ਕੈਲੀਫੋਰਨੀਆਂ (ਗਿੱਲ) – ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਨੇ ਆਪਣੇ ਅੰਤਿਮ ਪੜਾਅ ਦੇ ਅਮਰੀਕਾ ਦੌਰੇ ਸਮੇਂ ਕੈਲੀਫੋਰਨੀਆਂ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਸਾਊਥ ਏਸ਼ੀਅਨ ਅਸੈਂਬਲੀ ਮੈਂਬਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਿਵੇਸ਼ ਅਤੇ ਘੱਟ ਗਿਣਤੀਆਂ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ। ਦਲਜੀਤ ਸਿੰਘ ਸੰਧੂ ਜੋ ਇੱਕੋ ਇੱਕ ਭਾਰਤੀ ਅਮਰੀਕਨ ਸਿੱਖ ਹਨ ਜਿਨ੍ਹਾਂ ਨੂੰ ਕੈਲੀਫੋਰਨੀਆਂ ਦੇ ਫਲੈਗ ਦਾ ਸਨਮਾਨ ਪ੍ਰਾਪਤ ਹੈ। ਉਨ੍ਹਾਂ ਦੇ ਉਪਰਾਲੇ ਸਦਕਾ ਰਮੇਸ਼ ਸਿੰਘ ਖਾਲਸਾ ਅਤੇ ਦਲਜੀਤ ਸਿੰਘ ਸੰਧੂ ਕੈਲੀਫੋਰਨੀਆਂ ਅਸੈਂਬਲੀ ਪਹੁੰਚੇ, ਜਿੱਥੇ ਉਨ੍ਹਾਂ ਅਹਿਮ ਵਿਚਾਰਾਂ ਐੱਸ ਕਾਲਰਾ ਨਾਲ ਕੀਤੀਆਂ।
ਜ਼ਿਕਰਯੋਗ ਹੈ ਕਿ ਰਮੇਸ਼ ਸਿੰਘ ਖਾਲਸਾ ਨੇ ਕੈਲੀਫੋਰਨੀਆਂ ਵਿੱਚ ਲੋਕਤੰਤਰ ਦੇ ਮੰਦਰ ਵਿੱਚ ਪ੍ਰਵੇਸ਼ ਕਰਦਿਆਂ ਕਿਹਾ ਕਿ ਘੱਟ ਗਿਣਤੀਆਂ ਦਾ ਸਤਿਕਾਰ ਅਸਲ ਵਿੱਚ ਪਾਰਲੀਮੈਂਟ ਕੈਲੀਫੋਰਨੀਆਂ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਉਨ੍ਹਾਂ ਦੀਆਂ ਵਿਚਾਰਾਂ ਨੂੰ ਤਰਜੀਹ ਦਿੱਤੀ ਗਈ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਵਾਅਦਾ ਵੀ ਕੀਤਾ ਗਿਆ। ਐੱਸ ਕਾਲਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਪਹਿਚਾਣ ਅਤੇ ਉਨ੍ਹਾਂ ਦੇ ਹੱਕਾਂ ਨੂੰ ਬਰਾਬਰ ਰੱਖਿਆ ਗਿਆ ਹੈ ਜਿਸ ਕਰਕੇ ਰਮੇਸ਼ ਸਿੰਘ ਖਾਲਸਾ ਸਿੰਧ ਦੇ ਘੱਟ ਗਿਣਤੀਆਂ ਦੇ ਮੈਂਬਰ ਨਿਯੁਕਤ ਹਨ। ਉਨ੍ਹਾਂ ਵਲੋਂ ਉਠਾਏ ਗਏ ਮੁੱਦੇ ਅੱਜ ਦੇ ਹਲਾਤਾਂ ਨੂੰ ਤਾਜਾ ਕਰਦੇ ਹਨ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਤਰਜਮਾਨੀ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਸਮੇਂ ਸਮੇਂ ਅਮਰੀਕਾ ਵਿੱਚ ਵਸਦੇ ਸਿੰਧੀ ਸਿੱਖਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨ ਲਈ ਵਚਨਬੱਧ ਰਹਿਣਗੇ। ਉਨ੍ਹਾਂ ਕਿਹਾ ਕਿ ਰਮੇਸ਼ ਸਿੰਘ ਖਾਲਸਾ ਬਹੁਤ ਸੁਲਝੇ ਇਨਸਾਨ ਹਨ ਜਿਨ੍ਹਾਂ ਨੇ ਸੇਵਾ ਦਾ ਐਵਾਰਡ ਪ੍ਰਾਪਤ ਕਰਕੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਪਹਿਰਾ ਦਿੱਤਾ ਹੈ। ਸਮੁੱਚੇ ਤੌਰ ਤੇ ਉਨ੍ਹਾਂ ਦੀ ਇਹ ਮਿਲਣੀ ਨਵੇਂ ਇਤਿਹਾਸ ਦੀ ਸਿਰਜਣਾ ਵੱਲ ਕਦਮ ਹੋਵੇਗੀ।