ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਹਰ ਕੋਈ ਵਿਦੇਸ਼ ਵਿੱਚ ਆ ਕੇ ਅਮੀਰ ਬਣਨ ਦੀ ਲਾਲਸਾ ਰੱਖਦਾ ਹੈ। ਜਿਸ ਲਈ ਉਹ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ । ਜੋ ਉਨ੍ਹਾਂ ਦੀ ਜ਼ਿੰਦਗੀ ਤਬਾਹੀ ਦੇ ਕੰਢੇ ਖੜ੍ਹੀ ਕਰ ਦਿੰਦੇ ਹਨ। ਸਾਊਥ ਏਸ਼ੀਅਨ ਜਿੱਥੇ ਟੈਕਸ ਚੋਰੀ ਵਿੱਚ ਮਸ਼ਹੂਰ ਹਨ, ਉੱਥੇ ਉਨ੍ਹਾਂ ਵਲੋਂ ਚੋਰੀ ਦੀਆਂ ਚੀਜ਼ਾਂ ਸਸਤੇ ਭਾਅ ਖ੍ਰੀਦ ਕੇ ਵੇਚਣ ਨੂੰ ਤਰਜੀਹ ਦੇਣਾ ਵੀ ਉਨ੍ਹਾਂ ਦੀ ਮਸ਼ਹੂਰ ਹਰਕਤ ਬਣਿਆ ਹੈ। ਭਾਵੇਂ ਭਾਰਤੀ ਗੈਸ ਸਟੇਸ਼ਨ ਤੇ ਕੰਮ ਕਰਦਾ ਹੋਵੇ ਜਾਂ ਗਰੌਸਰੀ ਸਟੋਰ ਤੇ ਉਨ੍ਹਾਂ ਦੀ ਲਾਲਸਾ ਹੁੰਦੀ ਹੈ ਕਿ ਉਨ੍ਹਾਂ ਨੂੰ ਸਸਤਾ ਕੁਝ ਵੀ ਲੱਭ ਜਾਵੇ ਜਿਸ ਨੂੰ ਉਹ ਸਹਿਜੇ ਹੀ ਖ੍ਰੀਦ ਲੈਂਦੇ ਹਨ । ਪਰ ਉਨ੍ਹਾਂ ਨੂੰ ਇਸ ਦਾ ਅੰਜ਼ਾਮ ਪਤਾ ਨਹੀਂ ਹੁੰਦਾ ਹੈ ਕਿ ਚੋਰੀ ਦਾ ਮਾਲ ਡਾਂਗਾਂ ਦੇ ਗਜ਼ ਦੀ ਕਹਾਵਤ ਕਦੇ ਵਿਅਕਤੀ ਦਾ ਜੀਵਨ ਤਬਾਹ ਕਰ ਦਿੰਦੀ ਹੈ। ਅਜਿਹਾ ਹੀ ਇੱਕ ਪੰਜਾਬੀ ਨਾਲ ਵਾਪਰਿਆ ਹੈ ਜੋ ਚੋਰੀ ਦੀਆਂ ਆਈਟਮਾਂ ਖ੍ਰੀਦ ਕੇ ਮਹਿੰਗੇ ਭਾਅ ਤੇ ਸਟੋਰ ਦੀਆਂ ਸੈਲਫਾਂ ਤੇ ਸਜਾ ਕੇ ਵੇਚਦਾ ਸੀ।
> ਪੁਲਿਸ ਮੁਤਾਬਕ ਗੁਰਿੰਦਰ ਸਿੰਘ ਗੈਰੀ ੪੦ ਸਾਲ ਨੇ ਡਾਲਰ ਫੂਡ ਮਾਰਟ ਅਤੇ ਟੂ ਗੋ ਫੂਡ ਮਾਰਟ ਸਟੋਰਾਂ ਤੇ ਚੋਰੀ ਦੀਆਂ ਅਨੇਕਾਂ ਆਈਟਮਾ ਫੜ੍ਹੀਆਂ ਜੋ ਉਹ ਸਸਤੇ ਭਾਅ ਚੋਰਾਂ ਕੋਲੋਂ ਖ੍ਰੀਦ ਕੇ ਵੇਚਦਾ ਫੜ੍ਹਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚੀਜ਼ਾਂ ਦੀ ਲਿਸਟ ਚੋਰਾਂ ਨੂੰ ਦਿੰਦਾ ਸੀ ਕਿ ਉਸ ਨੂੰ ਇਸ ਕਿਸਮ ਦੀਆਂ ਚੀਜ਼ਾਂ ਚਾਹੀਦੀਆਂ ਹਨ । ਜੋ ਚੋਰ ਕਿਤੋ ਚੋਰੀ ਕਰਕੇ ਉਸਨੂੰ ਸਸਤੇ ਭਾਅ ਦਿੰਦੇ ਸਨ। ਉਹ ਸੈਲਫਾਂ ਤੇ ਸਜ਼ਾ ਕੇ ਗਾਹਕਾਂ ਨੂੰ ਮਹਿੰਗੇ ਭਾਅ ਵੇਚਦਾ ਸੀ । ਜੋ ਪੁਲਿਸ ਨੇ ਚੋਰੀ ਆਈਟਮਾਂ ਸਮੇਤ ਫੜ੍ਹਿਆ ਜਿਸਤੇ ਉਸਨੇ ਸਹਿਮਤੀ ਪ੍ਰਗਟਾਈ ਕਿ ਉਹ ਲੰਬੇ ਸਮੇਂ ਤੋਂ ਅਜਿਹਾ ਕਰ ਰਿਹਾ ਸੀ।
> ਭਾਵੇਂ ਪੁਲਿਸ ਨੇ ਜ਼ਮਾਨਤ ਤੇ ਰਿਹਾਅ ਤਾਂ ਕਰ ਦਿੱਤਾ ਹੈ ਪਰ ਕੇਸ ਕੋਰਟ ਵਿੱਚ ਚੱਲੇਗਾ ਜਿਸ ਲਈ ਉਸ ਨੂੰ ਸਜ਼ਾ ਦਾ ਭਾਗੀਦਾਰ ਬਣਨਾ ਪਵੇਗਾ।