21 Dec 2024

ਹੌਂਸਲਾ ਅਫਜ਼ਾਈ ਸਾਂਝੀ ਸ਼ਾਮ ਨੇ 'ਇੱਕ ਪੰਜਾਬੀ' ਸੰਸਥਾ ਨੂੰ ਹੁਲਾਰਾ ਦਿੱਤਾ

ਵਰਜੀਨੀਆ (ਫਲੋਰਾ/ਗਿੱਲ/ਮਾਣਕੂ) – ਮੈਟਰੋਪੁਲਿਟਨ ਏਰੀਏ ਦੀ ਇੱਕ ਪੰਜਾਬੀ ਸੰਸਥਾ ਪੰਜਾਬੀ ਸੱਭਿਆਚਾਰ ਦੇ ਸ਼ਿੰਗਾਰ ਦਾ  ਮੰਚ ਹੈ। ਜਿਸ ਰਾਹੀਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜਨ, ਸੱਭਿਆਚਾਰ ਨੂੰ ਮਜ਼ਬੂਤ ਅਤੇ ਪੰਜਾਬੀਅਤ ਨੂੰ ਜੋੜਨ ਦਾ ਗੂੜਾ ਉਪਰਾਲਾ ਕਰ ਰਹੀ ਹੈ। ਜਿੱਥੇ ਇਨ੍ਹਾਂ ਪ੍ਰਬੰਧਕਾਂ ਨੂੰ ਅਥਾਹ ਪਿਆਰ ਮਿਲਦਾ ਹੈ, ਉੱਥੇ ਪੰਜਾਬੀ ਭਾਈਚਾਰਾ ਇਨ੍ਹਾਂ ਦੀ ਖੁਲ੍ਹ ਕੇ ਮਦਦ ਵੀ ਕਰਦਾ ਹੈ। ਮੈਟਰੋਪੁਲਿਟਨ ਦੀਆਂ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਲੋਂ ਹਰ ਪੱਖੋਂ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੀ ਆਮਦ ਤੇ ਹੌਂਸਲਾ ਅਫਜਾਈ ਸਾਂਝੀ ਸ਼ਾਮ ਅਯੋਜਨ ਕਲੇਰੀਅਨ ਹੋਟਲ ਲੀਜ਼ਬਰਗ ਵਰਜੀਨੀਆ ਵਿਖੇ ਕੀਤਾ ਗਿਆ। ਜਿੱਥੇ ਭਰਵੇਂ ਇਕੱਠ ਨੇ ਇਨ੍ਹਾਂ ਵਲੋਂ ਕਰਵਾਏ ਮੇਲਿਆਂ ਦੀ ਕਾਮਯਾਬੀ ਤੇ ਮੋਹਰ ਹੀ ਨਹੀਂ ਲਗਾਈ, ਸਗੋਂ ਭਵਿੱਖ ਵਿੱਚ ਹੋਣ ਵਾਲੇ ਮੇਲਿਆਂ ਤੇ ਹਰ ਪੱਖੋਂ ਸਹਿਯੋਗ ਦੇਣ ਤੇ ਸਹਿਮਤੀ ਵੀ ਪ੍ਰਗਟਾਈ । ਜੋ ਸਜਾਏ ਗਏ ਇਕੱਠ ਦੀ ਪੂਰਨ ਹਾਮੀ ਭਰਦੀ ਦਿਖਾਈ ਦਿੰਦੀ ਨਜ਼ਰ ਆਈ ਸੀ।
ਜ਼ਿਕਰਯੋਗ ਹੈ ਕਿ ਆਏ ਮਹਿਮਾਨਾਂ ਦਾ  ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ 'ਮੀਟ ਐਂਡ ਗਰੀਟ' ਭਾਵ ਮੇਲ ਮਿਲਾਪ ਰਾਹੀਂ ਸ਼ੁਭ ਇੱਛਾਵਾਂ ਦਿੱਤੀਆਂ ਗਈਆ । ਮਹਿਮਾਨਾਂ ਨੂੰ ਰਾਤਰੀ ਭੋਜ ਨਾਲ ਨਿਵਾਜਿਆ ਗਿਆ ।ਇਹ ਵਧੀਆ ਕਦਮ , ਹਰ ਕੋਈ ਉਨ੍ਹਾਂ ਦੀ ਤਾਰੀਫ ਅੰਕਿਤ ਕਰ ਰਿਹਾ ਸੀ। ਜਿਉਂ ਹੀ ਸਟੇਜ ਤੋਂ ਮਿਲ ਬੈਠਣ ਦੀ ਅਵਾਜ਼ ਆਈ ਤਾਂ ਸਭ ਸਰੋਤੇ ਬੁਲਾਰਿਆਂ ਦੇ ਮੁਖਾਰਬਿੰਦ ਤੋਂ ਸੁਣਨ ਲਈ ਉਤਾਵਲੇ ਹੋ ਗਏ।
ਪ੍ਰੋਗਰਾਮ ਦੀ ਸ਼ੁਰੂਆਤ ਪਾਕਿਸਤਾਨ ਸ਼ਾਇਰ ਜਾਵੇਦ ਨੇ ਬਹੁਤ ਹੀ ਖੂਬਸੂਰਤ ਸਤਰਾਂ ਰਾਹੀਂ ਸਰੋਤਿਆਂ ਅਤੇ ਇੱਕ ਪੰਜਾਬੀ ਦੀ ਕਾਰਗੁਜ਼ਾਰੀ ਦੀ ਹਾਜ਼ਰੀ ਲਗਵਾਈ ਜੋ ਕਾਬਲੇ ਤਾਰੀਫ ਸੀ। ਉਪਰੰਤ ਹਰਪ੍ਰੀਤ ਸਿੰਘ ਗਿੱਲ ਵਲੋਂ ਕਵਿਤਾ ਦੇ ਰਾਹੀਂ ਧੰਨਵਾਦ ਦਿਵਸ ਅਤੇ ਮੇਲੇ ਦੀ ਸ਼ਲਾਘਾ ਕੀਤੀ। ਅਮਰਜੀਤ ਸਿੰਘ ਨੇ ਪੰਜਾਬੀ ਮਾਂ ਬੋਲੀ ਦੀ ਤਾਰੀਫ ਕਰਦੇ ਕਿਹਾ ਕਿ ਇਹ ਸੰਸਥਾ ਹੈ ਜੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪ੍ਰਵਾਸੀਆਂ ਦਾ ਹਰ ਪੱਖੋਂ ਖਿਆਲ ਕਰ ਰਹੀ ਹੈ ਜਿਸ ਲਈ ਫੰਡ ਹੁਣ ਤੋਂ ਹੀ ਜੁਟਾਏ ਜਾਣ ਤਾਂ ਕਿ ਕਿਸੇ ਨੂੰ ਕਹਿਣ ਦ ਲੋੜ ਨਾ ਪਵੇ। ਸੁਰਿੰਦਰ ਰਹੇਜਾ ਵਲੋਂ ਸ਼ੇਅਰੋ ਸ਼ਾਇਰੀ ਨਾਲ ਸਰੋਤਿਆਂ ਨੂੰ ਹਸਾਇਆ ਅਤੇ ਮੇਲੇ ਦੀ ਕਾਮਯਾਬੀ ਲਈ ਹਰੇਕ ਦੀ ਤਾਰੀਫ ਕੀਤੀ।
ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ ਹੈ। ਸਾਰਿਆਂ ਦਾ ਸਹਿਯੋਗ ਅਤੇ ਮਿਹਨਤ ਨੇ ਹੀ ਇੱਕ ਪੰਜਾਬੀ ਨੂੰ ਖਿਤਾਬੀ ਮੌਕਾ ਬਖਸ਼ਿਆ ਹੈ। ਸਾਨੂੰ ਹੌਂਸਲਾ ਹੈ ਕਿ ਅਸੀਂ ਭਵਿੱਖ ਵਿੱਚ ਹੋਰ ਬਿਹਤਰ ਕਰ ਸਕੀਏ।
ਸਾਜਿਦ ਤਰਾਰ ਵਲੋਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਪੜ੍ਹਕੇ ਸਰੋਤਿਆਂ ਦਾ ਮਨ ਬਹਿਲਾਇਆ ਅਤੇ ਸੰਸਥਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬੀ ਜੱਟ ਪ੍ਰਵਾਸੀ ਪੰਜਾਬੀਆਂ ਦੇ ਮੁਰੀਦ ਹਨ। ਜਿਸ ਕਰਕੇ ਉਨ੍ਹਾਂ ਨੂੰ 1984 ਦਾ ਗੁੱਸਾ ਹੈ, ਜਿਸ ਕਰਕੇ ਉਨ੍ਹਾਂ ਦੇ ਸ਼ਾਇਰਾਂ ਵਲੋਂ ਬਾਖੂਬ ਕਵਿਤਾਵਾਂ ਲਿਖ ਆਪਣੀ ਹਾਜ਼ਰੀ ਜ਼ਾਹਿਰ ਕੀਤੀ ਹੈ। ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਜਾਬੀ ਮੇਲੇ ਹੀ ਸਾਡਾ ਸੱਭਿਆਚਾਰ ਸਰਮਾਇਆ ਬਚਾ ਸਕਦੇ ਹਨ, ਜਿਸ ਲਈ ਪੰਨੂੰ-ਨਿੱਝਰ ਦੀ ਜੋੜੀ ਇਨ੍ਹਾਂ ਮੇਲਿਆਂ ਵਿੱਚ ਭਰਪੂਰ ਸੇਵਾ ਕਰਦੇ ਹਨ ਜੋ ਵਧਾਈ ਦੇ ਪਾਤਰ ਹਨ।
>> ਰਾਜ ਨਿੱਝਰ ਵਲੋਂ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਗਈ ਜੋ ਸ਼ਲਾਘਾਯੋਗ ਸੀ। ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਿੱਧੂ, ਕੁਲਵਿੰਦਰ ਫਲੋਰਾ, ਸੰਜੀਵ ਕੁਮਾਰ,  ਕੇ. ਕੇ. ਸਿੱਧੂ, ਮਹਿਤਾਬ ਸਿੰਘ, ਕੁਲਜੀਤ ਸਿੰਘ ਗਿੱਲ, ਪ੍ਰਤਾਪ ਸਿੰਘ, ਗੁਰਚਰਨ ਸਿੰਘ ਲੇਲ ਅਤੇ ਇੱਕ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ ਤਾਂ ਜੋ ਭਵਿੱਖ ਵਿੱਚ ਮੇਲਾ ਹੋਰ ਵਧੀਆ ਕੀਤਾ ਜਾ ਸਕੇ।

More in ਜੀਵਨ ਮੰਤਰ

ਅੰਮ੍ਰਿਤਸਰ-ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ...
ਅੰਮ੍ਰਿਤਸਰ- ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਦੇ...
ਚੰਡੀਗੜ੍ਹ-ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ...
ਜਲੰਧਰ-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ।...
ਚੰਡੀਗੜ੍ਹ- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਪ੍ਰੀ-ਮੌਨਸੂਨ ਨੇ ਪੰਜਾਬ...
ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
Home  |  About Us  |  Contact Us  |  
Follow Us:         web counter