ਲਾਹੌਰ (ਗਿੱਲ) – ਪਾਕਿਸਤਾਨ ਵਿਖੇ ਗੁਰੂਘਰਾਂ ਦੀ ਸਾਂਭ ਸੰਭਾਲ ਅਤੇ ਜ਼ਮੀਨਾਂ ਦੇ ਰਾਖੇ ਓਕਾਫ ਬੋਰਡ ਦੇ ਚੇਅਰਮੈਨ ਸਾਜਿਦ ਫਰੂਕ ਨੂੰ ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਕਿਸ਼ ਨਾਸਿਰ ਵਲੋਂ ਲਏ ਮਹੱਤਵਪੂਰਨ ਫੈਸਲਾ ਕਰਦਿਆਂ ਅਹੁਦੇ ਤੋਂ ਹਟਾ ਦਿੱਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਾਦਿਕ ਉਲ ਫਾਰੂਕ ਵਲੋਂ ਗੁਰੂਘਰਾਂ ਦੀਆਂ ਜ਼ਮੀਨਾਂ ਵੇਚਣ ਅਤੇ ਨਜ਼ਾਇਜ ਕਬਜ਼ੇ ਕਰਵਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਪਿਛਲੇ ਦਿਨੀਂ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਚੱਕਵਾਲ ਸਥਿਤ ਹਿੰਦੂਆਂ ਦੇ ਪ੍ਰਾਚੀਨ ਕਟਾਸਰਾਜ ਮੰਦਿਰ ਸਬੰਧੀ ਚਲ ਰਹੇ ਕੇਸ ਨਾਲ ਦੂਜੇ ਮਸਲਿਆਂ ਨੂੰ ਜੋੜ ਕੇ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਪਾਕਿਸਤਾਨ ਨੂੰ ਅਹਿਮ ਝਟਕਾ ਦਿੱਤਾ ਹੈ ਕਿ ਉਹ ਤੁਰੰਤ ਕਿਸੇ ਯੋਗ ਵਿਅਕਤੀ ਦੀ ਨਿਯੁਕਤੀ ਓਕਾਫ ਬੋਰਡ ਦੇ ਚੇਅਰਮੈਨ ਵਜੋਂ ਕਰੇ।
ਜ਼ਿਕਰਯੋਗ ਹੈ ਕਿ ਸਾਦਿਕ ਫਾਰੂਕ ਵਲੋਂ ਜਿੰਨੇ ਵੀ ਐਲਾਨ ਚੇਅਰਮੈਨ ਹੁੰਦਿਆਂ ਕੀਤੇ ਗਏ, ਉਨ੍ਹਾਂ ਨੂੰ ਕਦੇ ਵੀ ਪੂਰਿਆਂ ਨਹੀਂ ਕੀਤਾ। ਜਿਨ੍ਹਾਂ ਵਿੱਚ ਕਰਾਚੀ ਦੀ ਸੰਗਤ ਨੂੰ ਗੁਰੂਘਰ ਲਈ ਜ਼ਮੀਨ ਦੇਣਾ, ਨਨਕਾਣਾ ਸਾਹਿਬ ਕਮਰਿਆਂ ਦੀ ਉਸਾਰੀ ਸਭ ਲਾਰੇ ਲਾ ਕੇ ਹੀ ਸਿੱਖਾਂ ਦਾ ਦਿਲ ਪ੍ਰਚਾਉਂਦੇ ਰਹੇ। ਇੱਥੋਂ ਤੱਕ ਕਿ ਨਨਕਾਣਾ ਸਾਹਿਬ ਬਣਨ ਵਾਲੀ ਯੂਨੀਵਰਸਿਟੀ ਨੂੰ ਵੀ ਇਸਲਾਮਾਬਾਦ ਤਬਦੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਗੁਰੂਘਰਾਂ ਨਾਲ ਕਲੋਲ ਕਰਨ ਵਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਕਦੇ ਨਹੀਂ ਬਖਸ਼ੇਗਾ। ਸੋ ਪਾਕਿਸਤਾਨ ਦੀਆਂ ਸੰਗਤਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।