* ਅਜੈਪਾਲ ਸਿੰਘ ਗਿੱਲ ਨੇ ਪੰਦਰਾਂ ਹਜ਼ਾਰ ਦਾ ਚੈੱਕ ਖਾਲਸਾ ਪੰਜਾਬੀ ਸਕੂਲ ਨੂੰ ਭੇਟ ਕੀਤਾ
ਮੈਰੀਲੈਂਡ (ਡਾ. ਗਿੱਲ) - ਡਾ. ਰਾਜਵੰਤ ਕੌਰ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਾਮ ਤੇ ਸਲਾਨਾ ਸਿੱਖਿਆ ਸਕਾਲਰਸ਼ਿਪ ਜ਼ਿੰਦਗੀ ਭਰ ਸ਼ੁਰੂ ਕੀਤਾ ਗਿਆ ਹੈ। ਇਹ ਸਕਾਲਰਸ਼ਿਪ ਉਨ੍ਹਾਂ ਦੇ ਪਤੀ ਡਾ. ਅਜੈਪਾਲ ਸਿੰਘ ਗਿੱਲ ਵਲੋਂ ਪੰਦਰਾਂ ਹਜ਼ਾਰ ਦਾ ਚੈੱਕ ਖਾਲਸਾ ਪੰਜਾਬੀ ਸਕੂਲ ਅਦਾਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਗੁਰਦੇਬ ਸਿੰਘ ਪ੍ਰਧਾਨ ਤੇ ਦਲਵੀਰ ਸਿੰਘ ਚੇਅਰਮੈਨ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਭੇਂਟ ਕੀਤਾ। ਡਾਕਟਰ ਅਜੈਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਧਰਮ ਪਤਨੀ ਵਲੋਂ ਪੰਜਾਬੀ ਸਕੂਲ ਨੂੰ ਸ਼ੁਰੂ ਕਰਨ ਵਿੱਚ ਅਥਾਹ ਯੋਗਦਾਨ ਪਾਇਆ ਹੈ। ਜਿੱਥੇ ਉਹ ਗੁਰੂਘਰ ਦੇ ਕਈ ਅਹੁਦਿਆਂ ਤੇ ਰਹਿ ਕੇ ਸੇਵਾ ਕਰਦੇ ਰਹੇ, ਉੱਥੇ ਬੱਚਿਆਂ ਪ੍ਰਤੀ ਸ਼ਰਧਾ, ਪਿਆਰ ਅਤੇ ਸਿੱਖਿਆ ਵੀ ਵੰਡਦੇ ਰਹੇ ਸਨ। ਉਨ੍ਹਾਂ ਦੀ ਯਾਦ ਨੂੰ ਸਦਾ ਤਾਜਾ ਰੱਖਣ ਵਾਸਤੇ ਡਾ. ਰਾਜਵੰਤ ਕੌਰ ਮੈਮੋਰੀਅਲ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਜੋ ਹਰ ਸਾਲ ਇਸ ਸਕਾਲਰਸ਼ਿਪ ਦੀ ਰਾਸ਼ੀ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜੋ ਆਪਣੀ ਕਲਾਸ ਵਿੱਚ ਅੱਵਲ ਦਰਜਾ ਹਾਸਲ ਕਰਨਗੇ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਡਾ. ਅਜੈਪਾਲ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਕਾਲਰਸ਼ਿਪ ਦੀ ਪਿਰਤ ਪਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਹੈ, ਉਨ੍ਹਾਂ ਕਿਹਾ ਕਿ ਹਰ ਸਾਲ ਚਾਰ ਗਰੁੱਪਾਂ ਵਿੱਚ ਚਲ ਰਹੀਆ ਕਲਾਸਾਂ ਦੇ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦੀ ਰਾਸ਼ੀ ਗਿਆਰਾਂ ਸੌ ਪ੍ਰਤੀ ਸਾਲ ਵੰਡੀ ਜਾਵੇਗੀ। ਜਿਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜੋ ਕ੍ਰਮਵਾਰ ਪੰਜ ਸੋ ਪਹਿਲਾ ਗਰੁੱਪ, ਤਿੰਨ ਸੌ ਦੂਜਾ ਗਰੁੱਪ, ਦੋ ਸੌ ਤੀਜਾ ਗਰੁੱਪ ਅਤੇ ਸੌ ਡਾਲਰ ਚੌਥੇ ਗਰੁੱਪ ਦੇ ਸਰਵੋਤਮ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ।