ਮੈਰੀਲੈਂਡ (ਗਿੱਲ) - ਗਾਂਧੀ ਗਲੋਬਲ ਪਰਿਵਾਰ ਦੇ ਉੱਪ ਪ੍ਰਧਾਨ ਡਾ. ਐੱਸ. ਪੀ. ਵਰਮਾ ਪਦਮ ਸ੍ਰੀ ਅਵਾਰਡੀ ਵਲੋਂ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਜਥੇਬੰਦੀ ਨਾਲ ਵਿਸ਼ੇਸ਼ ਭੇਟ ਵਾਰਤਾ ਕੀਤੀ। ਜਿਸਨੂੰ ਪਵਨ ਬੈਜਵਾੜਾ ਪ੍ਰਧਾਨ ਨੇ ਜੀਊਲ ਆਫ ਇੰਡੀਆ ਰੈਸਟੋਰੈਂਟ ਵਿਖੇ ਅਯੋਜਿਤ ਕਰਵਾਈ। ਜਿੱਥੇ ਡਾ. ਐੱਸ. ਪੀ. ਵਰਮਾ ਵਲੋਂ ਸ਼ਾਂਤੀ ਸਬੰਧੀ ਸੌ ਨੁਕਤਿਆਂ ਤੇ ਚਰਚਾ ਕੀਤੀ, ਉੱਥੇ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇੱਕ ਨਾ ਇੱਕ ਨੁਕਤੇ ਤੇ ਕੰਮ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡਾ ਮੌਲਿਕ ਅਧਿਕਾਰ ਹੈ, ਜਿਸ ਲਈ ਅਸੀਂ ਸਭ ਵਚਨਬੱਧ ਹਾਂ।
ਜ਼ਿਕਰਯੋਗ ਹੈ ਕਿ ਡਾ. ਵਰਮਾ ਵਲੋਂ ਯੂ. ਐੱਨ. ਵਿੱਚ ਵੀ ਸ਼ਾਂਤੀ ਦੇ ਮੁੱਦੇ ਤੇ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਗਾਂਧੀ ਗਲੋਬਲ ਸੰਸਥਾ ਦੇ ਸ਼ਾਂਤੀ ਮਿਸ਼ਨ ਨੂੰ ਸਾਂਝਿਆਂ ਕੀਤਾ। ਸਵਾਲ-ਜਵਾਬ ਦੇ ਸੈਸ਼ਨ ਵਿੱਚ ਅਨੰਦੀ ਨਾਇਕ ਵਲੋਂ ਵਿਨੋਭਾ ਭਾਵੇ ਅਤੇ ਮੁਰਾਰਜੀ ਡਿਸਾਈ ਦੇ ਸ਼ਾਂਤੀ ਮਿਸ਼ਨ ਸਬੰਧੀ ਪੁੱਛਿਆ ਕਿ ਇਨ੍ਹਾਂ ਦੀ ਫਿਲਾਸਫੀ ਅਤੇ ਗਾਂਧੀ ਦੀ ਫਿਲਾਸਫੀ ਵਿੱਚ ਅੰਤਰ ਹੈ। ਡਾ. ਸੁਰਿੰਦਰ ਗਿੱਲ ਨੇ ਸ਼ਾਂਤੀ ਨੁਕਤਿਆਂ ਨੂੰ ਅੰਕਿਤ ਕਰਨ ਸਬੰਧੀ ਗੱਲਬਾਤ ਕੀਤੀ। ਜੋ ਉਨ੍ਹਾਂ ਕਿਹਾ ਸ਼ਾਂਤੀ, ਸੁਰੱਖਿਅਤ, ਜਸਟਿਸ, ਸਚਾਈ, ਮਾਨਵਤਾ, ਮੇਲ-ਮਿਲਾਪ ਆਦਿ ਸਭ ਸ਼ਾਂਤੀ ਦੇ ਦੂਤ ਹਨ ਜਿਨ੍ਹਾਂ ਸਬੰਧੀ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ।
ਜਿੱਥੇ ਅੱਜ ਦੀ ਮਿਲਣੀ ਸਾਰਥਕ ਰਹੀ, ਉੱਥੇ ਅਮਰੀਕਾ ਵਿੱਚ ਵੀ ਗਾਂਧੀ ਗਲੋਬਲ ਸੰਸਥਾ ਦੇ ਵਲੰਟੀਅਰ ਰਜਿਸਟਰ ਕਰਨ ਦੀ ਗੱਲ ਕੀਤੀ ਗਈ। ਡਾ. ਐੱਸ. ਪੀ. ਵਰਮਾ ਨੇ ਕਿਹਾ ਕਿ ਜੇਕਰ ਹਰੇਕ ਵਿਅਕਤੀ ਇੱਕ ਸ਼ਾਂਤੀ ਮੁੱਦੇ ਨੂੰ ਲੈ ਕੇ ਇੱਕ ਵਿਅਕਤੀ ਨੂੰ ਜੋੜ ਲਵੇ ਜਾਂ ਉਸ ਦਾ ਕੋਈ ਫਾਇਦਾ ਕਰ ਦੇਵੇ ਤਾਂ ਸਮਝੋ ਉਹ ਗਾਂਧੀ ਦੇ ਮਿਸ਼ਨ ਵਿੱਚ ਆਪਣਾ ਯੋਗਦਾਨ ਅੰਕਿਤ ਕਰ ਗਿਆ ਹੈ।
ਸਮੁੱਚੇ ਤੌਰ ਤੇ ਐੱਨ. ਸੀ. ਏ. ਅਤੇ ਗਲੋਬਲ ਗਾਂਧੀ ਦੇ ਸ਼ਾਂਤੀ ਵਾਰਤਾ ਬਹੁਤ ਕਾਰਗਰ ਸਿੱਧ ਹੋਈ। ਜਿਸ ਸਬੰਧੀ ਪਦਮ ਸ੍ਰੀ ਵਲੋਂ ਗੱਲ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸੁਤੰਤਰਤਾ ਦਿਵਸ ਦੀ ਮੀਟਿੰਗ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਦੀ ਸਾਂਝੀ ਮੀਟਿੰਗ ਕਈ ਭੁਲੇਖਿਆਂ ਨੂੰ ਦੂਰ ਕਰ ਗਈ ਹੈ। ਇਸ ਮੀਟਿੰਗ ਵਿੱਚ ਡਾ. ਸੁਰੇਸ਼ ਗੁਪਤਾ, ਨਗਿੰਦਰ ਰਾਉ, ਅਰੁਨਿਧੀ, ਅਨੰਦੀ ਨਾਇਕ, ਬਲਜਿੰਦਰ ਸਿੰਘ ਸ਼ੰਮੀ, ਰਾਜ, ਚੰਦਰਾ ਅਤੇ ਦੇਬੰਗ ਸ਼ਾਹ ਹਾਜ਼ਰ ਹੋਏ।