ਮੈਰੀਲੈਂਡ (ਗਿੱਲ) – ਡੋਨਲਡ ਟਰੰਪ ਦੀਆਂ ਰਾਸ਼ਟਰਪਤੀ ਨੀਤੀਆਂ ਨੂੰ ਉਜਾਗਰ ਕਰਨ ਲਈ ਇੱਕ ਰੈਲੀ ਦਾ ਅਯੋਜਨ ਕੀਤਾ ਗਿਆ ਹੈ। ਇਹ ਰੈਲੀ ਮੈਰੀਲੈਂਡ ਦੀ ਰਾਜਧਾਨੀ ਅਨੈਪਲਿਸ ਵਿਖੇ 30 ਸਤੰਬਰ ਨੂੰ ਰੱਖੀ ਗਈ ਹੈ। ਜਿੱਥੇ ਰਿਪਬਲਿਕਨ ਪਾਰਟੀ ਦੇ ਕਾਰਜ ਕਰਤਾ ਬੈਨਰਾਂ, ਹੋਲਡਰਜ਼ ਅਤੇ ਝੰਡੀਆਂ ਦੇ ਨਾਲ ਜਾਗਰੂਕਤਾ ਦਾ ਮਾਹੌਲ ਸਿਰਜਨਗੇ। ਉਥੇ ਇਸ ਰੈਲੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਰੈਲੀ ਦੁਰਾਨ ਭਵਿੱਖ ਦੀਆਂ ਟਰੰਪ ਨੀਤੀਆਂ ਦਾ ਉਲਥਾ ਵੀ ਵਿਚਾਰਿਆ ਜਾ ਰਿਹਾ ਹੈ। ਭਾਵੇਂ ਕੁਝ ਰਾਸ਼ਟਰੀ ਚੈਨਲ ਝੂਠ ਦਾ ਪ੍ਰਚਾਰ ਕਰਕੇ ਢਾਹ ਲਾ ਰਹੇ ਹਨ। ਪਰ ਰਾਸ਼ਟਰਪਤੀ ਟਰੰਪ ਆਪਣੀ ਚਾਲ ਤੇ ਢਾਲ ਰਾਹੀਂ ਅੱਗੇ ਵਧੀ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਟਰੰਪ ਰਾਜਨੀਤਿਕ ਨਹੀਂ ਹਨ, ਜਿਸ ਕਰਕੇ ਉਹ ਨਾ ਤਾਂ ਸਬਜ਼ਬਾਗ ਦਿਖਾ ਰਹੇ ਹਨ ਅਤੇ ਨਾ ਹੀ ਭੰਬਲਭੂਸੇ ਵਾਲੀ ਨੀਤੀ ਦਾ ਇਜ਼ਹਾਰ ਕਰ ਰਹੇ ਹਨ। ਉਨ੍ਹਾਂ ਦੀਆਂ ਸਪੱਸ਼ਟ ਨੀਤੀਆਂ ਕਰਕੇ ਰਾਜਨੀਤਕ ਦੁਖੀ ਹਨ। ਜਿੱਥੇ ਉਹ ਅਮਰੀਕਾ ਨੂੰ ਬਿਹਤਰੀ ਅਤੇ ਤਬਦੀਲੀ ਵੱਲ ਲਿਜਾ ਰਹੇ ਹਨ, ਉੱਥੇ ਜੁਰਮ ਪੇਸ਼ਾ ਵਾਲੇ ਅਤੇ ਚੋਰ ਨੀਤੀਆਂ ਵਾਲਿਆਂ ਦੀ ਭਾਅ ਦੀ ਬਣੀ ਹੋਈ ਹੈ। ਆਸ ਹੈ ਕਿ ਟਰੰਪ ੪੫ਵੇਂ ਰਾਸ਼ਟਰਪਤੀ ਅਮਰੀਕਾ ਦੀ ਤਬਦੀਲੀ ਦੇ ਸਰੋਕਾਰ ਬਣਨਗੇ। ਟਰੰਪ ਟੀਮ ਦੀ ਏਸ਼ੀਅਨ ਜੋੜੀ ਜੱਸੀ-ਸਾਜਿਦ ਵਲੋਂ ਇਸ ਰੈਲੀ ਦੀ ਤਿਆਰੀ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਜਸਦੀਪ ਸਿੰਘ ਜੱਸੀ ਜੋ ਟਰੰਪ ਟੀਮ ਦੀ ਡਾਇਵਰਸਿਟੀ ਟੀਮ ਦੀ ਰਾਸ਼ਟਰੀ ਕਾਰਜਕਰਨੀ ਮੈਰੀਲੈਡ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਇਹ ਟਰੰਪ ਰੈਲੀ ਇੱਕ ਐਸਾ ਇਤਿਹਾਸ ਸਿਰਜੇਗੀ, ਜਿਸ ਨਾਲ ਲੋਕਾਂ ਵਿੱਚ ਉਤਸ਼ਾਹ ਪੈਦਾ ਹੋਵੇਗਾ ਅਤੇ ਟਰੰਪ ਨੀਤੀਆਂ ਨੂੰ ਲਾਗੂ ਕਰਨ ਵਿੱਚ ਸਹਾਈ ਹੋਣ ਦੇ ਅਸਰ ਨਜ਼ਰ ਆਉਣਗੇ। ਸਾਜਿਦ ਤਰਾਰ ਜੋ ਮੁਸਲਿਮ ਫਾਰ ਟਰੰਪ ਦੀ ਰਾਸ਼ਟਰੀ ਟੀਮ ਦੇ ਸਰੋਕਾਰ ਹਨ। ਉਨ੍ਹਾਂ ਕਿਹਾ ਕਿ ਟਰੰਪ ਸਪੱਸ਼ਟ ਅਤੇ ਸਾਫ ਸੁਥਰੇ ਅਕਸ ਦੇ ਮਾਲਕ ਹਨ। ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਦੋ ਰਾਵਾਂ ਨਹੀਂ ਹਨ। ਸਗੋਂ ਸਪੱਸ਼ਟਤਾ ਆਮ ਵੇਖਣ ਨੂੰ ਮਿਲ ਰਹੀ ਹੈ। ਜਿਸ ਦੇ ਮੱਦੇਨਜ਼ਰ ਟਰੰਪ ਰੈਲੀ ਨੂੰ ਲੈ ਕੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਇਸ ਰੈਲੀ ਦੀਆਂ ਤਿਆਰੀਆਂ ਅੰਤਮ ਛੋਹਾਂ ਪ੍ਰਾਪਤ ਕਰ ਚੁੱਕੀਆਂ ਹਨ, ਉੱਥੇ ਇਹ ਰੈਲੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਆਸ ਹੈ ਕਿ ਇਹ ਟਰੰਪ ਰੈਲੀ ਵੱਖਰਾ ਇਤਿਹਾਸ ਸਿਰਜਣ ਵਿੱਚ ਅਹਿਮ ਰੋਲ ਨਿਭਾ ਜਾਵੇਗੀ। ਜਿਸ ਲਈ ਸਮੁੱਚੀ ਟੀਮ ਆਸਵੰਦ ਹੈ।