21 Dec 2024

ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਨੇ ਗਰੀਬਾਂ ਨੂੰ ਵੰਡੇ ਤੋਹਫੇ

ਵਾਸ਼ਿੰਗਟਨ ਡੀ. ਸੀ. (ਕੁਲਵਿੰਦਰ ਸਿੰਘ ਫਲੋਰਾ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੈਂਟਰ ਫਾਰ ਸੋਸ਼ਲ ਚੇਂਜ ਵਲੋਂ ਲੋੜਵੰਦ ਗਰੀਬਾਂ ਤੇ ਪਰਿਵਾਰਾਂ ਨੂੰ ਤੋਹਫੇ ਵੰਡੇ ਗਏ। ਜਿੱਥੇ ਇਸ ਸੰਸਥਾ ਦੇ ਕਰਮਚਾਰੀਆਂ ਵਿੱਚ ਧੰਨਵਾਦ ਦਿਵਸ ਸਬੰਧੀ ਉਤਸੁਕਤਾ ਸੀ, ਉੱਥੇ ਉਨ੍ਹਾਂ ਵਲੋਂ ਇੱਕ ਹਫਤੇ ਤੋਂ ਉਪਹਾਰ ਵੰਡਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ।
ਜਸਦੀਪ ਸਿੰਘ ਜੱਸੀ ਚੀਫ ਸੈਂਟਰ ਫਾਰ ਸੋਸ਼ਲ ਚੇਂਜ ਨੇ ਦੱਸਿਆ ਕਿ ਸਰਦੀ ਦਾ ਮੌਸਮ ਧੰਨਵਾਦ ਦਿਵਸ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ ਗਰੀਬ ਇੰਤਜ਼ਾਰ ਕਰਦੇ ਹਨ ਕਿ ਉਨ੍ਹਾਂ ਨੂੰ ਸਰਦੀ ਤੋਂ ਬਚਣ ਲਈ ਕੱਪੜੇ ਮਿਲਣ। ਸੋ ਇਸ ਦਿਵਸ ਨੂੰ ਮੱਦੇਨਜ਼ਰ ਸੀ. ਐੱਸ. ਸੀ. ਦਾ ਸਟਾਫ ਕੰਬਲ, ਜੁਰਾਬਾਂ, ਟੋਪੀਆ , ਟੁਥ ਬਰੱਸ਼ ਤੇ ਪੇਸਟ ਤੋਂ ਇਲਾਵਾ ਕੁਝ ਖਾਣ ਪੀਣ ਦੀਆਂ ਵਸਤਾਂ ਦੇ ਸੌ ਤੋਂ ਉੱਪਰ ਪੈਕਟ ਬਣਾ ਕੇ ਵੰਡਦੇ ਹਨ। ਜਿਨ੍ਹਾਂ ਨੂੰ ਧੰਨਵਾਦ ਦਿਵਸ ਵਾਲੇ ਦਿਨ ਬਾਲਟੀਮੋਰ ਡਾਊਨ ਟਾਊਨ ਚਰਚ ਦੇ ਨੇੜੇ ਗ਼ਰੀਬਾਂ ਨੂੰ ਭਾਲ ਕਰਕੇ ਇਨ੍ਹਾਂ ਪੈਕਟਾਂ ਨੂੰ  ਵੰਡਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਸੰਸਥਾ ਦੇ ਚੇਅਰਮੈਨ ਪੱਤਰਕਾਰਾ ਦੀ ਟੀਮ ਨੂੰ ਲਅਤੇ ਸਟਾਫ ਨੂੰ ਖੁਦ ਵੈਨ ਚਲਾ ਕੇ ਗਰੀਬਾਂ ਦੇ ਠਿਕਾਣਿਆਂ ਤੇ ਪਹੁੰਚੇ। ਸਟਾਫ ਵਲੋਂ ਨਿੱਜੀ ਤੌਰ ਤੇ ਤੰਬੂਆਂ ਵਿੱਚ ਉਨ੍ਹਾਂ ਨੂੰ ਉਪਹਾਰ ਦਿੱਤੇ ਗਏ। ਇੱਥੋਂ ਤੱਕ ਕਿ ਜਿੱਥੇ ਵੀ ਕੋਈ ਲੋੜਵੰਦ ਨਜ਼ਰ ਆਇਆ ਉਸ ਨੂੰ ਸਰਦੀ ਤੋਂ ਬਚਣ ਲਈ ਅਤੇ ਜਰੂਰਤ ਦੀਆਂ ਵਸਤਾਂ ਦਿੱਤੀਆਂ ਗਈਆਂ ਜੋ ਕਾਬਲੇ ਤਾਰੀਫ ਹੈ। ਕੁਝ ਲੋੜਵੰਦਾਂ ਨੇ ਇਸ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੂੰ ਪਛਾਣ ਲਿਆ ਅਤੇ ਉਨ੍ਹਾਂ ਦਾ ਨਾਮ ਜੱਸੀ ਪੁਕਾਰ ਕੇ ਪ੍ਰਮਾਤਮਾ ਦੀਆਂ ਅਸੀਸਾਂ ਦਿੱਤੀਆਂ।
ਦੋ ਘੰਟੇ ਗਰੀਬਾ ਅਤੇ ਲੋੜਵੰਦਾ ਨੂੰ ਲੱਭ ਲੱਭ ਕੇ ਉਨ੍ਹਾਂ ਨੂੰ ਉਪਹਾਰ ਦਿੱਤੇ ਗਏ ਜੋ ਸੜਕਾਂ ਤੇ ਠੰਡ ਤੋਂ ਠਰੂ-ਠਰੂ ਕਰ ਰਹੇ ਸਨ। ਕਈਆਂ ਨੂੰ ਤਾਂ ਟੈਂਟ ਵਿੱਚ ਜਗਾਕੇ ਉਨ੍ਹਾਂ ਦੇ ਉਪਹਾਰ ਦਿੱਤੇ ਗਏ। ਇਕ ਟਿਮ ਨਾਮ ਦਾ ਮੰਗਤਾ ਇੰਝ ਕਹਿ ਰਿਹਾ ਸੀ ਕਿ ਲੱਗ ਰਿਹਾ ਸੀ ਕਿ ਪ੍ਰਮਾਤਮਾ ਖੁਦ ਇਨਸਾਨੀਅਤ ਲਈ ਬਹੁੜਿਆ ਹੈ ਜੋ ਧੰਨਵਾਦ ਦਿਵਸ ਦੀ ਇੰਤਜ਼ਾਰ ਕਰਦੇ ਸਰਦੀ ਦੇ ਸਮਾਨ ਨੂੰ ਪ੍ਰਾਪਤ ਕਰਕੇ ਉਹ ਸਰਦ ਰੁੱਤ ਨੂੰ ਖੁਸ਼ਾਮਦੀਨ ਜਾਂ ਇਸ ਦਾ ਅਗਾਜ਼ ਕਰਨ ਲਈ ਉਡੀਕਾਂ ਵਿੱਚ ਸਨ।
ਸਮੁੱਚੇ ਤੌਰ ਤੇ ਇਸ ਸਾਰੀ ਕਾਰਵਾਈ ਨੂੰ ਪੂਰਿਆਂ ਕਰਨ ਵਿੱਚ ਡਾਇਰੈਕਰ ਦੇਨਾ, ਸੁਖੂ, ਅਮਨ ਦੀ ਅਗਵਾਈ ਵਿੱਚ ਸਰਦ ਰੁਤ ਦੇ ਉਪਹਾਰਾਂ ਨੂੰ ਇਸ ਦਿਨ ਵੰਡਿਆ ਗਿਆ। ਜੋ ਕਿ ਪੁੰਨ ਮੰਨਿਆ ਜਾਂਦਾ ਹੈ। ਅਜਿਹਾ ਕੁਝ ਕਰਨਾ ਜਿੱਥੇ ਸੈਂਟਰ ਫਾਰ ਸੋਸ਼ਲ ਚੇਂਜ ਲਈ ਧੰਨਵਾਦ ਦਿਵਸ ਤੇ ਗਰੀਬਾਂ ਤੋਂ ਅਸੀਸਾ ਤੇ ਧੰਨਵਾਦ ਲੈਣ ਤੋਂ ਘੱਟ ਨਹੀਂ। ਜਿਸਨੂੰ ਵੇਖਣ ਵਾਲਿਆਂ ਨੇ ਤਾਰੀਫ ਕਰਨ ਨਾਲ ਹਾਜ਼ਰੀ ਲਗਵਾਈ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter