28 Mar 2024

ਨਾਨਕਾਣਾ ਸਾਹਿਬ ਤੋਂ ਯੂਨੀਵਰਸਿਟੀ ਬਦਲਣ ਦਾ ਵਿਦੇਸ਼ੀ ਸਿੱਖਾਂ ਵਲੋਂ ਵਿਰੋਧ

ਵਾਸ਼ਿੰਗਟਨ ਡੀ. ਸੀ. (ਗਿੱਲ) - ਵਿਦੇਸ਼ੀ ਸਿੱਖਾਂ ਅਤੇ ਪਾਕਿਸਤਾਨ ਦੇ ਸਾਂਝੇ ਉਪਰਾਲੇ ਨਾਲ ਬਾਬੇ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਸਬੰਧੀ ਨਨਕਾਣਾ ਸਾਹਿਬ ਦੀ ਐੱਮ ਐੱਨ ਏ ਡਾ. ਸਾਜਰ ਮਨਸਾਬ ਅਲੀਖਾ ਖਰਲ ਨਜਦ ਅਮਰੀਕਾ ਦੌਰੇ ਤੇ ਆਏ ਸਨ ਤਾਂ ਉਨ੍ਹਾਂ ਗੁਰੂ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਭਰੋਸਾ ਦਿੱਤਾ ਸੀ। ਜਿਸ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਉਨ੍ਹਾਂ ਨਵਾਜ ਸ਼ਰੀਫ ਪ੍ਰਧਾਨ ਮੰਤਰੀ ਰਾਹੀਂ ਪੂਰਾ ਕਰਵਾਇਆ ਸੀ। ਪਰ ਓਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਨੇ ਇਸ ਦੀ ਥਾਂ ਬਦਲ ਕੇ ਇਸਲਾਮਾਬਾਦ ਕਰ ਦਿੱਤੀ ਹੈ, ਜਿਸ ਦਾ ਸੰਸਾਰ ਦੇ ਸਿੱਖਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਇਵੈਕਵੀ ਟਰੱਸਟ ਪ੍ਰਾਪਰਟੀ ਦੇ ਚੇਅਰਮੈਨ ਨੇ ਪਹਿਲਾ ਵੀ ਕੁਝ ਐਲਾਨ ਕੀਤੇ ਸਨ ਪਰ ਉਨ੍ਹਾਂ ਨੂੰ ਨੇਪਰੇ ਨਹੀਂ ਚਾੜ੍ਹਿਆ ਹੈ। ਇਸ ਦਾ ਮਨੋਰਥ ਸਬਜ਼ਬਾਗ ਦਿਖਾਉਣਾ ਹੈ, ਜਿਸ ਲਈ ਰਮੇਸ਼ ਸਿੰਘ ਅਰੋੜਾ ਅਤੇ ਤਾਰਾ ਸਿੰਘ ਇਸ ਦੀ ਹਮਾਇਤ ਇਸ ਕਰਕੇ ਕਰ ਰਹੇ ਹਨ ਕਿਉਂਕਿ ਉਹ ਸਰਕਾਰ ਦੇ ਨੁਮਾਇੰਦੇ ਹੋਣ ਕਰਕੇ ਉਹ ਵਿਰੋਧ ਨਹੀਂ ਕਰ ਸਕਦੇ।
ਸਿੱਖਸ ਆਫ ਅਮਰੀਕਾ ਜਥੇਬੰਦੀ ਅਮਰੀਕਾ, ਵਰਲਡ ਯੁਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ, ਸ਼੍ਰੋਮਣੀ ਅਕਾਲੀ ਦਲ ਅਮਰੀਕਾ, ਸਿੱਖ ਇੰਟਰਨੈਸ਼ਨਲ ਨੇਸ਼ਨ ਅਮਰੀਕਾ ਨੇ ਕਿਹਾ ਕਿ ਇਹ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ ਕਿ ਨਨਕਾਣਾ ਸਾਹਿਬ ਤੋਂ ਯੂਨੀਵਰਸਿਟੀ ਕਿਸੇ ਹੋਰ ਥਾਂ ਤਬਦੀਲ ਕੀਤੀ ਜਾਵੇ।
ਜਸਦੀਪ ਸਿੰਘ ਜੱਸੀ ਚੇਅਰਮੈਨ, ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਸਤਪਾਲ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ, ਡਾ. ਸੁਰਿੰਦਰ ਸਿੰਘ ਗਿੱਲ ਉੱਘੇ ਪੱਤਰਕਾਰ, ਅਮਰ ਸਿੰਘ ਸਾਬਕਾ ਚੇਅਰਮੈਨ, ਦਲਵੀਰ ਸਿੰਘ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਡਾ. ਦਰਸ਼ਨ ਸਿੰਘ ਸਲੂਜਾ, ਸੁਰਜੀਤ ਸਿੰਘ ਸਿੱਧੂ ਵਲੋਂ ਜ਼ੋਰਦਾਰ ਢੰਗ ਨਾਲ ਵਿਦੇਸ਼ੀ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਓਕਾਫ ਬੋਰਡ ਦਾ ਚੇਅਰਮੈਨ ਵਿਦੇਸ਼ੀ ਦੌਰੇ ਤੇ ਆਏ ਤਾਂ ਇਸ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਸੰਸਾਰ ਦੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਨਨਕਾਣਾ ਸਾਹਿਬ ਯੂਨੀਵਰਸਿਟੀ ਬਣਾਉਣ ਲਈ ਉਹ ਸਰਕਾਰ ਨੂੰ ਆਪਣੀ ਹਮਾਇਤ ਦੇ ਕੇ ਉਹ ਹੋਰ ਕਿਸੇ ਵੀ ਥਾਂ ਯੂਨੀਵਰਸਿਟੀ ਨੂੰ ਪ੍ਰਵਾਨ ਨਹੀਂ ਕਰਨਗੇ। ਪਾਕਿਸਤਾਨ ਸਰਕਾਰ ਇਸ ਪ੍ਰਤੀ ਤੁਰੰਤ ਕਾਰਵਾਈ ਕਰਕੇ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਐਲਾਨ ਕਰੇ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter