ਵਾਸ਼ਿੰਗਟਨ ਡੀ. ਸੀ. (ਗਿੱਲ) – ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਸ. ਰਮੇਸ਼ ਸਿੰਘ ਖਾਲਸਾ ਜਿਨ੍ਹਾਂ ਨੂੰ ਕਨੇਡਾ ਵਿੱਚ 'ਸੇਵਾ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅਵਾਰਡ ਉਪਰੰਤ ਅਮਰੀਕਾ ਦੀ ਧਰਤੀ ਤੇ ਨਿਊਯਾਰਕ ਵਿਖੇ ਪੈਰ ਧਰਿਆ। ਜਿੱਥੇ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਮਹਿਮਾਨ ਨਿਵਾਜੀ ਕੀਤੀ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੇ ਬਹੁਤ ਇਤਿਹਾਸਕ ਗੁਰਦੁਆਰੇ ਹਨ ਕਿਉਂਕਿ ਨੌਂ ਗੁਰੂਆ ਦਾ ਪਾਕਿਸਤਾਨ ਦੀ ਧਰਤੀ ਨਾਲ ਅਹਿਮ ਰਿਸ਼ਤਾ ਹੈ। ਸੋ ਉਨ੍ਹਾਂ ਗੁਰੂਘਰਾਂ ਦੀ ਸੇਵਾ ਸੰਭਾਲ ਲਈ ਸੰਗਤਾਂ ਨੂੰ ਪਾਕਿਸਤਾਨ ਦਰਸ਼ਨਾਂ ਲਈ ਵੱਡੇ ਪੱਧਰ ਤੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਗੁਰੂਘਰਾਂ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਹੋ ਸਕੇ।
ਜ਼ਿਕਰਯੋਗ ਹੈ ਕਿ ਨਿਊਯਾਰਕ ਤੋਂ ਬਾਅਦ ਉਨ੍ਹਾਂ ਨੂੰ ਪ੍ਰਵੇਜ ਰਫੀਕ ਜੋ ਸਾਬਕਾ ਐੱਮ. ਪੀ. ਲਾਹੌਰ ਹਨ ਉਨ੍ਹਾਂ ਨੇ ਰਮੇਸ਼ ਸਿੰਘ ਖਾਲਸਾ ਦੀ ਮੁਲਾਕਾਤ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਕਰਵਾਈ, ਜਿੱਥੇ ਉਨ੍ਹਾਂ ਸਿੱਖਾਂ ਦੇ ਮਸਲਿਆਂ ਸਬੰਧੀ ਡੂੰਘੀਆਂ ਵਿਚਾਰਾਂ ਕੀਤੀਆਂ। ਸਥਾਨਕ ਪੱਤਰਕਾਰ ਕਮਿਊਨਿਟੀ ਵਲੋਂ ਉਨ੍ਹਾਂ ਨੂੰ ਰਾਤਰੀ ਭੋਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਹੱਕ ਦਿੱਤੇ ਜਾ ਰਹੇ ਹਨ। ਲੋੜ ਹੈ ਵਿਦੇਸ਼ੀ ਸੰਗਤਾਂ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਵੱਧ ਤੋਂ ਵੱਧ ਸੰਗਤਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਤੇ ਹੋਰ ਗੁਰਧਾਮਾਂ ਪਹੁੰਚਾਉਣ ਦੀ ਸੇਵਾ ਕਰਨਾ। ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ ਯੂਨੀਵਰਸਿਟੀ ਸ਼ੁਰੂ ਹੋ ਰਹੀ ਹੈ ਜੋ ਕਿ ਦੁਨੀਆਂ ਦੀ ਬਿਹਤਰ ਯੂਨੀਵਰਸਿਟੀ ਬਣਾਉਣ ਦਾ ਮਨਸੂਬਾ ਹੈ ਜੋ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹੇਗੀ।
ਦੁਪਿਹਰ ਸਮੇਂ ਉਨ੍ਹਾਂ ਸੀਨੀਅਰ ਸਿਟੀਜ਼ਨ ਹੋਮ ਕੇਂਦਰ ਦਾ ਦੌਰਾ ਕੀਤਾ ਜਿਸ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਬੇਨਤੀ ਕੀਤੀ ਕਿ ਅਜਿਹੇ ਪਾਕਿਸਤਾਨ ਵਿੱਚ ਵੀ ਬਣਾਏ ਜਾਣ ਤਾਂ ਜੋ ਲੋੜਵੰਦ ਇਸ ਦਾ ਲਾਹਾ ਲੈ ਸਕਣ।
ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਜੋ ਟਰੰਪ ਟੀਮ ਦੇ ਅਹਿਮ ਮੈਂਬਰ ਹਨ ਉਨ੍ਹਾਂ ਨੇ ਪ੍ਰਵੇਜ਼ ਰਫੀਕ ਅਤੇ ਰਮੇਸ਼ ਸਿੰਘ ਖਾਲਸਾ ਨਾਲ ਅਹਿਮ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਨੂੰ ਸੈਂਟਰ ਫਾਰ ਸੋਸ਼ਲ ਚੇਂਜ ਕੇਂਦਰ ਦਾ ਦੌਰਾ ਕਰਵਾਇਆ। ਉਨ੍ਹਾਂ ਦਾ ਕਹਿਣਾ ਸੀ ਪਾਕਿਸਤਾਨ ਨੂੰ ਬਿਹਤਰ ਕਰਨ ਲਈ ਵੀ ਚਰਚਾ ਹੋਈ। ਜਿਸ ਲਈ ਵਿਦੇਸ਼ੀ ਰਹਿੰਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਧਾਰਮਿਕ ਸਥਾਨ ਦੇ ਦਰਸ਼ਨ ਲਈ ਪ੍ਰੇਰਨ ਦੀ ਗੱਲ ਕੀਤੀ ਹੈ।
ਪ੍ਰਵਾਸੀਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੂੰ ਪਹੁੰਚ ਵੀਜ਼ਾ ਸ਼ੁਰੂ ਕਰਨਾ ਚਾਹੀਦਾ ਹੈ 1rrival Visa ਇਸ ਨਾਲ ਪਾਕਿਸਤਾਨ ਦੀ ਆਰਥਿਕ ਹਾਲਤ ਵੀ ਬਿਹਤਰ ਹੋਵੇਗੀ ਅਤੇ ਅੱਛੇ ਸਬੰਧਾਂ ਵੀ ਬਣਨਗੇ ਜੋ ਸਮੇਂ ਦੀ ਲੋੜ ਹੈ। ਅੱਜ ਰਮੇਸ਼ ਸਿੰਘ ਖਾਲਸਾ ਅਤੇ ਰਫੀਕ ਪ੍ਰਵੇਜ਼ ਵਰਜੀਨੀਆ ਵਲੋਂ ਪ੍ਰਵੇਸ਼ ਕਰ ਗਏ, ਜਿੱਥੇ ਉਨ੍ਹਾਂ ਵਲੋਂ ਸਥਾਨਕ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵਿਚਾਰਾਂ ਕਰਨੀਆਂ ਹਨ। ਪ੍ਰਵਾਸੀਆਂ ਵਿੱਚ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਕਾਫੀ ਉਤਸ਼ਾਹ ਜਾਗਿਆ ਹੈ। ਇਹ ਰਮੇਸ਼ ਸਿੰਘ ਖਾਲਸਾ ਵਲੋਂ ਵਿਚਾਰ ਚਰਚਾ ਉਪਰੰਤ ਵੇਖਿਆ ਗਿਆ ਹੈ। ਲੋੜ ਹੈ ਪਾਕਿਸਤਾਨ ਵੀਜ਼ਾ ਪ੍ਰਣਾਲੀ ਨੂੰ ਸਰਲ ਕਰੇ।