ਵਾਸ਼ਿੰਗਟਨ ਡੀ. ਸੀ. (ਗਿੱਲ) – ਟਰੰਪ ਸਰਕਾਰ ਖੁਲ੍ਹ ਕੇ ਸਾਹਮਣੇ ਆਈ ਹੈ ਅਤੇ ਕਹਿ ਰਹੀ ਹੈ ।ਉਹ ਬਗੈਰ ਪੇਪਰਾਂ ਵਾਲਿਆਂ ਨੂੰ ਅਮਰੀਕਾ ਵਿੱਚ ਸਟੇਟਸ ਦੇਵੇਗੀ।ਆਉਂਦੇ ਕੁਝ ਦਿਨਾਂ ਨੂੰ ਟਰੰਪ ਇੰਮੀਗ੍ਰੇਸ਼ਨ ਪਾਲਿਸੀ ਤੇ ਦਸਤਖਤ ਕਰਨ ਜਾ ਰਿਹਾ ਹੈ। ਉਹ ਦੋਵੇਂ ਸਦਨਾਂ ਨੂੰ ਅਡਰੈਸ ਕਰੇਗਾ, ਜਿੱਥੇ ਉਹ ਇੰਮੀਗ੍ਰੇਸ਼ਨ ਸਬੰਧੀ ਦੋਵਾਂ ਸਦਨਾ ਨੂੰ ਇੰਮੀਗ੍ਰੇਸ਼ਨ ਸਬੰਧੀ ਆਮ ਸਹਿਮਤੀ ਲਈ ਪਰੇ੍ਤ ਕਰੇਗਾ ਤੇ ਸਹਿਮਤੀ ਲਵੇਗਾ।ਟਰੰਪ ਨੇ ਕਿਹਾ ਜਿਹੜੇ ਵਿਅਕਤੀ ਅਮਰੀਕਾ ਵਿੱਚ ਕਾਨੂੰਨੀ ਪੱਧਰ ਤੇ ਰਹਿਣਾ ਚਾਹੁੰਦੇ ਹਨ ਉਹ ਇਸ ਮੁਲਕ ਨੂੰ ਛੱਡ ਕੇ ਆਪਣੇ ਮੁਲਕ ਨਾ ਜਾਣ।
ਟਰੰਪ ਦਾ ਕਹਿਣਾ ਹੈ ਕਿ ਇਹ ਸਹੀ ਸਮਾਂ ਹੈ ਜਦੋਂ ਇੰਮੀਗ੍ਰੇਸ਼ਨ ਬਿੱਲ ਨੂੰ ਪ੍ਰਵਾਨਗੀ ਦੇਣਾ ਹੈ ਕਿਉਂਕਿ ਉਨ੍ਹਾਂ ਚੋਣਾਂ ਸਮੇਂ ਵਾਅਦਾ ਕੀਤਾ ਸੀ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਉਜ਼ਰਤ ਵੀ ਵਧਾਉਣਗੇ। ਟੈਕਸ ਲਾਭ ਦੇਣ ਲਈ ਉਨ੍ਹਾਂ ਆਮ ਵਿਅਕਤੀਆਂ ਅਤੇ ਵਪਾਰਕ ਅਦਾਰਿਆਂ ਸਬੰਧੀ ਜਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਵੀ ਉਨ੍ਹਾਂ ਪਬਲਿਕ ਨਾਲ ਕੀਤੇ ਹਨ ।ਉਨ੍ਹਾਂ ਦੀ ਪੂਰਤੀ ਉਹ ਚਾਰ ਸਾਲਾਂ ਵਿੱਚ ਕਰ ਦੇਣਗੇ।
ਟਰੰਪ ਦਾ ਕਹਿਣਾ ਸੀ ਕਿ ਉਹ ਬੇਰੁਜ਼ਗਾਰੀ ਨੂੰ ਨੱਥ ਪਾਉਣਗੇ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਰਾਹੀਂ ਨੌਕਰੀਆਂ ਦੇ ਵਸੀਲਿਆਂ ਨੂੰ ਉਤਪੰਨ ਕਰਨਗੇ। ਉਹ ਅਵਾਮ ਦੀ ਭਲਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਗੇ। ਟਰੰਪ ਨੇ ਕਿਹਾ ਕਿ ਛੋਟੀ ਸੋਚ ਦਾ ਯੁੱਗ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਲਟਰੀ ਬਜਟ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਸਟੇਟ ਮਹਿਕਮਿਆਂ ਦੇ ਖਰਚਿਆਂ ਤੇ ਨੂੰ ਘੱਟ ਕੀਤਾ ਜਾਵੇਗਾ।
> ਜਿਕਰਯੋਗ ਹੈ ਕਿ ਜਿਹੜੇ ਵਿਅਕਤੀ ਲੀਗਲ ਤੌਰ ਤੇ ਅਮਰੀਕਾ ਵਿੱਚ ਦਾਖਲ ਨਹੀਂ ਹੋਏ ਉਨ੍ਹਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਉਨਾ ਕਿਹਾ ਓਬਾਮਾ ਹੈਲਥ ਬਿਲ ਨੂੰ ਬਦਲਿਆ ਜਾਵੇਗਾ ਜਿਸ ਦੇ ਸਬੰਧ ਵਿਚ ਵਾਈਟ ਹਾਊਸ ਪਲੈਨ ਲਿਆਂਦੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਵਾਈਟ ਹਾਊਸ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਕੀਤਾ। ਉਨ੍ਹਾਂ ਕਿਹਾ ਮੁਲਕ ਨੂੰ ਬਿਹਤਰੀ ਵੱਲ ਲਿਜਾਣ ਲਈ ਟਰੰਪ ਆਸਵੰਦ ਸੋਚ ਅਪਣਾ ਰਹੇ ਹਨ ।ਜਿਸ ਲਈ ਉਹ ਸੱਚੇ ਦਿਲੋਂ ਕੰਮ ਨੂੰ ਤਰਜੀਹ ਦੇ ਰਹੇ ਹਨ। ਆਸ ਹੈ ਕਿ ਰਾਸ਼ਟਰਪਤੀ ਟਰੰਪ ਆਉਂਦੇ ਦਿਨਾਂ ਵਿੱਚ ਕਈ ਐਲਾਨਾਂ ਨੂੰ ਅੰਤਮ ਰੂਪ ਦੇਣਗੇ ਜੋ ਅਮਰੀਕਨ ਅਤੇ ਗੈਰ-ਅਮਰੀਕਨਾਂ ਲਈ ਲਾਹੇਵੰਦ ਸਾਬਤ ਹੋਣਗੇ।