20 Jun 2024

ਵਿਸਾਖੀ ਨੂੰ ਸਮਰਪਿਤ 'ਅੰਮ੍ਰਿਤ ਸੰਚਾਰ' ਕੀਤਾ ਜਾਵੇਗਾ

ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018 ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਜਿੱਥੇ ਮੁਫਤ ਕਕਾਰਾਂ ਦੀ ਸੇਵਾ ਸਥਾਨਕ ਸੇਵਾਦਾਰਾਂ ਵਲੋਂ ਕੀਤੀ ਜਾਵੇਗੀ।ਉੱਥੇ  ਗੁਰੂ ਪੰਥ ਦੇ ਸੇਵਾਦਾਰ ਗੁਰਚਰਨ ਸਿੰਘ, ਗੁਰਮੀਤ ਸਿੰਘ ਅਤੇ ਹਰਬੰਸ ਸਿੰਘ ਵਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ।
ਇਸ ਸਾਲ ਵਿੱਚ ਇਹ ਦੂਸਰਾ ਵੱਡਾ ਉਪਰਾਲਾ ਹੈ, ਜਿੱਥੇ ਪੰਜ ਪਿਆਰਿਆਂ ਵਲੋਂ ਇਸ ਗੁਰੂਘਰ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਇਹ ਪ੍ਰਬੰਧਕਾਂ ਵਲੋਂ ਬਾਣੀ ਦਾ ਪ੍ਰਵਾਹ ਅਤੇ ਸਹਿਯੋਗ ਸਦਕਾ ਹੋ ਰਿਹਾ ਹੈ। ਜਿੱਥੇ ਦੀਵਾਨ ਵੀ ਹਰ ਰੋਜ਼ ਸ਼ਾਮ ਨੂੰ ਸਜਾਏ ਜਾ ਰਹੇ ਹਨ, ਜਿਸ ਸਦਕਾ ਸੰਗਤਾਂ ਗੁਰੂ ਦੇ ਲੜ ਲੱਗ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ।
ਗੁਰਚਰਨ ਸਿੰਘ ਸਕੱਤਰ ਵਲੋਂ ਹਰ ਐਤਵਾਰ ਨੂੰ ਸੰਗਤਾਂ ਦੇ ਸਨਮੁਖ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਸਾਡੇ ਸਿੱਖ ਵਿਦੇਸ਼ਾਂ ਵਿੱਚ ਰਹਿ ਕੇ ਵੀ ਗੁਰੂ ਜਸ ਦਾ ਅਨੰਦ ਲੈ ਸਕਣ। ਆਸ ਹੈ ਕ ਇਸ ਅੰਮ੍ਰਿਤ ਸੰਚਾਰ ਜੱਗ ਵਿੱਚ ਸੰਗਤਾਂ ਵੱਧ ਤੋਂ ਵੱਧ ਹਿੱਸਾ ਲੈਣਗੀਆਂ ਅਤੇ ਗੁਰੂ ਦੇ ਲੜ ਲੱਗਣ ਲਈ ਆਪਣੇ ਆਪਨੂੰ ਸਮਰਪਿਤ ਕਰਨਗੀਆਂ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
* ਸੇਵਾ ਅਤੇ ਪਰਉਪਕਾਰੀ ਦਾ ਪ੍ਰਤੀਕ ਸਿੱਖਾਂ ਦਾ ਫਲੋਟ ਯੁਨਾਈਟਡ ਸਿੱਖ ਮਿਸ਼ਨ ਨੇ...
Home  |  About Us  |  Contact Us  |  
Follow Us:         web counter