26 Apr 2024

129ਵੀਂ 'ਰੋਜ ਡੇ ਪਰੇਡ' ਏਕੇ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਗਈ

* ਸੇਵਾ ਅਤੇ ਪਰਉਪਕਾਰੀ ਦਾ ਪ੍ਰਤੀਕ ਸਿੱਖਾਂ ਦਾ ਫਲੋਟ ਯੁਨਾਈਟਡ ਸਿੱਖ ਮਿਸ਼ਨ ਨੇ ਸ਼ਾਮਲ ਕੀਤਾ
ਪੈਨਸਾਡੇਨਾ (ਡਾ. ਸੁਰਿੰਦਰ ਸਿੰਘ ਗਿੱਲ) - ਸਿੱਖ ਭਾਈਚਾਰੇ ਦੀ ਬਾਰਾਂ ਸਾਲਾਂ ਦੀ ਜੱਦੋ ਜਹਿਦ ਨੇ ਜਿੱਥੇ ਕੈਲੇਫੋਰਨੀਆਂ ਦੇ ਪੈਨਸਾਡੇਨਾ ਸ਼ਹਿਰ ਦੀ ਰੋਜ਼ ਡੇ ਪਰੇਡ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਿਸ ਰਾਹੀਂ ਸਿੱਖਾਂ ਦੀ ਪਹਿਚਾਣ ਅਤੇ ਸਿੱਖੀ ਸੱਭਿਆਚਾਰ ਨੂੰ ਦਰਸਾਉਣ ਲਈ ਪਲੇਟਫਾਰਮ ਦੀ ਪ੍ਰਾਪਤੀ ਉਸ ਸਮੇਂ ਹੱਥ ਲੱਗੀ ਜਦੋਂ ਇਸ ਸਾਲ ਦਾ ਫਲੋਟ ਸੇਵਾ ਅਤੇ ਮਾਨਵਤਾ ਦਾ ਸੁਨੇਹਾ ਦਰਸਾਉਣ ਹਾਜ਼ਰੀਨਾਂ ਦੇ ਮਨਾਂ ਨੂੰ ਟੁੰਬ ਗਿਆ। ਯੁਨਾਈਟਡ ਸਿੱਖ ਮਿਸ਼ਨ ਕੈਲੇਫੋਰਨੀਆਂ ਦੇ ਉਪਰਾਲੇ ਅਤੇ ਜੱਦੋ ਜਹਿਦ ਨੇ ਇਸ ਫਲੋਟ ਦੀ ਨੂੰ ਸਮੂਹ ਪੰਜਾਬੀਆਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕਰਵਾਇਆ। ਇਸ ਨੂੰ ਅੰਤਮ ਛੋਹਾਂ ਦੇਣ ਲਈ ਦੋ ਹਜ਼ਾਰ ਤੋਂ ਉੱਪਰ ਸੰਗਤਾਂ ਨੇ ਸ਼ਿੰਗਾਰਿਆ, ਜਿਨ੍ਹਾਂ ਲਈ ਰੋਜ਼ਾਨਾ ਲੰਗਰ ਦੀ ਸੇਵਾ ਸੰਗਤਾਂ ਕਰਦੀਆਂ ਰਹੀਆਂ ਸਨ।
ਰੋਜ਼ ਡੇ ਪਰੇਡ ਨੂੰ ਪੰਜ ਮਿਲੀਅਨ ਲੋਕ ਤਿੰਨ ਮੀਲ ਦੇ ਰਸਤੇ ਦੇ ਦੋਹਾਂ ਪਾਸੇ ਬੈਠਕੇ ਦੇਖਦੇ ਹਨ। ਇਸ ਸਾਲ ਚਾਲੀ ਫਲੋਟਾਂ ਦਾ ਕਾਫਲਾ ਵੱਖ-ਵੱਖ ਬੈਂਡ ਤੇ ਵੱਖ-ਵੱਖ ਪੁਸ਼ਾਕਾਂ ਰਾਹੀਂ ਇਸ ਪਰੇਡ ਵਿੱਚ ਸ਼ਮੂਲੀਅਤ ਕਰਦਾ ਆਪਣੇ ਰੰਗ ਬਿਖੇਰਦਾ ਨਜ਼ਰ ਆਇਆ। ਕਾਫਲਾ ਵੱਖਰੀ ਛਾਪ ਛੱਡ ਗਿਆ। ਜਿਸ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਗਿਆ। ਕੋਈ ਇਸ ਪਰੇਡ ਨੂੰ ਏਕੇ ਦਾ ਪ੍ਰਤੀਕ, ਕੋਈ ਨਵੇਂ ਸਾਲ ਦਾ ਅਦੁੱਤੀ ਨਜ਼ਾਰਾ, ਕੋਈ ਭਾਂਤ ਭਾਂਤ ਕਮਿਊਨਿਟੀਆਂ ਦੀ ਸੰਸਕ੍ਰਿਤੀ, ਅਦਾਵਾਂ ਦਾ ਸ਼ੋਅ ਅਤੇ ਕੋਈ ਭਾਈਚਾਰਕ ਸਾਂਝ ਦਾ ਸੁਨੇਹਾ ਦਰਜ ਕਰਵਾ ਗਿਆ ਹੈ।
ਹਰੇਕ ਫਲੋਟ ਕਿਸੇ ਨਾ ਕਿਸੇ ਅਵਾਰਡ ਦੇ ਨਾਮ ਨੂੰ ਦਰਸਾਉਂਦਾ ਕਾਫਲਾ ਆਮ ਵੇਖਿਆ ਗਿਆ, ਜਿਸ ਵਿੱਚ ਮਾਰਸ਼ਲ ਐਵਾਰਡ, ਕੁਈਨ ਐਵਾਰਡ, ਜੱਜ ਐਵਾਰਡ, ਅੰਤਰ-ਰਾਸ਼ਟਰੀ ਐਵਾਰਡ, ਮਿਸ਼ਨ ਐਵਾਰਡ ਅਤੇ ਵਲੰਟੀਅਰ ਐਵਾਰਡ ਆਦਿ ਨਾਮ ਅੰਕਿਤ ਸਨ। ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਪੁਸ਼ਾਕਾਂ, ਝੰਡਿਆਂ ਅਤੇ ਰੱਸੀਆਂ ਦੇ ਐਕਰੋਬੈਟ ਨਜ਼ਾਰੇ ਪੇਸ਼ ਕਰਦੀ ਇਹ ਇਤਿਹਾਸਕ ਰੋਜ਼ ਡੇ ਪਰੇਡ ਅਮਰੀਕਾ ਨੂੰ ਇੱਕ ਕੜੀ ਵਿੱਚ ਪ੍ਰੋਅ ਗਈ। ਭਾਵੇਂ ਇਸ ਪਰੇਡ ਨੂੰ ਪੂਰੇ ਸੰਸਾਰ ਵਿੱਚ ਟੀ. ਵੀ. ਅਤੇ ਹੋਰ ਮੀਡੀਆ ਰਾਹੀਂ ਕੋਈ 126 ਮਿਲੀਅਨ ਲੋਕਾਂ ਨੇ ਦੇਖਿਆ ਜੋ ਕਿ ਇੱਕ ਰਿਕਾਰਡ ਹੀ ਨਹੀਂ ਸਗੋਂ ਇੱਕ ਅਯੂਬੇ ਦਾ ਖਿਤਾਬ ਹਾਸਲ ਕਰਦੀ ਨਜ਼ਰ ਆਈ ਹੈ।
ਅਮਰੀਕਨ ਹੈਰੀਟੇਜ  ਤੋਂ ਲੈ ਕੇ ਸਫਲਤਾ ਦੀ ਕੁੰਜੀ ਬਣੀ ਇਹ ਪਰੇਡ ਦੋਸਤੀ, ਸ਼ਕਤੀ ਅਤੇ ਏਕੇ ਨੂੰ ਸਿਰਜ ਗਈ ਹੈ। ਸਥਾਨਕ ਹੀਰੋ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਦਰਸਾਉਂਦੀ ਰੋਜ਼ ਡੇ ਪਰੇਡ ਪੂਰੇ ਸੰਸਾਰ ਦੀਆਂ ਕਮਿਊਨਿਟੀਆਂ ਨੂੰ ਸੁਨੇਹਾ ਬਖਸ਼ ਗਈ ਜੋ ਇੱਕ ਅਭੁੱਲ ਯਾਦ ਹੀ ਨਹੀਂ ਸਗੋਂ ਸਫਲਤਾ ਦਾ ਮਾਣ ਸਿਰਜ ਗਈ ਹੈ। ਜੋ ਪਰੇਡ ਦੇ ਇਤਿਹਾਸਕ ਮਿਸ਼ਨ ਦਾ ਏਜੰਡਾ ਸੀ। ਟੈਕਨੋਕਰੇਟ, ਆਪਸੀ ਭਾਈਚਾਰੇ ਦਾ ਪ੍ਰਗਟਾਵਾ, ਸੁਪਨਿਆਂ ਦੇ ਝਰੋਖੇ ਤੋਂ ਇਲਾਵਾ ਹਰ ਖਾਸ ਕਿਸਮ ਦੀ ਪ੍ਰਤੀਕ ਰੋਜ਼ ਡੇ ਪਰੇਡ ਨਵੇਂ ਸਾਲ ਨੂੰ ਮਜ਼ਬੂਤ ਅਤੇ ਬਿਹਤਰੀ ਦਾ ਸਲੂਕ ਅਤੇ ਸਲੀਕਾ ਸਿਖਾ ਗਈ ਹੈ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter