ਮੈਰੀਲੈਂਡ (ਵਿਸ਼ੇਸ਼ ਪ੍ਰਤੀਨਿਧ) – ਡਾਕਟਰ ਸੁਰਿੰਦਰ ਸਿੰਘ ਮੈਟਰੋਪੁਲਿਟਨ ਦੀ ਅਜਿਹੀ ਜਾਣੀ ਪਹਿਚਾਣੀ ਸਖਸ਼ੀਅਤ ਹਨ ਜਿਨ੍ਹਾਂ ਨੇ ਦੋ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਅਤੇ ਡਾਕਟਰੇਟ ਸਪੋਰਟਸ ਸਾਇੰਸ ਵਿੱਚ ਕੀਤੀ ਹੋਈ ਹੈ। ਜਿੱਥੇ ਉਹ ਜਿਮਨਾਸਟਿਕ ਖੇਡ ਵਿੱਚ ਗੋਲਡ ਮੈਡਲਿਸਟ ਹਨ। ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਪੁਜੀਸ਼ਨਾਂ ਤੇ ਕਮਿਊਨਿਟੀ ਦੀ ਸੇਵਾ ਕੀਤੀ ਗਈ ਹੈ, ਉੱਥੇ ਉਨ੍ਹਾਂ ਮਾਨਸਿਕ ਸਿੱਖਿਆ ਵਿੱਚ ਇੱਕ ਕਿਤਾਬ ਵੀ ਲਿਖੀ ਹੈ। ਉਨ੍ਹਾਂ ਨੇ ਜਾਨ ਹਾਪਕਿਨ ਯੂਨੀਵਰਸਿਟੀ ਵਿੱਚ ਮਾਨਸਿਕ ਸਿੱਖਿਆ ਦੇ ਖੇਤਰ ਵਿੱਚ ਤਿੰਨ ਸਾਲ ਅਹਿਮ ਸੇਵਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਕਮਿਊਨਿਟੀ ਦੇ ਚਹੇਤੇ ਕੰਮਾਂ ਕਰਕੇ ਮਸ਼ਹੂਰ ਹਨ ਜਿਨ੍ਹਾਂ ਨੇ ਹੈਲਥ ਕੈਂਪ, ਓਪਨ ਹਾਊਸ ਅੰਬੈਸੀ ਅਤੇ ਸਮਾਜਿਕ ਕੰਮਾਂ ਰਾਹੀਂ ਅਹਿਮ ਨਾਮਣਾ ਪ੍ਰਾਪਤ ਕੀਤਾ ਹੈ। ਪੰਜਾਬੀ ਨੂੰ ਅਮਰੀਕਾ ਵਿੱਚ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਪੰਜਾਬੀ ਸਕੂਲ ਚਲਾਉਣ ਦੀ ਨਿਸ਼ਕਾਮ ਸੇਵਾ ਕੁਮਿਨਟੀ ਲਈ ਖ਼ਾਸ ਥਾਂ ਰੱਖਦੀ ਹੈ। ਮੈਟਰੋਪੁਲਿਟਨ ਦੀ ਵਿਸ਼ੇਸ਼ ਸੰਸਥਾ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਨੇ ਡਾ. ਸੁਰਿੰਦਰ ਸਿੰਘ ਗਿੱਲ ਨੂੰ ਲਾਈਫ ਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਅਨੇਕ ਵਿੱਚ ਇੱਕ ਸਖਸ਼ੀਅਤ ਹਨ ਜਿਨ੍ਹਾਂ ਨੇ ਜਰਨਲਿਜ਼ਮ ਰਾਹੀਂ ਪੱਤਰਕਾਰੀ ਖੇਤਰ ਵਿੱਚ ਖਾਸ ਯੋਗਦਾਨ ਪਾਇਆ ਹੈ ਜੋ ਕਾਬਲੇ ਤਾਰੀਫ ਹੈ। ਸੋ ਇਨ੍ਹਾਂ ਦੀਆਂ ਪ੍ਰਾਪਤੀਆਂ ਸਾਹਮਣੇ ਹਰੇਕ ਦਾ ਸਿਰ ਝੁਕਦਾ ਹੈ। ਜਿੱਥੇ ਇਹ ਅਵਾਰਡ ਭਾਰਤੀ ਅੰਬੈਸੀ ਦੇ ਡਿਪਟੀ ਅੰਬੈਸਡਰ ਸੰਤੋਸ਼ ਝਾਅ ਵਲੋਂ ਦਿੱਤਾ ਗਿਆ। ਖਚਾਖਚ ਕਮਿਊਨਿਟੀ ਨਾਲ ਭਰੇ ਹਾਲ ਵਿੱਚ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਡਾ. ਸੁਰਿੰਦਰ ਗਿੱਲ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀਆ ਕੀਤੀਆਂ ਕਾਰਗੁਜ਼ਾਰੀਆਂ ਨੂੰ ਸੁਣਕੇ ਹਰ ਕੋਈ ਅਚੰਭਾ ਮਹਿਸੂਸ ਕਰ ਰਿਹਾ ਸੀ। ਕਿ ਅਜਿਹੀ ਛੁਪੀ ਸਖਸ਼ੀਅਤ ਨੇ ਕਦੇ ਵੀ ਜ਼ਿਕਰ ਨਹੀਂ ਕੀਤਾ ਕਿ ਉਹ ਅਜਿਹੀਆਂ ਪ੍ਰਾਪਤੀਆਂ ਦੇ ਮਾਲਕ ਹਨ । ਜਿਨ੍ਹਾਂ ਤੋਂ ਕਮਿਊਨਿਟੀ ਹੁਣ ਤੱਕ ਬੇਖਬਰ ਸੀ।
ਜਿੱਥੇ ਇਸ ਅਵਾਰਡ ਪ੍ਰਾਪਤ ਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਟਰੰਪ ਟੀਮ, ਸਾਜਿਦ ਤਰਾਰ ਸੀ ਈ ਓ ਸੈਂਟਰ ਫਾਰ ਸੋਸ਼ਲ ਚੇਂਜ, ਡਾ. ਅਡੱਪਾ ਪ੍ਰਸਾਦਿ ਉੱਪ ਪ੍ਰਧਾਨ ਓਵਰਸੀਜ਼ ਬੀ ਜੇ ਪੀ, ਸਤਪਾਲ ਸਿੰਘ ਬਰਾੜ ਚੇਅਰਮੈਨ ਸ੍ਰੋਮਣੀ ਅਕਾਲੀ ਦਲ, ਮਿਸਜ ਗੋਸਵਾਮੀ, ਅਲਕਾ ਬਤਰਾ, ਡਾ. ਸੁਰੇਸ਼ ਗੁਪਤਾ, ਦਿਵੰਗ ਸ਼ਾਹ, ਰੇਨੂਕਾ ਮਿਸ਼ਰਾ ਅਤੇ ਪੀ. ਸੀ. ਮਿਸ਼ਰਾ ਕੌਂਸਲਰ ਵੀਜ਼ਾ ਨੇ ਡਾ. ਗਿੱਲ ਨੂੰ ਵਧਾਈਆਂ ਦਿੱਤੀਆਂ।
ਡਾ. ਗਿੱਲ ਨੇ ਕਿਹਾ ਕਿ ਇਹ ਅਵਾਰਡ ਕਮਿਊਨਿਟੀ ਅਤੇ ਸਰੋਤਿਆਂ ਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਅਵਾਰਡ ਦੇ ਕਾਬਲ ਬਣਾਇਆ ਹੈ। ਕੁਮਿਨਟੀ ਨੇ ਅਵਾਰਡ ਨਾਲ ਨਿਵਾਜ ਕੇ ਉਨ੍ਹਾਂ ਨੂੰ ਪਲਕਾ 'ਤੇ ਬਿਠਾਇਆ ਹੈ। ਉਹ ਜਿੱਥੇ ਸਮੂਹ ਕਮਿਊਨਿਟੀ ਦੇ ਰਿਣੀ ਹਨ, ਉੱਥੇ ਉਹ ਕਮਿਊਨਿਟੀ ਕਾਰਜਾਂ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਨ੍ਹਾਂ ਅਵਾਰਡ ਕਮੇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਅਵਾਰਡ ਦੇ ਕਾਬਲ ਸਮਝਿਆ ਹੈ, ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕਮਿਊਨਿਟੀ ਕਾਰਜ ਲਈ ਬਲ ਬਖਸ਼ੇ।