ਵਾਸ਼ਿੰਗਟਨ ਡੀ. ਸੀ. (ਗਿੱਲ) - ਸਮੂਹ ਧਰਮਾਂ (ਇੰਟਰ ਫੇਥ) ਗਰੁੱਪ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤੀ ਤੌਰ 2017 ਦਾ ਅਯੋਜਨ ਕੀਤਾ। ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ। ਜਿੱਥੇ ਇੱਕ ਹਜ਼ਾਰ ਦੇ ਇਕੱਠ ਦਾ ਕਾਫਲਾ ਸਾਂਝੇ ਤੌਰ ਤੇ ਇਕੱਠ ਦੇ ਰੂਪ ਵਿੱਚ ਦੋਸਤੀ ਦਾ ਪੈਗਾਮ ਦਿੰਦਾ ਹੋਇਆ ਅੰਬੈਸੀ ਮਾਰਗ ਮੈਸੀ ਚੀਊਸਿਸ ਐਵੀਨਿਊ ਤੋਂ ਚਲਦੀ ਆਪਣਾ ਪੰਧ ਪੂਰਾ ਕਰਦਾ ਆਮ ਦੇਖੀ ਗਈ ਹੈ। ਜੋ ਵਾਸ਼ਿੰਗਟਨ ਹੈਬੀਊ ਤੋਂ ਸ਼ੁਰੁ ਕੀਤੀ ਗਈ ਸੀ।
ਜਿੱਥੇ ਇਹ ਯੂਨਿਟੀ ਵਾਕ ਹਰ ਧਾਰਮਿਕ ਸਥਾਨ ਤੋਂ ਹੁੰਦੀ ਹੋਈ ਇਕੱਠ ਨੂੰ ਮਜ਼ਬੂਤ ਕਰਦੀ ਅੱਗੇ ਵਧਦੀ ਗਈ, ਉੱਥੇ ਪ੍ਰੇਮ, ਪਿਆਰ, ਸੁਮੇਲ ਅਤੇ ਮਜ਼ਬੂਤੀ ਦਾ ਪੈਗਾਮ ਵੰਡਦੀ ਹੋਈ, ਏਕਤਾ ਵਿੱਚ ਅਨੇਕਤਾ ਦਾ ਪੰਧ ਅਖਤਿਆਰ ਕਰ ਗਈ। ਜੋ ਸਭ ਧਰਮਾਂ ਦੇ ਸੁਮੇਲ ਦਾ ਪ੍ਰਗਟਾਵਾ ਕਰਦੀ ਦੋਸਤੀ ਦਾ ਆਲਮ ਵੰਡ ਗਈ। ਵਾਸ਼ਿੰਗਟਨ ਗੁਰੂਘਰ ਵਲੋਂ ਦੁਪਿਹਰ ਦਾ ਭੋਜ ਯੂਨਿਟੀ ਵਾਕ ਵਿੱਚ ਸ਼ਾਮਲ ਸਮੂਹ ਨੂੰ ਦਿੱਤਾ ਗਿਆ। ਜਿੱਥੇ ਉਨ੍ਹਾਂ ਦਾ ਦੁਪਿਹਰ ਦਾ ਪੜਾਅ ਸੀ, ਵੱਖ-ਵੱਖ ਥਾਵਾਂ ਤੇ ਪਾਣੀ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦਾ ਪ੍ਰਬੰਧ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਕੀਤਾ ਸੀ ਜੋ ਏਕੇ ਦੇ ਪ੍ਰਤੀਕ ਤੇ ਮਜ਼ਬੂਤੀ ਦਾ ਸੁਨੇਹਾ ਵੰਡਦਾ ਨਜ਼ਰ ਆਇਆ ਹੈ।
ਸੰਗਤੀ ਚਾਲ ਜਿਸ ਨੂੰ ਯੂਨਿਟੀ ਵਾਕ ਦੇ ਨਾਮ ਨਾਲ ਪ੍ਰਫੁੱਲਤ ਕੀਤਾ ਹੈ ਇਸ ਦਾ ਆਖਰੀ ਪੜਾਅ ਮੈਸੀ ਚੀਉਸਿਸ ਦੀ ਮਸਜਿਦ ਵਿੱਚ ਕੀਤਾ ਗਿਆ, ਜਿੱਥੇ ਸੈਂਕੜਿਆਂ ਦੇ ਇਕੱਠ ਨੇ ਆਪਸੀ ਮੇਲ ਮਿਲਾਪ ਕੀਤਾ ਅਤੇ ਭਰਾਤਰੀ ਅਤੇ ਮਨੁੱਖਤਾ ਦੇ ਭਲੇ ਦੀ ਹਾਮੀ ਭਰਦਾ ਨਜ਼ਰ ਆਇਆ ਹੈ। ਭਾਵੇਂ ਵੱਖ-ਵੱਖ ਇਲਮਾਂ, ਪਾਦਰੀਆਂ, ਗ੍ਰੰਥੀਆਂ ਅਤੇ ਨਨਜ਼ ਨੇ ਹਿੱਸਾ ਲੈ ਕੇ ਇਸ ਯੂਨਿਟੀ ਵਾਕ ਨੂੰ ਮਨੁੱਖਤਾ ਦੇ ਭਲੇ ਦੀ ਰੰਗਤ ਵੰਡਦਾ ਨਜ਼ਰ ਆਇਆ ਹੈ। ਸਮੁੱਚੇ ਤੌਰ ਤੇ ਇਸ ਸੰਗਤ ਚਾਲ ਮਨੁੱਖਤਾ ਨੂੰ ਅਜਿਹਾ ਸੁਨੇਹਾ ਦੇ ਗਈ ਜੋ ਏਕੇ ਅਤੇ ਸਾਂਝੀਵਾਲਤਾ ਦੀ ਮਜ਼ਬੂਤੀ ਦਾ ਪ੍ਰਗਟਾਵਾ ਕਰ ਗਈ ਹੈ।
ਜਿੱਥੇ ਰਾਜਨੀਤਕਾਂ, ਨਾਨ-ਪ੍ਰਾਫਿਟ ਸੰਸਥਾਵਾਂ ਅਤੇ ਸਕੂਲੀ ਵਿਦਿਆਰਥੀਆਂ ਲਈ ਵੀ ਉਤਸ਼ਾਹ ਦਾ ਕੇਂਦਰ ਬਣੀਇਹ ਸੰਗਤੀ ਵਾਕ ਨਵਾਂ ਇਤਿਹਾਸ ਸਿਰਜ ਗਈ।