21 Dec 2024

ਭਾਰਤੀ ਅੰਬੈਸੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ

ਵਾਸ਼ਿੰਗਟਨ ਡੀ. ਸੀ. (ਗਿੱਲ) - ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਦੌਰ ਪਿਛਲੇ ਇੱਕ ਸਾਲ ਤੋਂ ਪੂਰੇ ਸੰਸਾਰ ਵਿੱਚ ਚਲ ਰਿਹਾ ਹੈ। ਭਾਵੇਂ ਗੁਰੂ ਘਰਾਂ ਵਲੋਂ ਇਸ ਨੂੰ ਮਨਾਉਣ ਲਈ ਆਪਣੀਆ ਵੱਖ-ਵੱਖ ਧਾਰਮਿਕ ਰਹੁਰੀਤਾਂ ਰਾਹੀਂ ਮਨਾਇਆ ਹੈ। ਪਰ ਭਾਰਤੀ ਅੰਬੈਸੀ ਵਲੋਂ ਵਿਦੇਸ਼ੀ ਸੰਗਤਾਂ ਅਤੇ ਅਮਰੀਕਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ, ਅਦੁੱਤੀ ਜੀਵਨ ਅਤੇ ਉਨ੍ਹਾਂ ਵਲੋਂ ਦਿੱਤਾ ਸਰਬੰਸਦਾਨੀ ਕੁਰਬਾਨੀ ਦਾ ਸੁਨੇਹਾ ਹਰੇਕ ਤੱਕ ਪਹੁੰਚਾਉਣ ਲਈ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ ਹੈ। ਜਿਸ ਲਈ ਤਿਆਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸ਼ਤਾਬਦੀ ਨੂੰ ਮਨਾਉਣ ਲਈ 6 ਨਵੰਬਰ 2017 ਦਾ ਦਿਹਾੜਾ ਚੁਣਿਆ ਗਿਆ ਹੈ ਜਿਸ ਨੂੰ ਰੋਨਲਡ ਰੀਗਨ ਬਿਲਡਿੰਗ ਵਾਸ਼ਿੰਗਟਨ ਡੀ ਸੀ ਦੇ ਹਾਲ ਵਿੱਚ ਮਨਾਇਆ ਜਾਵੇਗਾ। ਭਾਵੇਂ ਇਸ ਨੂੰ ਅੰਤਰ-ਰਾਸ਼ਟਰੀ ਰੰਗਤ ਦੇਣ ਲਈ ਉੱਚਕੋਟੀ ਦੇ ਕੀਰਤਨੀਏ ਅਤੇ ਧਾਰਮਿਕ ਸਿੱਖਿਆ ਦੇ ਮਾਹਿਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਰਜਿਸਟ੍ਰੇਸ਼ਨ ਨਿਮੰਤਰਨ ਅੰਬੈਸੀ ਵਲੋਂ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਧਾਰਮਿਕ ਮਾਹਿਰਾਂ ਦਾ ਕਹਿਣਾ ਹੈ ਕਿ ਅੰਬੈਸੀ ਨੂੰ ਕੁਝ ਅਜਿਹੀਆਂ ਸਿੱਖ ਸੰਸਥਾਵਾਂ ਦੀ ਸਲਾਹ ਲੈਣੀ ਚਾਹੀਦੀ ਹੈ ਜਿਨ੍ਹਾਂ ਦਾ ਸਿੱਖ ਕਮਿਊਨਿਟੀ ਵਿੱਚ ਨਾਮ ਹੈ ਅਤੇ ਉਹ ਕਮਿਊਨਿਟੀ ਲਈ ਕੁਝ ਕਰ ਗੁਜਰ ਰਹੀਆਂ ਹਨ। ਇਸ ਵਿੱਚ ਸਿੱਖਸ ਆਫ ਅਮਰੀਕਾ, ਯੁਨਾਈਟਿਡ ਵਰਲਡ ਯੁਨਾਈਟਿਡ ਸੰਸਥਾਵਾਂ ਦਾ ਜ਼ਿਕਰ ਖ਼ਾਸ ਕਰਕੇ ਆ ਰਿਹਾ ਹੈ। ਕੁਝ ਸਖਸ਼ੀਅਤਾਂ ਵਲੋਂ ਅੰਬੈਸੀ ਨੂੰ ਅਵਗਤ ਵੀ ਕਰਵਾਇਆ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਇੱਕ ਮੀਟਿੰਗ ਸੱਦ ਕੇ ਜਿਸ ਵਿੱਚ ਸਾਰੇ ਪ੍ਰਬੰਧਾਂ ਅਤੇ ਧਾਰਮਿਕ ਪ੍ਰੋਗਰਾਮ ਨੂੰ ਵਿਚਾਰਿਆ ਜਾਵੇ ਤਾ ਜੋ ਇਹ ਸ਼ਤਾਬਦੀ ਪ੍ਰੋਗਰਾਮ ਇਤਿਹਾਸਕ ਬਣ ਸਕੇ । ਕਿਉਂਕਿ ਇਹ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਹੋ ਰਿਹਾ ਹੈ। ਜਿਸ ਦਾ ਸੁਨੇਹਾ ਪੂਰੇ ਸੰਸਾਰ ਨੂੰ ਜਾਣਾ ਹੈ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿਖਸ ਆਫ ਅਮਰੀਕਾ ਨੇ ਕਿਹਾ ਕਿ ਅੰਬੈਸੀ ਵਲੋਂ ਮਨਾਏ ਜਾਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਦਾ ਖਾਸ ਮਹੱਤਵ ਅਮਰੀਕਨਾਂ ਅਤੇ ਸਿੱਖ ਭਾਈਚਾਰੇ ਲਈ ਹੈ । ਕਿਉਂਕਿ ਇਹ ਸ਼ਤਾਬਦੀ ਸੰਸਾਰ ਦੀ ਰਾਜਧਾਨੀ ਵਿੱਚ ਮਨਾਈ ਜਾ ਰਹੀ ਹੈ। ਸੋ ਇਸ ਲਈ ਹਰੇਕ ਪਲ ਅਤੇ ਪਰਸਾਰਣ ਨੂੰ ਵਧੀਆ ਅਤੇ ਸੰਸਾਰ ਪੱਧਰ ਦਾ ਹੋਣਾ ਲਾਜ਼ਮੀ ਹੈ। ਜਿਸ ਲਈ ਅੰਬੈਸੀ ਨੂੰ ਤੁਰੰਤ ਮੀਟਿੰਗ ਦਾ ਅਯੋਜਨ ਕਰਕੇ ਇਸ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣਾ ਚਾਹੀਦਾ ਹੈ।
ਵਰਲਡ ਯੁਨਾਈਟਡ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਐਸਾ ਹੋਣਾ ਚਾਹੀਦਾ ਹੈ ਜੋ ਸਿੱਖ ਕਮਿਊਨਿਟੀ ਅਤੇ ਅਮਰੀਕਨ ਲਈ ਮੀਲ ਪੱਥਰ ਸਾਬਤ ਹੋਵੇ। ਹਰ ਕੋਈ ਇਸ ਤੋਂ ਕੁਝ ਸਿੱਖ ਸਕੇ। ਇਸ ਲਈ ਮੁਢਲੇ ਪੜਾਅ ਵਿੱਚ ਹੀ ਹਰੇਕ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਮਾਹਿਰਾਂ ਦੀ ਸਹਿਮਤੀ ਨਾਲ ਹੀ ਉਲੀਕਿਆ ਜਾਵੇ। ਡਾ. ਸੁਰਿੰਦਰ ਗਿੱਲ ਉੱਘੇ ਪੱਤਰਕਾਰ ਨੇ ਕਿਹਾ ਕਿ ਅੰਬੈਸੀ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਪਰ ਉਨ੍ਹਾਂ ਨੂੰ ਭਾਰਤ ਅਤੇ ਵਾਇਟ ਹਾਊਸ ਤੋਂ ਵੀ ਉੱਘੀਆਂ ਸਖਸ਼ੀਅਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅੱਗੇ ਕਿਹਾ ਕਿ ਨਤੀਸ਼ ਕੁਮਾਰ ਚੀਫ ਮਨਿਸਟਰ ਬਿਹਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਾਉਣ ਦਾ ਕਾਰਜ ਬਹੁਤ ਸ਼ਲਾਘਾਯੋਗ ਕੀਤਾ ਹੈ ਉਨਾ ਨੂੰ ਸਨਮਾਨਤ ਵੀ ਕਰਨਾ ਚਾਹੀਦਾ ਹੈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter