਹਨ। ਉਹ ਮਿੱਠ ਬੋਲੜੇ ਅਤੇ ਨਿਮਰਤਾ ਵਾਲੇ ਇਨਸਾਨ ਹਨ। ਉਨ੍ਹਾਂ ਦੀ ਦਿਆਨਤਦਾਰੀ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ 'ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ। ਇਹ ਸ਼ਾਇਦ ਪੰਜਾਬ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਕੁਝ ਧਿਰਾਂ ਵੱਲੋਂ ਸਿਆਸੀ ਅਤੇ ਨਿੱਜੀ ਕਾਰਨਾਂ ਕਰਕੇ ਬੇਲੋੜੇ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਮ ਹਾਲਾਤਾਂ ਵਿੱਚ ਉਹ ਕਿਸੇ ਨੂੰ ਕੌੜਾ ਨਹੀਂ ਬੋਲਦੇ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਬਾਦਲ ਅਤੇ ਮਜੀਠੀਆ ਪਰਿਵਾਰ ਖਿਲਾਫ ਬੋਲੇ ਗਏ ਸ਼ਬਦਾਂ 'ਤੇ ਹਰ ਕੋਈ ਹੈਰਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਉਨ੍ਹਾਂ ਦਾ ਇਸ ਸ਼ਬਦੀ ਹਮਲਾ ਬਹੁਤ ਮਾਰੂ ਸਾਬਿਤ ਹੋਇਆ ਹੈ। ਇਸ ਨਾਲ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਅਕਸ ਉੱਪਰ ਇਕ ਵੱਡਾ 'ਚਿੱਬ' ਪੈ ਗਿਆ। ਸ. ਮਨਪ੍ਰੀਤ ਸਿੰਘ ਬਾਦਲ ਜਿਸ ਵੇਗ ਨਾਲ ਵਿਧਾਨ ਸਭਾ ਵਿੱਚ ਬੋਲੇ ਹਨ ਸ਼ਾਇਦ ਹੀ ਇਸ ਤਰੀਕੇ ਨਾਲ ਉਹ ਪਹਿਲਾਂ ਕਦੇ ਬੋਲੇ ਹੋਣ। ਇਹ ਸਭ ਹਾਲਾਤਾਂ ਦੀ ਹੀ ਪੈਦਾਵਾਰ ਸੀ। ਇਹ ਹਾਲਾਤ ਵੀ ਖੁਦ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਨੇਤਾਵਾਂ ਵੱਲੋਂ ਪੈਦਾ ਕੀਤੇ ਗਏ। ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸ. ਮਨਪ੍ਰੀਤ ਸਿੰਘ ਬਾਦਲ ਦੀ ਸਿਆਸੀ ਅਤੇ ਵਿੱਤ ਮੰਤਰੀ ਵਜੋਂ ਯੋਗਤਾਵਾਂ 'ਤੇ ਬੇਲੋੜੇ ਸਵਾਲ ਉਠਾਏ ਗਏ। ਵਿਧਾਨ ਸਭਾ ਵਿੱਚ ਤਾਂ ਉਨ੍ਹਾਂ ਨੂੰ ਪੰਜਾਬ ਬਜਟ ਦੇ ਮੁੱਦੇ ਉੱਪਰ 'ਟਿੱਚ’ ਕਰਨ ਦੀ ਕੋਸ਼ਿਸ਼ ਕੀਤੀ ਗਈ। ਲਾਜ਼ਮੀ ਤੌਰ 'ਤੇ ਇਸ ਦੇ ਪ੍ਰਤੀਕਰਮ ਵਜੋਂ ਹੀ ਵਿੱਤ ਮੰਤਰੀ ਨੂੰ ਬਾਦਲ ਅਤੇ ਮਜੀਠੀਆ ਪਰਿਵਾਰ 'ਤੇ ਮਹਾਂ-ਹਮਲਾ ਬੋਲਣਾ ਪਿਆ। ਕੁੱਝ ਹਲਕਿਆਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਨੇ ਅਜਿਹੇ ਨਿੱਜੀ ਹਮਲੇ ਕਰਕੇ ਕੋਈ ਚੰਗਾ ਕੰਮ ਨਹੀਂ ਕੀਤਾ। ਸਵਾਲ ਤਾਂ ਇਹ ਹੈ ਕਿ ਕੀ ਵਿੱਤ ਮੰਤਰੀ ਦੀ ਸਿਆਸੀ ਅਤੇ ਵਿੱਤ ਮੰਤਰੀ ਵਜੋਂ ਯੋਗਤਾ 'ਤੇ ਸਵਾਲ ਖੜ੍ਹੇ ਕਰਨੇ ਨਿੱਜੀ ਹਮਲਾ ਨਹੀਂ ਸੀ। ਦੂਸਰੇ ਪਾਸੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਬਾਦਲ ਅਤੇ ਮਜੀਠੀਆ ਪਰਿਵਾਰ ਸਬੰਧੀ ਉਠਾਏ ਗਏ ਸਾਰੇ ਨੁਕਤੇ ਨਿੱਜੀ ਕਿਵੇਂ ਹਨ? ਉਨ੍ਹਾਂ ਨੇ ਪਿੰਡ ਬਾਦਲ ਵਿਖੇ ਲੰਗਰ ਲਈ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਦਾ ਮੁੱਦਾ ਉਠਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਵਿਆਹ ਸਮੇਂ ਦਾਜ ਦੇਣ ਦਾ ਸਵਾਲ ਚੁੱਕਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਸਤਲੁੱਜ- ਯਮੁਨਾ ਲਿੰਕ ਨਹਿਰ ਨੂੰ ਪ੍ਰਵਾਨਗੀ ਦੇਣ ਦੇ ਬਦਲੇ ਬਾਦਲ ਪਰਿਵਾਰ ਵੱਲੋਂ ਗੁੜਗਾਓਂ ਵਿੱਚ 18 ਏਕੜ ਦਾ ਵਪਾਰਕ ਪਲਾਂਟ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਹੈ। ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਉੱਪਰ ਇਲਾਜ ਲਈ ਕੀਤੀ ਗਈ ਸ਼ਾਹ ਖਰਚੀ ਦਾ ਮਸਲਾ ਵਿਧਾਨ ਸਭਾ ਸਾਹਮਣੇ ਰੱਖਿਆ ਹੈ। ਇਸੇ ਤਰ੍ਹਾਂ ਬਾਦਲ ਪਰਿਵਾਰ ਵੱਲੋਂ ਹਵਾਈ ਯਾਤਰਾ 'ਤੇ ਕੀਤੇ ਗਏ ਮੋਟੇ ਖਰਚੇ ਦਾ ਜ਼ਿਕਰ ਕੀਤਾ ਹੈ। ਕੀ ਇਹ ਸਾਰੇ ਮੁੱਦੇ ਨਿੱਜੀ ਹਨ? ਕੀ ਇਨ੍ਹਾਂ ਮੁੱਦਿਆਂ ਦਾ ਜਨਤਾ ਜਾਂ ਪੰਜਾਬ ਨਾਲ ਕੋਈ ਵਾਹ-ਵਾਸਤਾ ਨਹੀਂ? ਇਸ ਸਵਾਲ ਬਾਰੇ ਦੋਹਰੀ ਪਹੁੰਚ ਰੱਖੀ ਜਾਣੀ ਠੀਕ ਨਹੀਂ ਹੈ। ਵਿੱਤ ਮੰਤਰੀ ਵੱਲੋਂ ਉਠਾਏ ਗਏ ਸਵਾਲ ਸਿੱਧੇ ਤੌਰ 'ਤੇ ਆਮ ਜਨਤਾ ਅਤੇ ਪੰਜਾਬ ਨਾਲ ਵੀ ਜੁੜੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਪਹਿਲਾਂ ਬਾਦਲ ਪਰਿਵਾਰ ਦਾ ਹਿੱਸਾ ਰਹੇ ਹਨ ਇਸ ਲਈ ਉਨ੍ਹਾਂ ਵੱਲੋਂ ਕੀਤੇ ਗਏ ਇਸ ਸ਼ਬਦੀ ਹਮਲੇ ਨੂੰ ਨੈਤਿਕਤਾ ਨਾਲ ਜੋੜਿਆ ਜਾ ਰਿਹਾ ਹੈ। ਵਿਧਾਨ ਸਭਾ ਦੇ ਮੰਚ ਉੱਪਰ ਆਪਣੇ ਸਿਆਸੀ ਵਿਰੋਧੀ ਉੱਪਰ ਅਜਿਹੇ ਹਮਲੇ ਕੋਈ ਨਵਾਂ ਵਰਤਾਰਾ ਨਹੀਂ ਹਨ। ਇਹ ਕਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਦੇ ਨੇਤਾ ਵੀ ਦਹਾਕਿਆਂ ਤੋਂ ਕਰ ਰਹੇ ਹਨ। ਅਜਿਹੇ ਹਮਲੇ ਹੀ ਅਤੀਤ ਵਿੱਚ ਸਾਰੀਆਂ ਧਿਰਾਂ ਲਈ ਸਿਆਸਤ ਨੂੰ ਅੱਗੇ ਤੋਰਨ ਦਾ ਅਧਾਰ ਬਣਦੇ ਰਹੇ ਹਨ।  ਸ. ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ 'ਤਕਨੀਕ' ਨੂੰ ਵਰਤਕੇ ਕੋਈ ਅਲੋਕਾਰਾ ਕਾਰਜ ਨਹੀਂ ਕੀਤਾ। ਉਨ੍ਹਾਂ ਨੇ ਰਵਾਇਤੀ ਤੌਰ 'ਤੇ ਅਜਿਹੇ ਮੁੱਦੇ ਉਠਾਏ ਹਨ ਜਿਨ੍ਹਾਂ ਦਾ ਪੰਜਾਬ ਦੀ ਤਕਦੀਰ ਨਾਲ ਵੀ ਸਬੰਧ ਹੈ। ਵਿੱਤ ਮੰਤਰੀ ਨੇ ਇਹ ਮੁੱਦੇ ਉਠਾ ਕੇ ਪੰਜਾਬ ਵਿੱਚ ਸਿਆਸੀ ਲੜਾਈ ਦਾ ਇਕ ਨਵਾਂ ਮੁੱਢ ਬੰਨ੍ਹ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਜ਼ਮੀ ਤੌਰ 'ਤੇ ਇਹ ਲੜਾਈ ਹੋਰ ਤਿੱਖੀ ਹੋਵੇਗੀ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਕਥਿਤ 'ਸ਼ਰੀਕੇਬਾਜ਼ੀ' ਦੀ ਲੜਾਈ ਨੂੰ ਸਿਆਸੀ ਜੰਗ ਵਿੱਚ ਬਦਲਿਆ ਜਾਵੇ। ਨਿੱਜੀ ਮਸਲੇ ਉਠਾਉਣ ਸਮੇਂ ਵੀ ਭਾਸ਼ਾ ਦਾ ਸੰਜਮ ਬੇਹਦ ਜ਼ਰੂਰੀ ਹੈ। ਇਹ ਸਕੂਨ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇਸ ਮੁੱਦੇ 'ਤੇ ਬੋਲਣ ਤੋਂ ਬਾਅਦ ਸੰਜਮ ਰੱਖਿਆ ਹੈ ਅਤੇ ਹੋਰ ਮੰਚਾਂ ਉੱਪਰ ਬੇਲੋੜੇ ਤੌਰ 'ਤੇ ਇਲਜ਼ਾਮ-ਤਰਾਸ਼ੀ ਨਹੀਂ ਕੀਤੀ। ਵਿੱਤ ਮੰਤਰੀ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ-ਮਜੀਠੀਆ ਪਰਿਵਾਰ ਨੇ ਲੋਕਾਂ ਨੂੰ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਿਆਸੀ ਨੇਤਾਵਾਂ ਦਾ ਇਹ ਭੇੜ ਪੰਜਾਬ ਲਈ ਲਾਹੇਵੰਦ ਸਾਬਿਤ ਹੋਵੇਗਾ।

More in ਰਾਜਨੀਤੀ

ਇਸਲਾਮਾਬਾਦ-ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਾਕਿਸਤਾਨ ਨੂੰ ਅੱਜ ਦੀ ਉਸ ਦੀ ਧਰਤੀ ਤੋਂ...
ਸ੍ਰੀਨਗਰ-ਨੈਸ਼ਨਲ ਕਾਨਫਰੰਸ (ਐੱਨਸੀ) ਆਗੂ ਉਮਰ ਅਬਦੁੱਲਾ ਨੇ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ...
ਨਵੀਂ ਦਿੱਲੀ-ਵਕਫ਼ (ਸੋਧ) ਬਿੱਲ 2024 ’ਤੇ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਅੱਜ ਸੱਦੀ...
ਨਵੀਂ ਦਿੱਲੀ: ਹਰਿਆਣਾ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਿਲੇ ਸਪਸ਼ਟ ਬਹੁਮਤ ਤੋਂ ਇਕ ਦਿਨ ਮਗਰੋਂ...
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ...
ਨਵੀਂ ਦਿੱਲੀ-ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੌਰਾਨ ਕੁਝ ਇਲੈਕਟ੍ਰਾਨਿਕ...
ਨਵੀਂ ਦਿੱਲੀ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖ਼ਰ ਸੰਮੇਲਨ...
ਸ਼ਿਮਲਾ/ਬਿਲਾਸਪੁਰ- ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਦੀ ਮਦਦ...
ਚੰਡੀਗੜ੍ਹ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਸੂਬੇ...
ਜੈਪੁਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ...
ਚੰਡੀਗੜ੍ਹ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ ਤਿੰਨ ਦਿਨ ਬਚੇ ਹਨ ਤਾਂ ਸਾਰੀਆਂ ਸਿਆਸੀ...
Home  |  About Us  |  Contact Us  |  
Follow Us:         web counter