ਨਿਊਜਰਸੀ (ਗਿੱਲ) - ਭਾਰਤੀ ਜਨਤਾ ਪਾਰਟੀ ਵਲੋਂ ਇਸ ਸਾਲ ਦਾ ਸਲਾਨਾ ਸਮਾਗਮ ਨਿਊਜਰਸੀ ਅਯੋਜਨ ਕਰਨ ਦਾ ਫੈਸਲਾ ਲਿਆ ਹੈ। ਇਹ ਸਮਾਗਮ ਤਿੰਨ ਦਿਨ ਚੱਲੇਗਾ। ਇਸ ਵਿੱਚ ਪੂਰੇ ਅਮਰੀਕਾ ਦੇ ਬੀ ਜੇ ਪੀ ਦੇ ਰਾਸ਼ਟਰੀ ਨੇਤਾ ਭਾਗ ਲੈਣਗੇ। ਜਿੱਥੇ ਭਾਰਤ ਸਰਕਾਰ ਵਲੋਂ ਕੀਤੀਆਂ ਕਾਰਗੁਜ਼ਾਰੀਆਂ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਦੇ ਨਾਲ ਨਾਲ ਲੋਕ ਰਾਏ ਵੀ ਸ਼ਾਮਲ ਕੀਤੀ ਜਾਵੇਗੀ, ਉੱਥੇ ਭਾਰਤ-ਅਮਰੀਕਾ ਦੇ ਸਬੰਧਾਂ ਪ੍ਰਾਪਤੀਆਂ ਅਤੇ ਨਿਵੇਸ਼ ਦੇ ਪਹਿਲੂਆਂ ਨੂੰ ਵੀ ਵਿਚਾਰਿਆ ਜਾਵੇਗਾ। ਡਾ. ਅਡੱਪਾ ਪ੍ਰਸਾਦ ਜੋ ਭਾਰਤ ਸਰਕਾਰ ਦੇ ਅਮਰੀਕਾ ਤੋਂ ਸਲਾਹਕਾਰ ਵੀ ਹਨ ਅਤੇ ਉੱਪ ਪ੍ਰਧਾਨ ਅਮਰੀਕਾ ਵੀ ਹਨ, ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਅਹੁਦੇਦਾਰਾਂ ਦੀਆਂ ਕਾਰਗੁਜ਼ਾਰੀਆਂ ਅਤੇ ਕੰਮਾਂ ਦਾ ਜਾਇਜ਼ਾ ਲਿਆ ਜਾਵੇਗਾ। ਕੁਝ ਅਹੁਦਿਆਂ ਵਿੱਚ ਤਬਦੀਲੀਆਂ ਨੂੰ ਨਕਾਰਿਆ ਨਹੀਂ ਜਾ ਸਕਦਾ। ਪਰ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਜਾਗਰੂਕਤਾ ਲਿਆਉਣ ਤੇ ਬਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਮਿਊਨਿਟੀ ਨੂੰ ਇਸ ਸਮਾਗਮ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵਿਚਾਰ ਕਰਨ ਉਪਰੰਤ ਹੱਲ ਲਈ ਭਾਰਤ ਸਰਕਾਰ ਤੇ ਜ਼ੋਰ ਦਿੱਤਾ ਜਾਵੇਗਾ।
ਆਸ ਹੈ ਕਿ ਇਹ ਸਮਾਗਮ ਸਿੱਖ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਾਰਥਿਕ ਸਿੱਧ ਹੋਵੇਗਾ, ਉੱਥੇ ਭਾਰਤ ਦੇ ਚੋਟੀ ਦੇ ਨੇਤਾਵਾਂ ਅਤੇ ਮੰਤਰੀਆਂ ਨਾਲ ਮਿਲ ਬੈਠ ਕੇ ਵਿਚਾਰ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ। ਬੀ ਜੇ ਪੀ ਦੇ ਸਿੱਖ ਅਫੇਅਰ ਦੇ ਕਨਵੀਨਰ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ ਮੈਰੀਲੈਂਡ, ਸੁਰਿੰਦਰ ਰਹੇਜਾ ਵਰਜੀਨੀਆ ਤੇ ਚਤਰ ਸਿੰਘ ਡੀ ਸੀ ਚੈਪਟਰ ਪੂਰੇ ਪੱਬਾਂ ਭਾਰ ਹਨ।