ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਸਿੰਘ ਗਿੱਲ) – ਪਾਕਿਸਤਾਨ ਦੇ ਸੂਫੀ ਫਕੀਰ ਸ਼ਾਹ ਅਬਦੁਲ ਲਤੀਫ ਬੁਟੈਈ ਦੇ ਗੱਦੀ ਨਸ਼ੀਨ ਸੱਯਦ ਸ਼ਾਹ ਵਕਾਰ ਹੁਸੈਨ ਜੋ ਪਾਕਿਸਤਾਨ ਦੇ ਅੰਤਰ-ਰਾਸ਼ਟਰੀ ਸੂਫੀ ਮਹਾਂ ਕੌਂਸਲ ਦੇ ਪ੍ਰਧਾਨ ਵੀ ਹਨ। ਅੱਜ ਕੱਲ੍ਹ ਉਹ ਅਮਰੀਕਾ ਦੇ ਦੌਰੇ ਤੇ ਹਨ। ਜਿੱਥੇ ਉਹ ਵੱਖ-ਵੱਖ ਇਕੱਠਾਂ ਵਿੱਚ ਬਾਬੇ ਨਾਨਕ ਅਤੇ ਸ਼ਾਹ ਅਬਦੁਲ ਲਤੀਫ ਬੁਟੈਈ ਦੀਆਂ ਸਿੱਖਿਆਵਾਂ ਅਤੇ ਇਨਸਾਨੀਅਤ ਦੀ ਬਿਹਤਰੀ ਅਤੇ ਜੋੜਨ ਦਾ ਸੁਨੇਹਾ ਦੇ ਰਹੇ ਹਨ, ਉੱਥੇ ਪਿਆਰ, ਮੁਹੱਬਤ ਅਤੇ ਭਾਈਚਾਰਕ ਸਾਂਝ ਨੂੰ ਪਹਿਲ ਦੇਣ ਦਾ ਵੀ ਜ਼ਿਕਰ ਕਰ ਰਹੇ ਹਨ।
ਰਮੇਸ਼ ਸਿੰਘ ਖਾਲਸਾ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਵਲੋਂ ਇੱਕ ਮੀਟਿੰਗ ਸਭ ਧਰਮਾਂ ਦੀ ਸਾਂਝੇ ਤੌਰ ਤੇ ਸੈਂਟਰ ਫਾਰ ਸੋਸ਼ਲ ਚੇਂਜ ਦੇ ਵਿਹੜੇ ਵਿੱਚ ਅਯੋਜਿਤ ਕਰਵਾਈ ਗਈ ਹੈ। ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ ਅਤੇ ਕ੍ਰਿਸਚਨ ਭਾਈਚਾਰੇ ਵਲੋਂ ਸ਼ਿਰਕਤ ਕੀਤੀ ਗਈ ਹੈ। ਇਸ ਮੀਟਿੰਗ ਦੇ ਸਾਰੇ ਪ੍ਰਬੰਧ ਸਿਖਸ ਆਫ ਅਮਰੀਕਾ ਸੰਸਥਾ ਵੱਲੋਂ ਕੀਤੇ ਗਏ। ਜਿੱਥੇ ਰਮੇਸ਼ ਸਿੰਘ ਖਾਲਸਾ ਵਲੋਂ ਪਾਕਿਸਤਾਨ ਦੇ ਸ਼ਹਿਰ ਬੁਟੈਈ ਵਿਖੇ ਗੁਰੂਘਰ ਬਣਾਉਣ ਸਮੇਂ ਆਈਆਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਮੌਜੂਦਾ ਦਰਗਾਹ ਸ਼ਾਹ ਅਬਦੁਲ ਲਤੀਫ ਦੇ ਗੱਦੀ ਨਸ਼ੀਨ ਸੱਯਦ ਵਕਾਰ ਸ਼ਾਹ ਨੇ ਨੇਪਰੇ ਚਾੜ੍ਹਿਆ। ਜੋ ਕਿ ਬਾਬੇ ਨਾਨਕ ਦੇ ਘਰ ਨੂੰ ਬਣਾਉਣ ਲਈ ਉਨ੍ਹਾਂ ਅਥਾਹ ਯੋਗਦਾਨ ਪਾਇਆ ਜੋ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਅਤੇ ਏਕੇ ਦੀ ਮਿਸਾਲ ਸਾਬਤ ਹੋ ਰਿਹਾ ਹੈ। ਜਿੱਥੇ ਹੁਣ ਲੰਗਰ 24 ਘੰਟੇ ਚੱਲਦਾ ਹੈ ਅਤੇ ਸਭ ਧਰਮਾਂ ਦੇ ਲੋਕ ਛਕਦੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਹਰ ਮੁਸ਼ਕਲ ਵਿੱਚ ਸਯਦ ਵਕਾਰ ਸ਼ਾਹ ਦਰਗਾਹ ਨਸ਼ੀਨ ਸਤੰਭ ਵਜੋਂ ਖੜ੍ਹਦੇ ਹਨ, ਜੋ ਕਿ ਇੱਕ ਮਿਸਾਲ ਹੈ।
ਸੱਯਦ ਵਕਾਰ ਸ਼ਾਹ ਨੇ ਕਿਹਾ ਕਿ ਇਹ ਧਰਤੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸਿੰਧ ਸੂਫੀਆਂ ਦੀ ਪਵਿੱਤਰ ਜਗ੍ਹਾ ਹੈ ਜਿੱਥੋਂ ਮੀਰ ਮੀਆਂ ਮੀਰ, ਸ਼ਾਹ ਅਬਦੁਲ ਲਤੀਫ ਅਤੇ ਹੁਸੈਨ ਜਿਹੇ ਫਕੀਰ ਪੈਦਾ ਹੋਏ ਹਨ। ਉਨ੍ਹਾਂ ਵਲੋਂ ਤਿੰਨ ਸੌ ਸਾਲ ਪਹਿਲਾਂ ਵੀ ਏਕੇ ਅਤੇ ਭਾਈਚਾਰਕ ਸਾਂਝ ਤੋਂ ਇਲਾਵਾ ਇਨਸਾਨੀਅਤ ਨੂੰ ਪਹਿਲ ਦੇਣਾ ਹੈ। ਜਿੱਥੇ ਨਫਰਤ ਨੂੰ ਕੋਈ ਥਾਂ ਨਹੀਂ ਹੈ। ਉਨ੍ਹਾਂ ਸਿਖਸ ਆਫ ਅਮਰੀਕਾ ਅਤੇ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚਨ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਏਕੇ ਦੇ ਦਿੱਤੇ ਸਬੂਤ ਦੀ ਤਾਰੀਫ ਕੀਤੀ। ਉਨ੍ਹਾਂ ਸਿਖਸ ਆਫ ਅਮਰੀਕਾ ਦੇ ਮੁਖੀ ਜਸਦੀਪ ਸਿੰਘ ਜੱਸੀ ਅਤੇ ਡਾਇਵਰਸਿਟੀ ਮੁਖੀ ਸਾਜਿਦ ਤਰਾਰ ਦਾ ਸਨਮਾਨ ਦਰਗਾਹ ਤੋਂ ਲਿਆਂਦੇ ਸ਼ਾਲਾ ਅਤੇ ਸ਼ਾਹ ਅਬਦੁਲ ਦੀ ਕਿਤਾਬ ਨਾਲ ਸਨਮਾਨਿਤ ਕੀਤਾ।
ਜਿੱਥੇ ਰਮੇਸ਼ ਸਿੰਘ ਖਾਲਸਾ ਦੇ ਉਪਰਾਲੇ ਅਤੇ ਰਾਜ ਰਠੌਰ ਵਲੋਂ ਨਿਭਾਈਆਂ ਸੇਵਾਵਾਂ ਨੂੰ ਵੀ ਸਨਮਾਨਿਆ, ਉੱਥੇ ਉਨ੍ਹਾਂ ਸੰਗਤਾਂ ਨੂੰ ਪਾਕਿਸਤਾਨ ਆਉਣ ਲਈ ਨਿਮੰਤ੍ਰਤ ਕੀਤਾ। ਸਿਖਸ ਆਫ ਅਮਰੀਕਾ ਵਲੋਂ ਸੱਯਦ ਸ਼ਾਹ ਵਕਾਰ ਗੱਦੀ ਨਸ਼ੀਨ ਨੂੰ ਵੀ ਵੀ ਸਨਮਾਨਿਤ ਕੀਤਾ।
ਜਿੱਥੇ ਇਸ ਸਮੇਂ ਪ੍ਰਮੁੱਖ ਸਖਸ਼ੀਅਤਾਂ ਵਿੱਚੋਂ ਕੰਵਲਜੀਤ ਸਿੰਘ ਸੋਨੀ,ਗੁਰਚਰਨ ਸਿੰਘ ਵਰਲਡ ਬੈਂਕ, ਰਾਜ ਰਠੌਰ ਸਵਾਮੀ ਨਰਾਇਣ ਮੰਦਰ ਦੇ ਨੁਮਾਇੰਦੇ, ਮਾਸਟਰ ਧਰਮਪਾਲ ਸਿੰਘ, ਚਾਚਾ ਨਿਰਮਲ ਸਿੰਘ, ਬਖਸ਼ੀਸ਼ ਸਿੰਘ ਪ੍ਰਧਾਨ ਅੰਤਰ-ਰਾਸ਼ਟਰੀ ਸਿੱਖ ਕੌਂਸਲ, ਬਲਜਿੰਦਰ ਸਿੰਘ ਸ਼ੰਮੀ, ਸੁਰਮੁਖ ਸਿੰਘ ਮਣਕੂ, ਅਰਸ਼ਦ ਰਾਣਾ ਪ੍ਰਧਾਨ ਮਸਜਿਦ, ਅਹਿਮਦ ਰਾਣਾ, ਕੁਲਵਿੰਦਰ ਸਿੰਘ ਫਲੋਰਾ ਡਾਇਰੈਕਟਰ ਪ੍ਰੈੱਸ ਕਲੱਬ ਨਾਰਥ ਅਮਰੀਕਾ, ਬਲਦੇਵ ਸਿੰਘ ਟਰੱਸਟੀ, ਗੁਰਚਰਨ ਸਿੰਘ ਲੇਲ, ਡਾ. ਸੁਰਿੰਦਰ ਸਿੰਘ ਗਿੱਲ ਸਾਊਥ ਏਸ਼ੀਅਨ ਕਮਿਊਨਿਟੀ ਆਰਗੇਨਾਈਜ਼ਰ ਤੋਂ ਇਲਾਵਾ ਕਈ ਸੰਸਥਾਵਾਂ ਵਲੋਂ ਸਯਦ ਵਕਾਰ ਸ਼ਾਹ ਨੂੰ ਸੁਣਿਆ ਅਤੇ ਉਨ੍ਹਾਂ ਵਲੋਂ ਉਚਾਰੇ ਸ਼ਬਦਾਂ ਨੂੰ ਸਰਬਸਾਂਝੀਵਾਲਤਾ ਦਾਪ੍ਰਤੀਕ ਦੱਸਿਆ।
ਸਮੁੱਚੇ ਤੌਰ ਤੇ ਲੋਕ ਭਲਾਈ ਅਤੇ ਇਨਸਾਨੀਅਤ ਦਾ ਪੈਗਾਮ ਘਰ ਘਰ ਪਹੁੰਚਾਉਣ ਦਾ ਕੀਤਾ ਜਾ ਰਿਹਾ ਸੱਯਦ ਸ਼ਾਹ ਹੁਸੈਨ ਦਾ ਉਪਰਾਲਾ ਅੱਜ ਦੇ ਯੁੱਗ ਵਿੱਚ ਏਕੇ ਦਾ ਹਾਮੀ ਅਤੇ ਮੁਹੱਬਤ ਦੇ ਪੈਗਾਮ ਵਜੋਂ ਲਿਆ ਗਿਆ। ਜੋ ਸਮੇਂ ਤੇ ਠੀਕ ਢੁਕਦਾ ਅਤੇ ਇਨਸਾਨੀਅਤ ਦੀ ਬਿਹਤਰੀ ਦੀ ਉਦਾਹਰਨ ਸਾਬਤ ਹੋਇਆ ਹੈ।