24 Apr 2024

ਸਿੱਖਸ ਆਫ ਅਮਰੀਕਾ ਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਅੰਬੈਸੀ ਦੇ ਅਫਸਰਾਂ ਨਾਲ ਵਿਸ਼ੇਸ਼ ਮੁਲਾਕਾਤ

*ਮੀਟਿੰਗ 'ਚ ਜਗਤਾਰ ਸਿੰਘ ਨੂੰ ਛੁਡਾਉਣ ਬਾਰੇ ਵੀ ਮਤਾ ਪੇਸ਼
ਵਾਸ਼ਿੰਗਟਨ ਡੀ. ਸੀ. (ਗਿੱਲ/ਫਲੌਰਾ- ਭਾਰਤੀ ਕਮਿਊਨਿਟੀ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਪ੍ਰਵਾਸੀ ਸਿੱਖ ਜਗਤਾਰ ਸਿੰਘ ਜੱਗੀ ਦੀ ਰਿਹਾਈ ਸਬੰਧੀ ਮੈਟਰੋਪੁਲਿਟਨ ਡੀ ਸੀ ਏਰੀਏ ਦਾ ਇੱਕ ਵਫਦ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਤੇ ਡਾਇਵਰਸਿਟੀ ਗਰੁੱਪ ਟਰੰਪ ਦੀ ਅਗਵਾਈ ਵਿੱਚ ਸਮਾਂ ਲੈ ਕੇ ਡਿਪਟੀ ਅੰਬੈਸਡਰ ਸੰਤੋਸ਼ ਝਾਅ ਅਤੇ ਰਜੇਸ਼ ਸਬੋਰਟੋ ਕਮਿਊਨਿਟੀ ਮਨਿਸਟਰ ਨੂੰ ਵਾਸ਼ਿੰਗਟਨ ਸਥਿਤ ਅੰਬੈਸੀ ਵਿੱਚ ਮਿਲਿਆ। ਜਿੱਥੇ ਸਾਰੇ ਵਫਦ ਵਲੋਂ ਪਹਿਲਾਂ ਆਪਣੀ ਜਾਣ-ਪਹਿਚਾਣ ਕਰਵਾਈ। ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਨੇ ਮਿਲਣੀ ਦਾ ਮਕਸਦ ਤੇ ਮਨਰੋਥ ਸਬੰਧੀ ਭਾਰਤੀ ਅਫਸਰਾਂ ਨੂੰ ਜਾਣੂੰ ਕਰਵਾਇਆ।
ਸੰਤੋਸ਼ ਝਾਅ ਡਿਪਟੀ ਅੰਬੈਸਡਰ ਨੇ ਆਏ ਵਫਦ ਨੂੰ ਜੀ ਆਇਆ ਕਿਹਾ ਅਤੇ ਹਰੇਕ ਨੂੰ ਇੱਕ-ਇੱਕ ਕਰਕੇ ਮੁਸ਼ਕਲਾਂ ਦੀ ਪਟਾਰੀ ਨੂੰ ਖੋਲ੍ਹਣ ਦਾ ਆਗਾਜ਼ ਕੀਤਾ। ਸਭ ਤੋਂ ਪਹਿਲਾਂ ਜਸਦੀਪ ਸਿੰਘ ਜੱਸੀ ਸਿੱਖਸ ਆਫ ਅਮਰੀਕਾ ਨੇ ਪਹਿਲੀਆਂ ਮਿਲਣੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕੀਤੀਆਂ ਮੁਲਾਕਾਤਾਂ ਬਾਰੇ ਜ਼ਿਕਰ  ਕੀਤਾ। ਉਪਰੰਤ ਕੌੜੀਆਂ ਤੇ ਸੱਚੀਆਂ ਕਮਿਊਨਿਟੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਕੇ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ। ਹਰੇਕ ਵਲੋਂ ਆਪਣੇ ਤਜ਼ਰਬੇ ਅਤੇ ਨਿੱਤ ਅੰਬੈਸੀ ਨਾਲ ਪੈਂਦੇ ਕੰਮਾਂ ਦਾ ਜ਼ਿਕਰ ਮੁਸ਼ਕਲਾਂ ਸਹਿਤ ਵਿਸਥਾਰ ਪੂਰਵਕ ਦੱਸਿਆ।
ਬਲਜਿੰਦਰ ਸਿੰਘ ਸ਼ੰਮੀ ਸਾਬਕਾ ਚੇਅਰਮੈਨ ਵਲੋਂ ਪਾਸਪੋਰਟ ਰੀਨੀਊਸ਼ੇਸ਼ਨ ਸਬੰਧੀ ਕਿਹਾ ਕਿ ਜੋ ਵਿਅਕਤੀ ਚਾਲੀ ਸਾਲ ਤੋਂ ਇੱਥੇ ਅਮਰੀਕਾ ਰਹਿ ਰਹੇ ਹਨ, ਜਿਨ੍ਹਾਂ ਕੋਲੋਂ ਪਾਸਪੋਰਟ ਵੀ ਭਾਰਤੀ ਨਹੀਂ ਹੈ ਅਤੇ ਨਾ ਕੋਈ ਸਰਟੀਫਿਕੇਟ ਹੈ ਉਨ੍ਹਾਂ ਨੂੰ ਵੀਜ਼ੇ ਲੈਣ ਸਬੰਧੀ ਮੁਸ਼ਕਲ ਆਉਂਦੀ ਹੈ ਜਦਕਿ ਪਹਿਲਾਂ ਉਹ ਕਈ ਵਾਰੀ ਭਾਰਤ ਜਾ ਚੁੱਕੇ ਹਨ। ਉਸਤੇ ਭਾਰਤੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਅਮਰੀਕਾ ਦੇ ਸਿਟੀਜ਼ਨ ਸਰਟੀਫਿਕੇਟ ਦੀ ਕਾਪੀ ਰਾਹੀਂ ਹੱਲ ਕੱਢਿਆ ਜਾਵੇਗਾ, ਜਿੱਥੇ ਵਿਅਕਤੀ ਦੀ ਜਨਮ ਭੂਮੀ ਬਾਰੇ ਜ਼ਿਕਰ ਹੁੰਦਾ ਹੈ। ਸੁਰਿੰਦਰ ਰਹੇਜਾ ਨੇ ਕਿਹਾ ਕਿ ਕਈ ਲੋਕ ਟਿਕਟ ਪਹਿਲਾ ਲੈ ਲੈਂਦੇ ਹਨ, ਪਰ ਵੀਜ਼ਾ ਲੈਣ ਵਿੱਚ ਦੇਰੀ ਹੋਣ ਨਾਲ ਟਿਕਟ ਕੈਂਸਲ ਹੋ ਜਾਂਦੀ ਹੈ ਜਿਸ ਦੇ ਨੁਕਸਾਨ ਨਾਲ ਲੋਕ ਦੁਖੀ ਹੁੰਦੇ ਹਨ। ਸੋ ਵੀਜ਼ਾ ਦੇਣ ਦੀ ਪ੍ਰਕਿਰਿਆ ਥੋੜੀ ਤੇਜ਼ ਕੀਤੀ ਜਾਵੇ  ਜਿਸ ਤੇ ਕਿਹਾ ਗਿਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਜ਼ਾ ਦੋ ਦਿਨ ਵਿੱਚ ਜਾਰੀ ਕੀਤਾ ਜਾਵੇ। ਜਿਸ ਲਈ ਉਪਰਾਲੇ ਜਾਰੀ ਹਨ ਅਤੇ ਭਾਰਤੀ ਸਰਕਾਰ ਇਸ ਸਬੰਧੀ ਨਵੇਂ ਸਾਲ ਵਿੱਚ ਲਾਗੂ ਕਰ ਸਕਦੀ ਹੈ। ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਪਹਿਲਾਂ ਨਾਲੋਂ ਭਾਰਤੀ ਅੰਬੈਸੀ ਦੇ ਕੰਮ ਵਿੱਚ ਕਾਫੀ ਸੁਧਾਰ ਆਇਆ ਹੈ ਪਰ ਅਜੇ ਹੋਰ ਸੁਧਾਰਨ ਦੀ ਲੋੜ ਹੈ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਮਰੀਕਾ ਵਿਚ ਸਮਾਂ ਤਬਦੀਲ ਹੋਣ ਦੇ ਨਾਲ ਨਾਲ ਅੰਬੈਸੀ ਨੂੰ ਵੀ ਪਾਸਪੋਰਟ ਪ੍ਰਾਪਤ ਕਰਨ ਦਾ ਸਮਾਂ 2 ਵਜੇ ਤੋਂ 5 ਵਜੇ ਤੱਕ ਅਤੇ ਸੀਨੀਅਰ ਸਿਟੀਜ਼ਨ ਲਈ ਵੱਖਰੀ ਖਿੜਕੀ ਦਾ ਪ੍ਰਬੰਧ ਅਤੇ ਰਾਜਸੀ ਸ਼ਰਨ ਵਾਲਿਆਂ ਨੂੰ ਪਾਸਪੋਰਟ ਦੇਣ ਦੀ ਪ੍ਰਕਿਰਿਆ ਵਿੱਚ ਤਬਦੀਲੀ ਕੀਤੀ ਜਾਵੇ।
ਸੁਖਜਿੰਦਰ ਸਿੰਘ ਵਲੋਂ ਆਪਣੀ ਲੜਕੀ ਦੇ ਪਾਸਪੋਰਟ ਦਾ ਜ਼ਿਕਰ ਕੀਤਾ ਜੋ ਡੇਢ ਸਾਲ ਦੀ ਆਪਣੀ ਮਾਂ ਦੇ ਨਾਲ ਪਾਸਪੋਰਟ ਤੇ ਆਈ ਸੀ ਉਸਦੇ ਪਾਸਪੋਰਟ ਲਈ ਭਾਰਤ ਤੋਂ ਇਨਕੁਆਰੀ ਨਹੀਂ ਆ ਰਹੀ ਸਬੰਧੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਉਸਦੀ ਲਿਖਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ, ਜਿਸ ਲਈ ਉਹ ਨਿੱਜੀ ਅਖਤਿਆਰ ਵਰਤ ਕੇ ਇਸ ਦਾ ਹੱਲ ਕਰਨਗੇ।
ਕੁਲਵਿੰਦਰ ਸਿੰਘ ਫਲੋਰਾ ਵਲੋਂ ਭਾਰਤੀ ਸਮਾਗਮ ਵਿੱਚ ਪ੍ਰੈੱਸ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਮੰਗ ਰੱਖੀ ਅਤੇ ਗੈਰ ਕਾਨੂੰਨੀਆਂ ਨੂੰ ਵੀ ਪਾਸਪੋਰਟ ਅਤੇ ਵੀਜ਼ਾ ਦੇਣ ਦੀ ਵਕਾਲਤ ਕੀਤੀ। ਮੋਨੀ ਗਿੱਲ ਨੇ ਕਿਹਾ ਕਿ ਵੀਜਾ ਫ਼ਾਰਮ ਬਹੁਤ ਹੀ ਗੁੰਝਲਦਾਰ ਹੈ ਉਸ ਨੂੰ ਸਰਲ ਕੀਤਾ ਜਾਵੇ। ਚਤਰ ਸਿੰਘ ਨੇ ਮੁਰਦਾ ਸਰੀਰ ਨੂੰ ਮੁਫਤ ਭੇਜਣ, ਵਿਆਹੀਆਂ ਲੜਕੀਆਂ ਦੇ ਛੱਡ ਛਡਾ ਵਾਲੇ ਕੇਸਾਂ ਵਿਚ ਵਿਸ਼ੇਸ਼ ਮਦਦ ਕਰਨ ਦਾ ਜ਼ਿਕਰ ਕੀਤਾ।
ਸੁਰਿੰਦਰ ਰਹੇਜਾ ਵਲੋਂ ਧੰਨਵਾਦ ਕਰਕੇ ਕਿਹਾ ਕਿ ਪਿਛਲੇ ਦਿਨੀਂ ਵੀਜ਼ੇ ਸਬੰਧੀ ਆਈ ਮੁਸ਼ਕਲ ਹੱਲ ਤਾਂ ਹੋ ਗਈ ਪਰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰਾਂ ਦਾ ਅਯੋਜਨ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜਗਤਾਰ ਜੱਗੀ ਦੀ ਤੁਰੰਤ ਰਿਹਾਈ ਕੀਤੀ ਜਾਵੇ ਜਾਂ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਜਾਵੇ। ਲੋਕਾਂ ਵਿੱਚ ਕਾਫੀ ਸਹਿਮ  ਹੈ ਇਸ ਸਬੰਧੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਉਨ੍ਹਾਂ ਕੇਂਦਰ ਨੂੰ ਲਿਖ ਭੇਜਿਆ ਹੈ।
ਗੁਰਿੰਦਰ ਸਿੰਘ ਪੰਨੂ ਨੇ ਕਿਹਾ ਅੰਬੈਸੀ ਤੇ ਸੀ. ਕੇ. ਜੀ. ਦੇ ਨੰਬਰਾਂ ਨੂੰ ਉਪਲਬਧ ਕਰਵਾਉਣ ਲਈ ਆਫਿਸ ਦੇ ਬਾਹਰ ਜ਼ਿਕਰ ਹੋਣਾ ਚਾਹੀਦਾ ਹੈ ਕਿਉਂਕਿ ਕਈ ਹਮਾਤੜ ਵਿਚਾਰੇ ਕੰਪਿਊਟਰ ਨਹੀਂ ਜਾਣਦੇ। ਉਨ੍ਹਾਂ ਨੂੰ ਫੋਨ ਮਿਲ ਜਾਵੇਗਾ ਤਾਂ ਉਹ ਜਾਣਕਾਰੀ ਹਾਸਲ ਕਰ ਲੈਣਗੇ। ਡਾ. ਸਲੂਜਾ ਨੇ ਕਿਹਾ ਕਿ ਵਾਕ-ਇਨ ਵਾਲਿਆਂ ਨੂੰ ਮੋੜਨਾ ਨਹੀਂ ਚਾਹੀਦਾ, ਜੋ ਆ ਗਏ ਉਨ੍ਹਾਂ ਦਾ ਵੀ ਕੰਮ ਕਰਨਾ ਚਾਹੀਦਾ ਹੈ।
ਸਮੁੱਚੇ ਤੌਰ ਤੇ ਮੀਟਿੰਗ ਬਹੁਤ ਸਾਰਥਕ ਰਹੀ ਜਿਸ ਵਿੱਚ ਕਮਿਊਨਿਟੀ ਮਨਿਸਟਰ ਰਜੇਸ਼ ਸਬੋਰਟੋ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਕਮਿਊਨਿਟੀ ਤੱਕ ਪਹੁੰਚ ਕਰ ਰਹੇ ਹਾਂ ਅਤੇ ਉਨ੍ਹਾਂ ਦੀ ਹਰ ਮੁਸ਼ਕਲ ਹੱਲ ਕਰਨ ਲਈ ਅਸੀਂ ਉਨ੍ਹਾਂ ਦੇ ਕੋਲ ਵੀ ਜਾ ਰਹੇ ਹਾਂ। ਡਿਪਟੀ ਅੰਬੈਸਡਰ ਨੇ ਕਿਹਾ ਕਿ ਸਾਨੂੰ ਬਹੁਤ ਚੰਗਾ ਲੱਗਾ ਕਿ ਮੈਟਰੋਪੁਲਿਟਨ ਡੀ ਸੀ ਦੀਆਂ ਤਿੰਨ ਸਟੇਟਾਂ ਦਾ ਵਫਦ ਆਇਆ ਹੈ। ਜਿੱਥੇ ਇਸ ਵਫਦ ਨੇ ਸਾਨੂੰ ਸਾਡੀਆਂ ਖਾਮੀਆਂ ਅਤੇ ਸੁਝਾਵਾਂ ਤੋਂ ਜਾਣੂੰ ਕਰਵਾਇਆ ਹੈ, ਉੱਥੇ ਅਸੀਂ ਵੈੱਬ, ਫੋਨ ਲਾਈਨਾਂ ਵਧਾਉਣ ਅਤੇ ਸਰਲ ਵੀਜ਼ਾ ਪ੍ਰਣਾਲੀ ਕਰਨ ਲਈ ਨਵੇਂ ਸਾਲ ਵਿੱਚ ਅਹਿਮ ਫੈਸਲੇ ਲਏ ਜਾ ਰਹੇ ਹਨ। ਜੋ ਤੁਹਾਡੇ ਸਾਰਿਆਂ ਲਈ ਬਹੁਤ ਹੀ ਸਾਰਥਕ ਹੋਣਗੇ।
ਅਖੀਰ ਵਿੱਚ ਵਫਦ ਵਲੋਂ ਅੰਬੈਸੀ ਅਫਸਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੰਬੈਸੀ ਵਲੋਂ ਕਮਿਊਨਿਟੀ ਨੂੰ ਇਕਜੁਟ ਵਜੋਂ ਵੇਖਣ ਨੂੰ ਤਰਜ਼ ਦਿੱਤੀ ਜਾਵੇ।:ਉਨ੍ਹਾਂ ਕਿਹਾ ਕਿ ਅਜ਼ਾਦੀ ਅਤੇ ਸਵਤੰਤਰਤਾ ਦਿਵਸ ਇੱਕ ਜਗ੍ਹਾ ਹੀ ਸਾਰੇ ਇਕੱਠੇ ਹੋ ਕੇ ਮਨਾਉਣ। ਥਾਂ-ਥਾਂ ਤੇ ਵੰਡੀਆਂ ਪਾਉਣ ਵਾਲਿਆਂ ਤੋ ਸੁਚੇਤ ਹੋਵੋ ਤੇ ਉਂਨਾਂ ਤੋਂ ਦੂਰੀ ਬਣਾਈ ਜਾਵੇ। ਇਸ ਮੀਟਿੰਗ ਵਿੱਚ ਸਤਾਰਾਂ ਸਖਸ਼ੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮੋਨੀ ਗਿੱਲ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਗਿੱਲ, ਕੁਲਵਿੰਦਰ ਫਲੋਰਾ, ਦਲਵੀਰ ਸਿੰਘ, ਸੁਖਜਿੰਦਰ ਸਿੰਘ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ, ਡਾ. ਦਰਸ਼ਨ ਸਿੰਘ ਸਲੂਜਾ, ਪ੍ਰਭਜੋਤ ਸਿੰਘ ਕੋਹਲੀ, ਜਸਦੀਪ ਸਿੰਘ ਜਸੀ   ਸਿੱਖਸ ਫਾਰ ਟਰੰਪ, ਚਤਰ ਸਿੰਘ, ਹਰਜੀਤ ਸਿੰਘ ਹੰੁਦਲ, ਸੁਖਜਿੰਦਰ ਸਿੰਘ, ਗਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸ਼ਾਮਲ ਸਨ। ਸਮੁੱਚੀ ਮੀਟਿੰਗ ਵਲੋਂ ਜਗਤਾਰ ਸਿੰਘ ਨੂੰ ਛੁਡਾਉਣ ਬਰੇ ਵੀ ਮਤਾ ਪੇਸ਼ ਕੀਤਾ ਗਿਆ ਹੈ।ਜਿਸ ਸੰਬੰਧੀ ਅੰਬੈਸੀ ਨੇ ਤੁਰੰਤ ਭਾਰਤ ਸਰਕਾਰ ਨੂੰ ਸਿੱਖਾਂ ਦੇ ਰੋਹ ਬਾਰੇ ਜਾਣੂ ਕਰਵਾਇਆ ਗਿਆ । ਦੋ ਘੰਟੇ ਚੱਲੀ ਇਹ ਮੀਟਿੰਗ ਕਈ ਮਸਲੇ ਹੱਲ ਕਰ ਗਈ, ਜਿਸ ਦੀ ਮੰਗ ਕੁਮਿਨਟੀ ਨੂੰ ਸੀ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter