21 Dec 2024

ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਯੂਨੀਵਰਸਿਟੀ ਤਬਦੀਲੀ ਸਬੰਧੀ ਸਿੱਖਾਂ ਵਲੋਂ ਪਾਕਿਸਤਾਨ ਅੰਬੈਸੀ ਕੋਲ ਰੋਸ ਜੁਟਾਉਣ ਦੀ ਤਿਆਰੀ

ਵਾਸ਼ਿੰਗਟਨ ਡੀ. ਸੀ. (ਗਿੱਲ) – ਸਿੱਖਾਂ ਦਾ ਰੋਸ ਦਿਨੋ ਦਿਨ ਵਧੀ ਜਾ ਰਿਹਾ ਹੈ, ਕਿਉਂਕਿ ਓਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਹੈ। ਉਸ ਵਲੋਂ ਯੂਨੀਵਰਸਿਟੀ ਤਬਦੀਲ ਕਰਨ ਦਾ ਫੈਸਲਾ ਜਿੱਥੇ ਪਾਕਿਸਤਾਨ ਲਈ ਸਿਰਦਰਦੀ ਬਣ ਰਿਹਾ ਹੈ, ਉੱਥੇ ਫਾਰੂਕੀ ਦੀ ਨਲਾਇਕੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਨਨਕਾਣਾ ਸਾਹਿਬ ਦੀ ਮੈਂਬਰ ਨੈਸ਼ਨਲ ਅੰਸੈਬਲੀ ਡਾ. ਸਾਜ਼ਦਾ ਅਨੁਸਾਰ ਬਾਬੇ ਨਾਨਕ ਦੀ ਯੂਨੀਵਰਸਿਟੀ ਨੂੰ ਤੀਜੀ ਵਾਰ ਬਦਲਿਆ ਗਿਆ ਜੋ ਸਿਰਫ ਤੇ ਸਿਰਫ ਓਕਾਫ ਬੋਰਡ ਦੇ ਚੇਅਰਮੈਨ ਦੀ ਨਲਾਇਕੀ ਹੈ। ਜਿਸ ਕਰਕੇ ਪਾਕਿਸਤਾਨੀ ਪੁਜ਼ੀਸ਼ਨ ਹਾਸੋਹੀਣੀ ਬਣ ਗਈ ਹੈ।
ਵਿਦੇਸ਼ੀ ਸਿੱਖਾਂ ਦਾ ਇੱਕ ਵਫਦ ਪਾਕਿਸਤਾਨ ਅੰਬੈਸੀ ਦੇ ਅੰਬੈਸਡਰ ਨੂੰ ਇੱਕ ਮੈਮੋਰੰਡਮ ਦੇਣ ਲਈ ਤਿਆਰੀ ਕਰ ਰਿਹਾ ਹੈ ਕਿ ਫਾਰੂਨੀ ਦੇ ਫੈਸਲੇ ਨੂੰ ਪਾਕਿਸਤਾਨ ਸਰਕਾਰ ਤੁਰੰਤ ਬਦਲ ਕੇ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ਬਣਾਉਣ ਦੀ ਸਹਿਮਤੀ ਪ੍ਰਗਟਾਈ।
ਜ਼ਿਕਰਯੋਗ ਹੈ ਕਿ ਯੂਸਫ ਗਿਲਾਨੀ ਸਾਬਕਾ ਪ੍ਰਧਾਨ ਮੰਤਰੀ ਵਲੋਂ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਸੀ। ਜਿਸ ਨੂੰ ਨਵਾਜ ਸ਼ਰੀਫ ਨੇ ਪ੍ਰਵਾਨ ਕਰਦੇ ਹੋਏ ਫੰਡ ਜਾਰੀ ਕੀਤੇ ਸਨ। ਪਰ ਪਤਾ ਨਹੀਂ ਕਿਉਂ ਓਕਾਫ ਬੋਰਡ ਦੇ ਚੇਅਰਮੈਨ ਨੂੰ ਯੂਨੀਵਰਸਿਟੀ ਨਨਕਾਣਾ ਸਾਹਿਬ ਬਣਾਉਣ ਦਾ ਐਲਾਨ ਹਜ਼ਮ ਨਹੀਂ ਹੋਇਆ। ਉਸਨੇ ਪਹਿਲਾ ਸ਼ੇਖੂਪੁਰਾ ਫਿਰ ਇਸਲਾਮਾਬਾਦ ਤਬਦੀਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ।
ਵਿਦੇਸ਼ੀ ਸਿੱਖਾਂ ਦਾ ਇੱਕ ਵਫਦ ਸਿਖਸ ਆਫ ਅਮਰੀਕਾ ਸੰਸਥਾ ਦੇ ਝੰਡੇ ਹੇਠ ਪਾਕਿਸਤਾਨ ਅੰਬੈਸੀ ਨੂੰ ਮੈਮੋਰੰਡਮ ਦੇਣ ਜਾ ਰਿਹਾ ਹੈ। ਜਿਸ ਦਾ ਆਯੋਜਨ ਸਾਜਿਦ ਤਰਾਰ ਚੇਅਰਮੈਨ ਸੈਂਟਰ ਫਾਰ ਸੋਸਲ ਚੇਂਜ ਕਰਨਗੇ। ਇਸ ਵਫਦ ਵਿੱਚ ਵੱਖ-ਵੱਖ ਗੁਰੂਘਰਾਂ ਦੇ ਨੁਮਾਇੰਦੇ ਅਤੇ ਸਿੱਖ ਜਥੇਬੰਦੀਆਂ ਹਿੱਸਾ ਲੈਣਗੀਆਂ ਜੋ ਪਾਕਿਸਤਾਨ ਅੰਬੈਸੀ ਰਾਹੀਂ ਜ਼ੋਰ ਸਰਕਾਰ ਤੇ ਪਾਵੇਗੀ ਕਿ ਫਾਰੂਕੀ ਦੇ ਫੈਸਲੇ ਨੂੰ ਤੁਰੰਤ ਬਦਲ ਕੇ ਯੂਨੀਵਰਸਿਟੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਨਕਾਣਾ ਸਾਹਿਬ ਬਣਾਇਆ ਜਾਵੇ।
ਸਿੱਖ ਵਫਦ ਦਾ ਕਹਿਣਾ ਹੈ ਕਿ ਜੇਕਰ ਇਹ ਤਬਦੀਲੀ ਨਾ ਕੀਤੀ ਤਾਂ ਵਿਦੇਸ਼ਾ ਵਿੱਚ ਸਥਿਤ ਪਾਕਿਸਤਾਨ ਅੰਬੈਸੀਆਂ ਸਾਹਮਣੇ ਰੋਜ਼ਾਨਾ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਨ੍ਹਾਂ ਹਾਲਾਤਾਂ ਦੇ ਉਤਪੰਨ ਹੋਣ ਦਾ ਅੰਜਾਮ ਸਾਰਾ ਫਾਰੂਕੀ ਦੇ ਸਿਰ ਮੜ੍ਹਿਆ ਜਾਵੇਗਾ।
ਸਿੱਖਾਂ ਵਲੋਂ ਪਾਕਿਸਤਾਨ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਵਲੋਂ ਉਠਾਏ ਰੋਸ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੂੰ ਵੀ ਯੂਨੀਵਰਸਿਟੀ ਇਸਲਾਮਾਬਾਦ ਤਬਦੀਲ ਕਰਨ ਦਾ ਰੋਸ ਜੁਟਾਇਆ ਹੈ। ਹਾਲ ਦੀ ਘੜੀ ਇਹ ਮਸਲਾ ਦਿਨੋ ਦਿਨ ਭਖੀ ਜਾ ਰਿਹਾ ਹੈ। ਵੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਅੰਬੈਸੀ ਕੀ ਰੁਕ ਅਖਤਿਆਰ ਕਰਦੀ ਹੈ ਤਾਂ ਜੋ ਮਸਲਾ ਠੰਡਾ ਹੋ ਜਾਵੇ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter