ਵਾਸ਼ਿੰਗਟਨ ਡੀ. ਸੀ. (ਗਿੱਲ) - ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਤੇ ਮੈਟਰੋਪੁਲਿਟਨ ਵਸ਼ਿੰਗਟਨ ਡੀ. ਸੀ. ਦੇ ਅਹੁਦੇਦਾਰ ਵਰਜੀਨੀਆ ਦੇ ਪੰਜਾਬੀ ਜੰਕਸ਼ਨ ਹੋਟਲ ਵਿੱਚ ਇਕੱਠੇ ਹੋਏ। ਜਿੱਥੇ ਉਨ੍ਹਾਂ ਬਲਜੀਤ ਸਿੰਘ ਬਰਾੜ ਨਾਲ ਪੰਜਾਬ ਦੇ ਭਵਿੱਖ ਅਤੇ ਰਾਜਨੀਤਕ ਗਤੀਵਿਧੀਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਵੱਖ-ਵੱਖ ਵਰਕਰਾਂ ਵਲੋਂ ਸਵਾਲ ਜਵਾਬ ਪੁੱਛੇ ਗਏ ਜਿਸ ਦੇ ਜਵਾਬ ਬਾਖੂਬ ਬਲਜੀਤ ਸਿੰਘ ਬਰਾੜ ਵਲੋਂ ਦਿੱਤੇ ਗਏ।
> ਪ੍ਰੋਗਰਾਮ ਦੀ ਸ਼ੁਰੂਆਤ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਵਲੋਂ ਬਹੁਤ ਹੀ ਵਧੀਆ ਅੰਦਾਜ਼ ਵਿੱਚ ਜੀ ਆਇਆ ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਪੰਜਾਬ ਟਾਈਮਜ਼ ਨੂੰ ਕਹੇ ਅਤੇ ਪਾਰਟੀ ਦੇ ਅਹੁਦਾਰਾਂ ਨਾਲ ਜਾਣ ਪਹਿਚਾਣ ਕਰਵਾਈ। ਲਖਵੀਰ ਤੱਖਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਪਾਰਟੀ ਦਾ ਪੰਜਾਬ ਪ੍ਰਤੀ ਵਤੀਰਾ ਸਪੱਸ਼ਟ ਕੀਤਾ। ਹਰਜੀਤ ਸਿੰਘ ਹੁੰਦਲ ਸਕੱਤਰ ਜਨਰਲ ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਰਕਾਰ ਦੇ ਵਿਕਾਸ ਕਾਰਜਾਂ, ਅਕਾਲੀ ਦਲ ਦੀ ਦੂਰ ਅੰਦੇਸ਼ੀ ਅਤੇ ਪੰਜਾਬ ਹਿੱਤਾਂ ਤੇ ਪਹਿਰਾ ਦੇਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਬਲਜੀਤ ਸਿੰਘ ਬਰਾੜ ਨੇ ਪੰਜਾਬ ਦੀ ਆਰਥਿਕ ਸਥਿਤੀ, ਵਿਕਾਸ ਅਤੇ ਸ਼੍ਰੋਮਣੀ ਅਕਾਲੀ ਦਲ ਸਬੰਧੀ ਸਹੀ ਤਸਵੀਰ ਨੂੰ ਪੇਸ਼ ਕੀਤਾ।
> ਪਾਰਟੀ ਵਲੋਂ ਬਲਜੀਤ ਸਿੰਘ ਬਰਾੜ ਦੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ, ਦਮਦਮੀ ਟਕਸਾਲ ਦਾ ਸਰਕਾਰ ਨਾਲ ਮੇਲ ਮਿਲਾਪ ਤੋਂ ਇਲਾਵਾ ਉਨ੍ਹਾ ਦੀ ਸੱਚੀ ਸੁੱਚੀ ਪੱਤਰਕਾਰਤਾ ਨੂੰ ਵੇਖਦੇ ਹੋਏ ਸਨਮਾਨਤ ਕੀਤਾ ਗਿਆ। ਜਿੱਥੇ ਇਸ ਸਨਮਾਨ ਦੇਣ ਸਮੇਂ ਪ੍ਰਤਾਪ ਸਿੰਘ ਗਿੱਲ, ਕੁਲਦੀਪ ਸਿੰਘ ਮੱਲ੍ਹਾ, ਗੁਰਪ੍ਰਤਾਪ ਸਿੰਘ ਚੇਅਰਮੈਨ ਯੂਥ ਅਕਾਲੀ ਦਲ, ਲਖਬੀਰ ਸਿੰਘ ਤੱਖਰ, ਹਰਜੀਤ ਸਿੰਘ ਹੁੰਦਲ, ਰਣਬੀਰ ਸਿੰਘ, ਸਤਪਾਲ ਸਿੰਘ ਬਰਾੜ, ਮਹਿਤਾਬ ਸਿੰਘ ਕਾਹਲੋਂ, ਬਲਵਿੰਦਰ ਸਿੰਘ ਹੁੰਦਲ, ਭੁਪਿੰਦਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰਪ੍ਰਤਾਪ ਸਿੰਘ ਵੱਲ੍ਹਾ ਵਲੋਂ ਕੀਤਾ ਗਿਆ ਅਤੇ ਬਰਾੜ ਸਾਹਿਬ ਨੂੰ ਭਵਿੱਖ ਵਿੱਚ ਮੁੜ ਆਉਣ ਦਾ ਸੱਦਾ ਦਿੱਤਾ ਗਿਆ।