ਵਾਸ਼ਿੰਗਟਨ ਡੀ. ਸੀ. (ਗਿੱਲ) – ਜਦੋਂ ਅਮਰੀਕਾ ਵਿੱਚ ਲਾਗ ਵੈਗਾਸ ਘਟਨਾ ਕਰਕੇ ਸੋਗ ਦੀ ਲਹਿਰ ਚੱਲ ਰਹੀ ਸੀ। ਉਸੇ ਸਮੇਂ ਮਹਾਤਮਾ ਗਾਂਧੀ ਅਹਿੰਸਾ ਦਾ ਸੁਨੇਹਾ ਬੜਾ ਕਾਰਗਰ ਸਾਬਤ ਹੋਇਆ ਜੋ 148ਵੀਂ ਗਾਂਧੀ ਜਯੰਤੀ ਤੇ ਸਮੂਹ ਹਾਜ਼ਰੀਨ ਵਲੋਂ ਦਿੱਤਾ ਗਿਆ।
ਭਾਵੇਂ ਵਾਸ਼ਿੰਗਟਨ ਡੀ. ਸੀ. ਵਿੱਚ ਦੋ ਪ੍ਰੋਗਰਾਮ ਗਾਂਧੀ ਜਯੰਤੀ ਦੇ ਸਬੰਧ ਵਿੱਚ ਰੱਖੇ ਗਏ ਸਨ। ਜਿਨ੍ਹਾਂ ਵਿੱਚ ਇੱਕ ਅੰਬੈਸੀ ਅਤੇ ਦੂਜਾ ਗਾਂਧੀ ਮੈਮੋਰੀਅਲ ਸੈਂਟਰ ਵਿੱਚ ਅਯੋਜਿਤ ਕੀਤਾ ਗਿਆ।ਨਵਤੇਜ ਸਿੰਘ ਅੰਬੈਸਡਰ ਵਲੋਂ ਗਾਂਧੀ ਦੇ ਬੁੱਤ ਤੇ ਫੁੱਲ ਮਾਲਾ ਭੇਂਟ ਕਰਕੇ ਅਹਿੰਸਾ ਦੇ ਸੁਨੇਹੇ ਰਾਹੀਂ ਮਹਾਤਮਾ ਗਾਂਧੀ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਹਿੰਸਾ ਰਾਹੀਂ ਹੀ ਮਨੁੱਖਤਾ ਦੀ ਪ੍ਰਗਤੀ ਹੋ ਸਕਦੀ ਹੈ। ਜਿਸ ਨੂੰ ਦੁਨੀਆਂ ਭੁੱਲੀ ਬੈਠੀ ਹੈ। ਉਪਰੰਤ ਕਲਚਲ ਪ੍ਰੋਗਰਾਮ ਵੀ ਗਾਂਧੀ ਜਯੰਤੀ ਦੇ ਸਬੰਧ ਵਿੱਚ ਪੇਸ਼ ਕਰਕੇ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਦੂਸਰੇ ਪ੍ਰੋਗਰਾਮ ਵਿੱਚ ਡਿਪਟੀ ਅੰਬੈਸਡਰ ਸੰਤੋਸ਼ ਝਾਅ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਗਾਂਧੀ ਦੀ ਤਸਵੀਰ ਦੇ ਸਾਹਮਣੇ ਦੀਪ ਜਲਾ ਕੇ ਸ਼ਰਧਾ ਦਾ ਇਜ਼ਹਾਰ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀਮਤੀ ਕਮਲਾ ਪ੍ਰਧਾਨ ਮਹਾਤਮਾ ਗਾਂਧੀ ਫਾਊਂਡੇਸ਼ਨ ਅਤੇ ਕਰੁਨਾ ਡਾਇਰੈਕਟਰ ਗਾਂਧੀ ਮੈਮੋਰੀਅਲ ਸੈਂਟਰ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ ਉਨ੍ਹਾਂ ਦਾ ਅਨੋਖਾ ਅਤੇ ਨਿਵੇਕਲਾ ਢੰਗ ਅੱਜ ਵੀ ਲੋਕਪ੍ਰਿਆ ਹੈ। ਉਨ੍ਹਾਂ ਦੱਸਿਆ ਕਿ ਗਾਂਧੀ ਪਹਿਲੇ ਪ੍ਰਵਾਸੀ ਸਨ ਜਿਨ੍ਹਾਂ ਬਰਾਬਰਤਾ, ਸ਼ਾਂਤੀ, ਨਿਆਂ ਅਤੇ ਅਹਿੰਸਾ ਦਾ ਪਾਠ ਪੜ੍ਹਾਇਆ ਹੈ। ਅਫਸੋਸ ਵਾਲੀ ਗੱਲ ਇਹ ਸੀ ਕਿ ਸਿੱਖਾਂ ਦੀ ਹਾਜ਼ਰੀ ਨਾ ਦੇ ਬਰਾਬਰ ਸੀ ਜਿਸ ਦਾ ਮੁੱਖ ਕਾਰਨ ਭਾਰਤੀ ਅੰਬੈਸਡਰ ਦੀ ਸਿੱਖਾਂ ਪ੍ਰਤੀ ਬੇਰੁਖੀ ਤੇ ਦੂਰੀ ਬਣਾਈ ਰੱਖਣਾ ਸੀ। ਜ਼ਿਆਦਾਤਰ ਉਨ੍ਹਾਂ ਨੂੰ ਖੁਸ਼ਕ ਸੁਭਾਅ ਦੇ ਮਾਲਕ ਹੀ ਦੱਸਦੇ ਹਨ। ਜ਼ਿਦ ਕਰਕੇ ਸਿੱਖ ਕੁਮਿਨਟੀ ਵੀ ਅੰਬੈਸੇਡਰ ਤੋਂ ਦੂਰੀ ਬਣਾਈ ਰੱਖਦੀ ਹੈ। ਅਜਿਹਾ ਪਹਿਲਾ ਵੀ ਵੇਖਿਆ ਗਿਆ ਹੈ ਕਿ ਸਿੱਖ ਅਫਸਰ ਜਦੋਂ ਵੀ ਅੰਬੈਸੀ ਵਿੱਚ ਆਉਦਾ ਹੈ ਸੇਹ ਸਿੱਖ ਕੁਮਿਨਟੀ ਨੂੰ ਅਪਨੇ ਤੋਂ ਦੂਰ ਹੀ ਰੱਖਦਾ ਨਜ਼ਰ ਆਇਆ ਦੇਖਿਆ ਗਿਆ ਹੈ। ਸੁਰਤੇ ਹਾਲ ਜੋ ਮਾੜੀ ਗੱਲ ਹੈ।