ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੀ ਰਾਜਨੀਤੀ ਵਿੱਚ ਪੰਜਾਬੀਆਂ ਵਲੋਂ ਥਾਂ ਬਣਾਉਣ ਲਈ ਸਮੇਂ-ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਸਰ ਬੀਬੀਆਂ ਇਸ ਵਲੋਂ ਫਾਡੀ ਸਨ। ਪਰ ਬੀਬੀ ਅਮਰਜੀਤ ਰਿਆੜ ਵਲੋਂ ਅਮਰੀਕਾ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ। ਜਿਸ ਦੀ ਚਰਚਾ ਚਾਰ-ਚੁਫੇਰੇ ਗੂੰਜ ਰਹੀ ਹੈ। ਜਿੱਥੇ ਪਹਿਲੀ ਸਿੱਖ ਬੀਬੀ ਵਲੋਂ ਸਿਆਸਤ ਵਿੱਚ ਕਦਮ ਵਧਾਇਆ ਹੈ। ਉੱਥੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਖ਼ੁਸ਼ੀ ਤੇ ਜੋਸ਼ ਹੈ। ਜਿਸ ਦੇ ਇਵਜਾਨੇ ਮੈਟਰੋਪੁਲਿਟਨ ਏਰੀਏ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਕੁਝ ਸੰਸਥਾਵਾਂ ਵਲੋਂ ਬੀਬੀ ਅਮਰਜੀਤ ਰਿਆੜ ਦੀ ਚੋਣ ਲਈ ਫੰਡ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੈਟਰੋਪੁਲਿਟਨ ਦੇ ਗੁਰੂਘਰਾਂ ਦੇ ਪ੍ਰਧਾਨਾਂ, ਚੇਅਰਮੈਨ ਅਤੇ ਕੁਝ ਚੋਣਵੇਂ ਪੰਜਾਬੀਆਂ ਵਲੋਂ 21 ਅਕਤੂਬਰ 2017 ਸ਼ਾਮ 7 ਵਜੇ ਸੈਂਟਰ ਫਾਰ ਸੋਸ਼ਲ ਚੇਂਜ ਐਬਰਟਨ ਡਰਾਈਵ ਐਲਕਿਰਜ ਮੈਰੀਲੈਂਡ ਵਿਖੇ ਇੱਕ ਇਕੱਠ ਜੁਟਾਉਣ ਦਾ ਪ੍ਰਬੰਧ ਕੀਤਾ ਹੈ, ਜਿੱਥੇ ਮੈਰੀਲੈਂਡ, ਵਰਜੀਨੀਆਂ ਤੇ ਵਾਸ਼ਿੰਗਟਨ ਡੀ. ਸੀ. ਦੀਆਂ ਚੋਣਵੀਆ ਸਖਸ਼ੀਅਤਾਂ ਵਲੋਂ ਅਮਰਜੀਤ ਕੌਰ ਰਿਆੜ ਦੀ ਅਪੀਲ ਤੇ ਫੰਡ ਜੁਟਾਉਣ ਦਾ ਉਪਰਾਲਾ ਕੀਤਾ ਹੈ। ਜਿੱਥੇ ਉਨ੍ਹਾਂ ਵਲੋਂ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੰਜਾਬੀ ਭਾਈਚਾਰਾ ਵੱਲੋਂ ਹੁੰਮ ਹੁੰਮਾ ਕੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰ ਸਕੇ। ਤਾਂ ਰਹੋ ਬੀਬੀ ਰਿਆੜ ਸਿਆਸਤ ਵਿੱਚ ਆਪਣੇ ਪ੍ਰਵੇਸ਼ ਨੂੰ ਕਾਮਯਾਬੀ ਦਾ ਰਾਹ ਦਿਖਾ ਸਕਣ। ਆਸ ਹੈ ਕਿ ਪੰਜਾਬੀ ਭਾਈਚਾਰਾ ਨਿੱਜ ਅਤੇ ਗੁਟਬੰਦੀ ਦੀ ਸਿਆਸਤ ਤੋਂ ਉੱਪਰ ਉੱਠ ਕੇ ਬੀਬੀ ਅਮਰਜੀਤ ਰਿਆੜ ਲਈ ਇਸ ਫੰਡ ਜੁਟਾਉਣ ਦੀ ਮੁਹਿੰਮ ਨੂੰ ਕਾਮਯਾਬ ਕਰਨਗੇ।