21 Dec 2024

ਮੈਰੀਲੈਂਡ ਦੀ ਦੀਵਾਲੀ ਬਾਲਟੀਮੋਰ ਗੁਰੂਘਰ ਮਨਾਈ

ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੀ ਪ੍ਰਬੰਧਕ ਕਮੇਟੀ ਵਲੋਂ ਦੀਵਾਲੀ ਬੰਦੀ ਛੋੜ ਦਿਵਸ ਵਜੋਂ ਮਨਾਈ ਗਈ ਹੈ। ਜਿੱਥੇ ਗੁਰੂਘਰ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਉੱਥੇ ਕੀਰਤਨ ਦਾ ਪ੍ਰਵਾਹ ਵੀ ਦੀਵਾਲੀ ਨੂੰ ਸਮਰਪਿਤ ਰਿਹਾ। ਸੰਗਤਾਂ ਵਿੱਚ ਭਾਰੀ ਜੋਸ਼ ਸੀ। ਉਨ੍ਹਾਂ ਵਲੋਂ ਲੰਗਰ, ਜੋੜੇ ਘਰ ਅਤੇ ਟਰਾਂਸਪੋਰਟ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ।
ਜ਼ਿਕਰਯੋਗ ਹੈ ਕਿ ਬਾਲਟੀਮੋਰ ਦੇ ਗੁਰੂਘਰਾ ਵਿੱਚੋਂ ਕੇਵਲ ਸਿੱਖ ਐਸੋਸੀਏਸ਼ਨ ਰੈਡਲਜ਼ ਟਾਊਨ ਗੁਰੂਘਰ ਵਲੋਂ ਹੀ ਵੱਡੇ ਪੱਧਰ ਤੇ ਦੀਵਾਲੀ ਮਨਾਈ ਜਾਂਦੀ ਹੈ। ਜਿਸ ਕਰਕੇ ਵੱਖ-ਵੱਖ ਕਮਿਊਨਿਟੀਆਂ ਵਲੋਂ ਸੰਗਤ ਦੇ ਰੂਪ ਵਿੱਚ ਗੁਰੂਘਰ ਵਿਖੇ ਭਾਰੀ ਇਕੱਠ ਦੇ ਰੂਪ ਵਿੱਚ ਦਰਸ਼ਨ ਕੀਤੇ। ਜਿੱਥੇ ਸੰਗਤਾਂ ਦਾ ਤਾਂਤਾ ਸੱਤ ਵਜੇ ਤੋਂ ਨੌਂ ਵਜੇ ਤੱਕ ਜਾਰੀ ਰਿਹਾ। ਜਿਸ ਕਰਕੇ ਕੀਰਤਨ ਦਾ ਸਮਾਂ ਵਾਰ-ਵਾਰ ਵਧਾਉਣਾ ਪਿਆ। ਸੰਗਤਾਂ ਅਤੇ ਪ੍ਰਬੰਧਕਾਂ ਨੇ ਮਹਿਸੂਸ ਕੀਤਾ ਕਿ ਇਕੱਠ ਦੇ ਹਿਸਾਬ ਨਾਲ ਗੁਰੂਘਰ ਦੀ ਇਮਾਰਤ ਛੋਟੀ ਲੱਗ ਰਹੀ ਸੀ ਜਿਸ ਕਰਕੇ ਇਸ ਬਾਰੇ ਕੁਝ ਕਰਨ ਦੀ ਲੋੜ ਹੈ। ਉਸੇ ਤਰ੍ਹਾਂ ਹੀ ਲਾਈਟ ਦਾ ਪ੍ਰਬੰਧ ਵੀ ਗੇਟ ਦੇ ਨਜ਼ਦੀਕ ਹੋਣਾ ਲਾਜ਼ਮੀ ਹੈ। ਜਿਸ ਨੂੰ ਤੁਰੰਤ ਕਰਨਾ ਲੋੜਦਾ ਹੈ।
ਸਮਾਗਮ ਉਪਰੰਤ ਸੰਗਤਾਂ ਦਾ ਇਕੱਠ ਨਿਸ਼ਾਨ ਸਾਹਿਬ ਦੇ ਇਰਦ-ਗਿਰਦ ਹੋ ਗਿਆ, ਜਿੱਥੇ ਸੰਗਤਾਂ ਨੂੰ ਮਿਠਾਈਆਂ ਵੰਡੀਆਂ ਗਈਆਂ, ਉਪਰੰਤ ਆਤਿਸ਼ਬਾਜ਼ੀ ਦਾ ਖੂਬ ਰੰਗ ਬੰਨ੍ਹਿਆ ਗਿਆ। ਆਤਿਸ਼ਬਾਜ਼ੀ ਏਨੀ ਸ਼ਕਤੀਸ਼ਾਲੀ ਸੀ ਕਿ ਕੁਝ ਇੱਕ ਨੂੰ ਇਸ ਆਤਿਸ਼ਬਾਜ਼ੀ ਦਾ ਸੇਕ ਲੱਗਾ। ਭਾਵੇਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਪ੍ਰਬੰਧਕਾਂ ਨੂੰ ਭਵਿੱਖ ਲਈ ਸੋਚਣ ਲਾ ਦਿੱਤਾ ਕਿ ਉਹ ਆਤਿਸ਼ਬਾਜ਼ੀ ਏਰੀਏ ਨੂੰ ਕੋਰੀਡੋਰ ਕਰਕੇ ਸੰਗਤਾਂ ਨੂੰ ਦੂਰ ਰੱਖਿਆ ਜਾਵੇ। ਸਮੁੱਚੇ ਤੌਰ ਤੇ ਪ੍ਰਬੰਧਕਾਂ ਵਲੋਂ ਬਹੁਤ ਹੀ ਸੁਚੱਜਾ ਪ੍ਰਬੰਧ ਦਿਲਚਸਪੀ ਨਾਲ ਕੀਤਾ। ਜਿਸ ਵਿੱਚ ਚੇਅਰਮੈਨ ਅਤੇ ਪ੍ਰਧਾਨ ਖੁਦ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਏ।
ਸੰਗਤਾਂ ਜਿੱਥੇ ਇੱਕ ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੀਆ ਸਨ, ਉੱਥੇ ਗਲੇ ਮਿਲਕੇ ਨਵੇਂ ਸਾਲ ਦੀ ਸ਼ੁਭ ਕਾਮਨਾ ਕਰਦੀਆਂ ਵੀ ਨਜ਼ਰ ਆਈਆਂ ਸਨ। ਜੇਕਰ ਆਪਸੀ ਭਾਈਚਾਰਾ ਹਰ ਰੰਗ ਵਿੱਚ ਇਕਜੁਟ ਹੈ ਕੇ ਸਹਿਯੋਗ ਦੇਵੇ ਤਾਂ ਉਹ ਦਿਨ ਦੂਰ ਨਹੀਂ ਕਿ ਬਾਲਟੀਮੋਰ ਪ੍ਰਬੰਧਕ ਕਮੇਟੀ ਅਮਰੀਕਾ ਦੀ ਇਤਿਹਾਸਕ ਸਹਿਯੋਗੀ ਪ੍ਰਬੰਧਕ ਕਮੇਟੀ ਮੰਨੀ ਜਾਵੇਗੀ। ਜਿਸ ਲਈ ਨਿੱਜ ਤੋਂ ਉੱਪਰ ਉੱਠ ਕੇ ਹਰੇਕ ਸਾਂਝੇ ਕੰਮ ਨੂੰ ਕਰਨ ਦੀ ਤਰਜੀਹ ਦੇਣਾ ਸਮੇਂ ਦੀ ਲੋੜ ਹੈ। ਜਿਸ ਲਈ ਉਪਰਾਲੇ ਜਾਰੀ ਹਨ। ਪਰ ਕੁਝ ਸੌੜੀ ਸੋਚ ਵਾਲੇ ਕੇਵਲ ਪਾਰਟੀ ਤੱਕ ਹੀ ਸੀਮਤ ਹਨ। ਜਿਸ ਕਰਕੇ ਭਵਿੱਖ ਦੇ ਵਿਕਾਸ ਕੰਮਾਂ ਨੂੰ ਢਾਹ ਲੱਗ ਸਕਦੀ ਹੈ।
> ਪਰ ਸਮੁੱਚੇ ਤੌਰ ਤੇ ਹਾਲ ਦੀ ਘੜੀ ਦੀਵਾਲੀ ਦਾ ਅਵਸਰ ਸਿੱਖ ਐਸੋਸੀਏਸ਼ਨ ਗੁਰੂਘਰ ਦੀ ਬੱਲੇ ਬੱਲੇ ਕਰਾ ਗਿਆ, ਜਿੱਥ ਦੀਵਾਲੀ ਦੀ ਸੰਗਤ ਰਿਕਾਰਡ ਤੋੜ ਦਰਸ਼ਨ ਕਰਕੇ ਦੀਵਾਲੀ ਦੇ ਮੌਕੇ ਦਾ ਲਾਹਾ ਹਰ ਪੱਖ ਤੋਂ ਲੈ ਗਈ ਹੈ। ਪ੍ਰਬੰਧਕ ਵਧਾਈ ਦੇ ਪਾਤਰ ਹਨ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter