ਮੈਰੀਲੈਂਡ (ਗਿੱਲ) – ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਅਤੇ ਧਾਰਮਿਕ ਰਹੁਰੀਤਾਂ ਦੀ ਮੁਥਾਜ ਮਾਤਾ ਬਲਬੀਰ ਕੌਰ ਸੇਠੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਵੇਂ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਪਰ ਮੁੜ ਰਿਕਵਰ ਕਰਨ ਤੋਂ ਬਾਅਦ ੧੫ ਸਤੰਬਰ ਨੂੰ ਸਵੇਰੇ ਸਥਾਨਕ ਹਸਪਤਾਲ ਆਖਰੀ ਸਾਹ ਸਵੇਰੇ ੭ ਵਜੇ ਲਿਆ ਜੋ ਉਨ੍ਹਾਂ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਗਿਆ। ਮਾਤਾ ਬਲਬੀਰ ਕੌਰ ਸੇਠੀ ਵਰਲਡ ਬੈਂਕ ਦੇ ਅਧਿਕਾਰੀ ਗੁਰਚਰਨ ਸਿੰਘ ਦੇ ਸਾਸੂ ਮਾਂ ਸਨ। ਜਿਨ੍ਹਾਂ ਨੇ ਖੂਬ ਸੇਵਾ ਕੀਤੀ। ਉਨ੍ਹਾਂ ਦੀ ਬੇਟੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਤਾ ਜੀ ਧਾਰਮਿਕ ਖਿਆਲਾਂ ਅਤੇ ਗੁਰੂ ਨੂੰ ਹਮੇਸ਼ਾ ਹਾਜ਼ਰ ਰੱਖਣ ਵਾਲੇ ਇਨਸਾਨ ਸਨ। ਜਿਨ੍ਹਾਂ ਨੇ ਕਦੇ ਵੀ ਗੁਰੂ ਦੀ ਆਗਿਆ ਤੋਂ ਬਗੈਰ ਕੋਈ ਕਾਰਜ ਨਹੀਂ ਕੀਤਾ ਸੀ। ਉਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਵਿੱਚ ਘਾਟ ਮਹਿਸੂਸ ਰਹੇਗੀ, ਪਰ ਉਨ੍ਹਾਂ ਵਲੋਂ ਦਿੱਤੇ ਸੰਸਕਾਰਾਂ ਅਤੇ ਧਾਰਮਿਕ ਰਹੁਰੀਤਾਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਗੁਰੂ ਉਨ੍ਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ।
ਇਸ ਦੁੱਖ ਦੀ ਘੜੀ ਵਿੱਚ ਜਸਦੀਪ ਸਿੰਘ ਜੱਸੀ ਟਰੰਪ ਡਾਇਵਰਸਿਟੀ ਨੈਸ਼ਨਲ ਮੈਂਬਰ, ਸਾਜਿਦ ਤਰਾਰ ਮੁਸਲਿਮ ਫਾਰ ਟਰੰਪ, ਬਲਜਿੰਦਰ ਸਿੰਘ ਸ਼ੰਮੀ ਕਨਵੀਨਰ ਬੀ. ਜੇ. ਪੀ. ਮੈਰੀਲੈਂਡ, ਕੰਵਲਜੀਤ ਸਿੰਘ ਸੋਨੀ ਚੇਅਰਮੈਨ ਸਿੱਖ ਅਫੇਅਰ ਕਮੇਟੀ ਅਮਰੀਕਾ, ਸੁਰਿੰਦਰ ਸਿੰਘ ਰਹੇਜਾ ਕਨਵੀਨਰ ਬੀ. ਜੇ. ਪੀ. ਵਰਜੀਨੀਆ, ਚਤਰ ਸਿੰਘ ਸੈਣੀ ਬੀ. ਜੇ. ਪੀ. ਕਨਵੀਨਰ ਵਾਸ਼ਿੰਗਟਨ ਡੀ. ਸੀ., ਡਾ. ਸੇਠੀ, ਡਾ. ਦਰਸ਼ਨ ਸਿੰਘ ਸਲੂਜਾ, ਅਮਰ ਸਿੰਘ ਮੱਲੀ ਸਾਬਕਾ ਚੇਅਰਮੈਨ ਗੁਰਦੁਆਰਾ, ਬਖਸ਼ੀਸ਼ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ ਜਰਨਲਿਸਟ , ਸਰਵਣ ਸਿੰਘ ਮਾਣਕੂ , ਕੁਲਵਿਦੰਰ ਸਿੰਘ ਫਲੋਰਾ, ਸਰਬਜੀਤ ਸਿੰਘ ਬਖ਼ਸ਼ੀ ,ਆਤਮਾ ਸਿੰਘ ਨੀਊਜਰਸੀ, ਹਰਵਿੰਦਰ ਸਿੰਘ ਰਿਆੜ ਜਸ ਟੀ ਵੀ ਡਾਇਰੈਕਟਰ ਵਲੋ ਵੀ ਮਾਤਾ ਬਲਬੀਰ ਕੌਰ ਸੇਠੀ ਦੀ ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।