ਵਾਸ਼ਿੰਗਟਨ ਡੀ. ਸੀ. (ਗਿੱਲ) - ਭਾਰਤੀ ਜਨਤਾ ਪਾਰਟੀ ਸਿੱਖ ਅਫੇਅਰ ਦੇ ਕਨਵੀਨਰ ਕੰਵਲਜੀਤ ਸਿੰਘ ਸੋਨੀ ਦੀ ਧਰਮ ਪਤਨੀ ਕਿਰਨ ਸੋਨੀ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਸਬੰਧੀ ਉਨ੍ਹਾਂ ਨੂੰ ਆਪਣੀ ਭਾਰਤ ਫੇਰੀ ਸਮੇਂ ਮੁਹਾਲੀ ਵਿਖੇ ਚੈੱਕਅਪ ਦੌਰਾਨ ਪਤਾ ਚੱਲਿਆ। ਉਸੇ ਸਮੇਂ ਹੀ ਉਹ ਇਲਾਜ ਲਈ ਅਮਰੀਕਾ ਆ ਗਏ, ਜਿੱਥੇ ਉਨ੍ਹਾਂ ਦਾ ਇਲਾਜ਼ ਹੋਲੀ ਕਰਾਸ ਮੈਰੀਲੈਂਡ ਹਸਪਤਾਲ ਵਿਖੇ ਚੱਲ ਰਿਹਾ ਸੀ। ਪਰ ਇਸ ਨਾ-ਮੁਰਾਦ ਬਿਮਾਰੀ ਪੈਨਕਿਰਜ਼ ਕੈਂਸਰ ਨੇ ਉਨ੍ਹਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਜਿੱਥੇ ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ, ਉੱਥੇ ਇੱਕ ਸੁਘੜ, ਘਰੇਲੂ ਅਤੇ ਸੇਧ ਦੇਣ ਵਾਲੀ ਸਮਾਜੀ ਸਖਸ਼ੀਅਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।
ਕੰਵਲਜੀਤ ਸਿੰਘ ਸੋਨੀ ਦੇ ਨਜ਼ਦੀਕੀਆਂ ਵਲੋਂ ਜਿੱਥੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ, ਉੱਥੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੋਨੀ ਸਾਹਿਬ ਨਾਲ ਦੁੱਖ ਸਾਂਝਾ ਕਰਨ ਵਾਲ਼ਿਆਂ ਵਿੱਚ ਡਾ. ਅਡੱਪਾ ਪ੍ਰਸਾਦ ਉੱਪ ਪ੍ਰਧਾਨ ਬੀ. ਜੇ. ਪੀ. ਅਮਰੀਕਾ, ਜਸਦੀਪ ਸਿੰਘ ਜੱਸੀ ਟਰੰਪ ਟੀਮ ਮੈਂਬਰ, ਡਾ. ਸੁਰਿੰਦਰ ਸਿੰਘ ਗਿੱਲ ਸਾਊਥ ਏਸ਼ੀਅਨ ਕਮਿਊਨਿਟੀ ਆਰਗੇਨਾਈਜ਼ਰ, ਬਲਜਿੰਦਰ ਸਿੰਘ ਸ਼ੰਮੀ ਬੀ ਜੇ ਪੀ ਕਨਵੱਿਨਰ ਮੈਰੀਲੈਡ , ਸੁਰਿੰਦਰ ਰਹੇਜਾ ਬੀ ਜੇ ਪੀ ਕਨਵੀਨਰ ਵਰਜੀਨੀਆ, ਚਤਰ ਸਿੰਘ ਬੀ ਜੇ ਪੀ ਕਨਵੀਨਰ ਬੀਜੇਪੀ ਕਨਵੀਨਰ ਵਸ਼ਿਗਟਨ ਡੀਸੀ, ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਕੁਲਵਿੰਦਰ ਸਿੰਘ ਫਲੋਰਾ ਪ੍ਰੈਸ ਸੈਕਟਰੀ, ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਤੋਂ ਇਲਾਵਾ ਗੁਰਚਰਨ ਸਿੰਘ ਵਰਲਡ ਬੈਂਕ, ਅਮਰ ਸਿੰਘ ਮੱਲ੍ਹੀ ਚੇਅਰਮੈਨ ਵਰਲਡ ਯੁਨਾਈਟਡ ਸੰਸਥਾ, ਸਰਬਜੀਤ ਸਿੰਘ ਬਖਸ਼ੀ ਸਾਬਕਾ ਚੇਅਰਮੈਨ ਜੀ. ਐੱਨ. ਐੱਫ. ਏ., ਡਾ. ਦਰਸ਼ਨ ਸਿੰਘ ਸਲੂਜਾ ਡਾਇਰੈਕਟਰ ਸਿਖਸ ਆਫ ਅਮਰੀਕਾ, ਸਤਪਾਲ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਚੇਅਰਮੈਨ ਸ਼ਾਮਲ ਹਨ।
ਬੀਬੀ ਕਿਰਨ ਕੌਰ ਦਾ ਸਸਕਾਰ ਸੋਮਵਾਰ 6 ਨਵੰਬਰ 2017 ਦੁਪਿਹਰ 12 ਵਜੇ ਡੋਨਲਡਸਨ ਫੀਊਨਰਲ ਹੋਮ 1411 ਅਨੈਪਲਿਸ ਮੈਰੀਲੈਂਡ ਵਿਖੇ ਕੀਤਾ ਜਾਵੇਗਾ ਅਤੇ ਭੋਗ 12 ਨਵੰਬਰ ਸ਼ਾਮ 4 ਵਜੇ ਗੁਰੂ ਨਾਨਕ ਫਾਊਂਡੇਸ਼ਨ ਅਮਰੀਕਾ ਦੇ ਗੁਰੂਘਰ 12917 ਓਲਡ ਕੋਲੰਬੀਆ ਸਿਲਵਰ ਸਪਰਿੰਗ ਮੈਰੀਲੈਂਡ ਵਿਖੇ ਪਵੇਗਾ।
ਬੀਬੀ ਕਿਰਨ ਕੌਰ ਸੋਨੀ ਆਪਣੇ ਪਿੱਛੇ ਆਪਣਾ ਸਪੁੱਤਰ ਰਵੀਜੀਤ ਸਿੰਘ ਸੋਨੀ ਛੱਡ ਗਏ। ਜੋ ਆਪਣੇ ਪਿਤਾ ਕੰਵਲਜੀਤ ਸਿੰਘ ਸੋਨੀ ਨਾਲ ਮਿਲਕੇ ਸਭ ਰਸਮਾਂ ਨੂੰ ਅੰਤਿਮ ਰੂਪ ਦੇਵੇਗਾ।