ਪਾਕਿਸਤਾਨ ਵਿੱਚ ਦਿਆਲ ਸਿੰਘ ਮਜੀਠੀਆ ਮਾਰਗ, ਲਾਇਬ੍ਰੇਰੀ ਤੇ ਕਾਲਜ ਸਥਿਤ ਹੈ। ਬੀ. ਜੇ. ਪੀ. ਆਪਣੇ ਮੁਲਕ ਵਿੱਚ ਹੀ ਕਿਉਂ ਤਬਦੀਲੀ ਕਰਨਾ ਲੋਚਦੀ ਹੈ? - ਰਮੇਸ਼ ਸਿੰਘ ਖਾਲਸਾ
ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਆਰ. ਐੱਸ. ਐੱਸ. ਦੇ ਇਸ਼ਾਰਿਆਂ ਤੇ ਦਿਆਲ ਸਿੰਘ ਮਜੀਠੀਆ ਕਾਲਜ ਦਿੱਲੀ ਦਾ ਨਾਮ ਬਦਲਣ ਦੀ ਕੋਸ਼ਿਸ਼ ਨੂੰ ਸਿੱਖ ਕਦੇ ਵੀ ਪੂਰਿਆਂ ਨਹੀਂ ਹੋਣ ਦੇਣਗੇ। ਇਸ ਗੱਲ ਦਾ ਪ੍ਰਗਟਾਵਾ ਸਿੱਖਸ ਆਫ ਅਮਰੀਕਾ ਵਲੋਂ ਬੁਲਾਈ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਸਿੱਖਾਂ ਵਲੋਂ ਬਣਾਈਆਂ ਬਿਲਡਿੰਗਾਂ ਜਾਂ ਸ਼ਹੀਦਾਂ ਦੇ ਨਾਮ ਤੇ ਰੱਖੇ ਨਾਵਾਂ ਨਾਲ ਛੇੜਛਾੜ ਕਰਦੀ ਹੈ ੋਲਤਾਂ ਅਸੀਂ ਪੰਜਾਬ ਵਿੱਚ ਦਸ ਬਿਲਡਿੰਗਾਂ ਦੇ ਨਾਮ ਬਦਲਣਾ ਚਾਹਾਂਗੇ। ਇਸ ਦਾ ਪ੍ਰਗਟਾਵਾ ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਰਬ ਪਾਰਟੀ ਮੀਟਿੰਗ ਅਮਰੀਕਾ ਵਿੱਚ ਕਿਹਾ।
ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਰਮੇਸ਼ ਸਿੰਘ ਖਾਲਸਾ ਜੋ ਅੱਜ ਕੱਲ੍ਹ ਕੈਨੇਡਾ ਦੌਰੇ ਤੇ ਹਨ ਉਨ੍ਹਾਂ ਦੱਸਿਆ ਕਿ ਦਿਆਲ ਸਿੰਘ ਮਜੀਠੀਆ ਦੇ ਨਾਮ ਤੇ ਲਾਹੌਰ ਵਿੱਚ ਇੱਕ ਕਾਲਜ, ਲਾਇਬ੍ਰੇਰੀ ਤੋਂ ਇਲਾਵਾ ਦਿਆਲ ਸਿੰਘ ਮਜੀਠੀਆ ਮਾਰਗ ਵੀ ਹੈ। ਜਿਸ ਨੂੰ ਪਾਕਿਸਤਾਨੀ ਬਹੁਤ ਹੀ ਸਤਿਕਾਰ ਦੇ ਰਹੇ ਹਨ। ਪਾਕਿਸਤਾਨ ਸਿੱਖ ਕੌਂਸਲ ਪੂਰੀ ਹਮਾਇਤ ਕਰਦੀ ਹੈ ਕਿ ਜੇਕਰ ਭਾਰਤ ਸਰਕਾਰ ਦੇ ਨਾਮ ਬਦਲਿਆ ਤਾਂ ਉਹ ਸਿੱਖਾਂ ਨੂੰ ਦੂਜੇ ਦਰਜੇ ਸ਼ਹਿਰੀ ਹੋਣ ਦਾ ਫਤਵਾ ਦੇ ਦੇਵੇਗੀ। ਸਿੱਖ ਪੂਰਨ ਤੌਰ ਤੇ ਬੀ ਜੇ ਪੀ ਨਾਲੋਂ ਟੁੱਟ ਜਾਣਗੇ ਅਤੇ ਸਰਕਾਰ ਨੂੰ ਡੇਗਣ ਵਿੱਚ 2019 ਵਿੱਚ ਕਾਮਯਾਬ ਵੀ ਹੋ ਜਾਣਗੇ।
ਅਮਰੀਕਾ ਦੇ ਬੀ ਜੇ ਪੀ ਦੇ ਅਹੁਦੇਦਾਰਾਂ ਨੇ ਸਮੂਹਿਕ ਤੌਰ ਤੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ। ਆਤਮਾ ਸਿੰਘ ਫਾਈਨਿੰਸ ਲਇੰਚਾਰਜ ਬੀ ਜੇ ਪੀ ਅਮਰੀਕਾ, ਕੰਵਲਜੀਤ ਸਿੰਘ ਸੋਨੀ ਸਿੱਖ ਅਫੇਅਰ ਕਮੇਟੀ ਅਮਰੀਕਾ, ਬਲਜਿੰਦਰ ਸਿੰਘ ਸ਼ੰਮੀ ਕਨਵੀਨਰ ਮੈਰੀਲੈਂਡ ਤੇ ਸੁਰਿੰਦਰ ਸਿੰਘ ਰਹੇਜਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਲਿਖ ਭੇਜਿਆ ਹੈ ਕਿ ਜੇਕਰ ਕਾਲਜ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤਾ ਤਾਂ ਪ੍ਰਵਾਸ ਵਿੱਚ ਬੀ. ਜੇ. ਪੀ. ਦਾ ਨਾਮ ਖਤਮ ਹੋ ਜਾਵੇਗਾ। ਡਾ. ਅਡੱਪਾ ਪ੍ਰਸ਼ਾਦ ਨੇ ਭਰੋਸਾ ਦਿਵਾਇਆ ਕਿ ਕਾਲਜ ਦਾ ਨਾਮ ਨਹੀਂ ਬਦਲਿਆ ਜਾਵੇਗਾ।