20 Oct 2020

ਕੰਵਲਜੀਤ ਸਿੰਘ ਸੋਨੀ ਪਾਕਿਸਤਾਨ ਸਿੱਖ ਕੌਂਸਲ ਵਲੋਂ 'ਸੇਵਾ ਅਵਾਰਡ' ਨਾਲ ਸਨਮਾਨਿਤ

ਮੈਰੀਲੈਂਡ (ਗਿੱਲ) – ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਦਾ ਕਮਿਊਨਿਟੀ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਪਾਕਿਸਤਾਨ ਸਿੱਖ ਕੌਂਸਲ ਵਲੋਂ 'ਸੇਵਾ ਅਵਾਰਡ' ਨਾਲ ਸਨਮਾਨ ਗਿਆ। ਇਹ ਸਨਮਾਨ ਸਥਾਨਕ ਸੰਸਥਾ ਵਲੋਂ ਨਹੀਂ ਦਿੱਤਾ, ਸਗੋਂ ਪਾਕਿਸਤਾਨ ਸਿੱਖ ਕੌਂਸਲ ਜੋ ਪਿਛਲੇ ਲੰਬੇ ਸਮੇਂ ਤੋਂ ਨਜ਼ਰ ਰੱਖੀ ਹੋਈ ਸੀ ਕਿ ਅਮਰੀਕਾ ਵਿੱਚ ਕਿਹੜੀ ਸੰਸਥਾ ਅਤੇ ਜਿਹੜਾ ਵਿਅਕਤੀ ਕਮਿਊਨਿਟੀ ਦੀ ਸੇਵਾ ਹਰ ਪੱਖੋਂ ਕਰ ਰਿਹਾ ਹੈ।
ਸਮੁੱਚੀ ਸਿੱਖ ਕੌਂਸਲ ਵਲੋਂ ਕੰਵਲਜੀਤ ਸਿੰਘ ਸੋਨੀ ਨੂੰ ਚੁਣਿਆ ਹੈ। ਉਨ੍ਹਾਂ ਦਾ ਅਵਾਰਡ ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਖਾਸ ਤੌਰ ਤੇ ਲੈ ਕੇ ਆਏ ਸਨ। ਇਹ ਅਵਾਰਡ ਉਨ੍ਹਾਂ ਨੂੰ ਸਿੱਖਸ ਆਫ ਅਮਰੀਕਾ ਵਲੋਂ ਬੁਲਾਈ ਗਈ ਮੀਟਿੰਗ ਦੌਰਾਨ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਜਿਸ ਨੂੰ ਰਮੇਸ਼ ਸਿੰਘ ਖਾਲਸਾ ਨੇ ਆਪਣੇ ਕਰ ਕਮਲਾਂ ਨਾਲ ਦਿੱਤਾ।
ਕੰਵਲਜੀਤ ਸਿੰਘ ਸੋਨੀ ਵਲੋਂ ਪਾਕਿਸਤਾਨ ਸਿੱਖ ਕੌਂਸਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨ ਕਰਨਗੇ ਅਤੇ ਇੱਕ ਗੁਰੂ ਘਰ ਦੀ ਕਾਰ ਸੇਵਾ ਨੂੰ ਆਪਣੇ ਹੱਥੀਂ ਸਿੱਖਸ ਆਫ ਅਮਰੀਖਾ ਰਾਹੀਂ ਕਰਨਗੇ। 

More in ਜੀਵਨ ਮੰਤਰ

ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
ਵਾਸ਼ਿੰਗਟਨ ਡੀ. ਸੀ. (ਗਿੱਲ) - ਭਾਵੇਂ ਹਰ ਸਾਲ ਵਿਸਾਖੀ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਦੀ ਰਿਹਾਇਸ਼...
* ਸਮਾਗਮ ਦੌਰਾਨ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) - ਸਿਖਸ ਆਫ ਅਮਰੀਕਾ...
* ਡਾ. ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵਲੋਂ ਕਾਲਜ ਲਈ ੫੧ ਹਜ਼ਾਰ ਦੀ ਸ਼ਕਾਲਰਸ਼ਿਪ ਦਾ ਐਲਾਨ...
ਬਠਿੰਡਾ (ਗਗਨ ਦਮਾਮਾ ਬਿਓਰੋ)  - ਡਾ. ਸੁਰਿੰਦਰ ਸਿੰਘ ਗਿੱਲ ਜੋ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ...
*'ਆਪ' ਐੱਮ. ਐੱਲ. ਏ. ਬਲਜਿੰਦਰ ਕੌਰ ਅਤੇ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ  ਨਾਲ ਅਹਿਮ...
ਨਨਕਾਣਾ ਸਾਹਿਬ (ਗਿੱਲ) – ਰਮੇਸ਼ ਸਿੰਘ ਖਾਲਸਾ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ...
Home  |  About Us  |  Contact Us  |  
Follow Us:         web counter