29 Mar 2024

ਡਾ. ਰਾਜਵੰਤ ਕੌਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰੂ ਚਰਨਾ ਵਿੱਚ ਜਾ ਬਿਰਾਜੇ

ਮੈਰੀਲੈਂਡ (ਡਾ. ਸੁਰਿੰਦਰ ਗਿੱਲ) - ਡਾ. ਰਾਜਵੰਤ ਕੌਰ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ ਸਨ। ਜਿਨ੍ਹਾਂ ਨੇ ਵੱਖ-ਵੱਖ ਅਹੁਦਿਆਂ ਤੇ ਅਥਾਹ ਸੇਵਾ ਨਿਭਾਈ। ਜਿੱਥੇ ਉਨ੍ਹਾਂ ਵਲੋਂ ਸਕੂਲ ਪ੍ਰੀਕਿਰਿਆ ਦਾ ਮੁੱਢ ਬੰਨ੍ਹਿਆ ਸੀ, ਉੱਥੇ ਉਨ੍ਹਾਂ ਵਲੋਂ ਹਰੇਕ ਨੂੰ ਨਾਲ ਲੈ ਕੇ ਚੱਲਣ ਵਾਲੀ ਯੋਗਤਾ ਵੀ ਉਨ੍ਹਾਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜਿੱਥੇ ਉਨ੍ਹਾਂ ਪਰਿਵਾਰਕ ਤੌਰ ਤੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਸੰਸਕਾਰ ਦਿੱਤੇ ਸਨ, ਉੱਥੇ ਉਨ੍ਹਾਂ ਦਾ ਪਿਆਰ ਅਤੇ ਸਤਿਕਾਰ ਉਨਾਂ ਦੇ ਪੋਤੇ, ਪੋਤਰੀਆਂ, ਦੋਹਤੇ, ਦੋਹਤਰੀਆਂ ਵਿੱਚ ਉਮੜਦਾ ਆਮਾ ਵੇਖਿਆ ਗਿਆ। ਬੀਬੀ ਰਾਜਵੰਤ ਕੌਰ ਦਾ ਸਲੀਕਾ ਅਤੇ ਗੱਲਬਾਤ ਦਾ ਢੰਗ ਹਰੇਕ ਨੂੰ ਬਹੁਤ ਪਸੰਦ ਸੀ। ਉਹ ਹਰ ਗੱਲ ਨੂੰ ਹਰੇਕ ਦੇ ਮੂੰਹ ਤੇ ਕਹਿਣ ਦੇ ਆਦੀ ਸਨ ਜਿਸ ਕਰਕੇ ਉਨ੍ਹਾਂ ਦਾ ਭੈਅ ਹਰ ਕੋਈ ਮੰਨਦਾ ਸੀ।
ਜ਼ਿਕਰਯੋਗ ਹੈ ਕਿ ਡਾ. ਅਜੈਪਾਲ ਸਿੰਘ ਗਿੱਲ ਦੀ ਸਪਤਨੀ ਹੋਣ ਦੇ ਨਾਤੇ ਉਹ ਹਰੇਕ ਸਾਂਝੇ ਕਾਰਜ ਵਿੱਚ ਨਿੱਜੀ ਦਿਲਚਸਪੀ ਦੇ ਨਾਲ ਨਾਲ ਯੋਗਦਾਨ ਪਾਉਣ ਨੂੰ ਤਰਜੀਹ ਦਿੰਦੇ ਸਨ। ਮੇਰਾ ਬਤੌਰ ਸੰਮਤੀ ਵਾਹ ਭਾਵੇਂ ਕੁਝ ਸਾਲਾਂ ਤੋਂ ਸੀ ਪਰ ਉਨ੍ਹਾਂ ਦੇ ਅਸੂਲ, ਸਿਧਾਂਤ ਅਤੇ ਸਪੱਸ਼ਟਤਾ ਮੇਰੀ ਪਸੰਦੀ ਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਹਰ ਐਤਵਾਰ ਮਿਲਣ ਦੀ ਕੋਸ਼ਿਸ਼ ਰਹਿੰਦੀ ਸੀ। ਸਾਦੇ ਸੁਭਾਅ ਅਤੇ ਸਾਦੀ ਜ਼ਿੰਦਗੀ ਜੀਣ ਨੂੰ ਤਰਜੀਹ ਦੇਣ ਵਾਲੀ ਡਾ. ਰਾਜਵੰਤ ਕੌਰ ਗਿੱਲ ਵਧੀਆ ਜ਼ਿੰਦਗੀ ਜੀਊਣ ਨੂੰ ਪਹਿਲ ਦਿੰਦੇ ਸਨ ਜਿਸ ਕਰਕੇ ਉਨ੍ਹਾਂ ਆਪਣੀ ਅੰਤਲੀ ਜ਼ਿੰਦਗੀ ਫਲੋਰਿਡਾ ਜੀਊਣ ਨੂੰ ਤਰਜੀਹ ਦਿੱਤੀ ਜੋ ਗੁਰੂ ਨੂੰ ਮਨਜ਼ੂਰ ਨਹੀਂ ਸੀ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਲ ਸਹਿਜੇ ਹੀ ਤਿਆਗ ਗਏ ਜਿਸ ਦੀ ਕੋਈ ਆਸ ਨਹੀਂ ਕਰ ਸਕਦਾ। ਰੱਬ ਦਾ ਇਹ ਭਾਣਾ ਜਿਸ ਅੱਗੇ ਹਰੇਕ ਛੋਟਾ ਪੈ ਜਾਂਦਾ ਹੈ ਅਤੇ ਉਸ ਦੀ ਰਹਿਮਤ ਸਵੀਕਾਰਦਾ ਭਾਣਾ ਮੰਨਣ ਨੂੰ ਤਰਜੀਹ ਦਿੰਦਾ ਹੈ। ਸੋ ਅਜਿਹੀ ਸਖਸ਼ੀਅਤ ਜੋ ਬਹੁ ਗੁਣਾਂ ਨਾਲ ਭਰਪੂਰ ਸੀ, ਹਸੂੰ ਹਸੂੰ ਕਰਦਾ ਚਿਹਰਾ ਅਤੇ ਪ੍ਰਫੁੱਲਤ ਸਲੀਕਾ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਟੁੰਬਦਾ ਰਹੇਗਾ। ਡਾ. ਰਾਜਵੰਤ ਕੌਰ ਜਿੱਥੇ ਸੱਚ ਤੇ ਪਹਿਰਾ ਦੇਣਾ ਅਤੇ ਦ੍ਰਿੜਤਾ ਨਾਲ ਕਰਨੀ ਤੇ ਕਥਨੀ ਵਿੱਚ ਪ੍ਰਪੱਕ ਰਹਿ ਕੇ ਜੀਊਣ ਨੂੰ ਤਰਜੀਹ ਦੇਣ ਦਾ ਅਜਿਹਾ ਵੱਲ ਸੀ ਜਿਸ ਨੂੰ ਹਰੇਕ ਮੰਨਦਾ ਸੀ। ਭਾਵੇਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਵਲੋਂ ਤੋਰੀਆਂ ਗਈਆਂ ਪਿਰਤਾਂ, ਸੱਚ ਤੇ ਦਿੱਤਾ ਪਹਿਰਾ ਹਮੇਸ਼ਾ ਹੀ ਉਨ੍ਹਾਂ ਦੀ ਯਾਦ ਦਿਵਾਉਂਦਾ ਰਹੇਗਾ। ਭਾਵੇਂ ਪਰਿਵਾਰਕ ਤੌਰ ਤੇ ਘਾਟਾ ਅਜੈਪਾਲ ਗਿੱਲ ਨੂੰ ਅਕਹਿ ਅਤੇ ਅਸਹਿ ਹੋਵੇਗਾ, ਪਰ ਗੁਰੂ ਦੇ ਭਾਣੇ ਨੂੰ ਸਵੀਕਾਰਦੇ ਉਨ੍ਹਾਂ ਲਈ ਇਹੋ ਅਰਦਾਸ ਹੈ ਕਿ ਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਨਜ਼ਦੀਕੀਆਂ ਨੂੰ ਬੱਲ ਬਖਸ਼ੇ ਕਿ ਉਨ੍ਹਾਂ ਦਾ ਸਦਮਾ ਬਰਦਾਸ਼ਤ ਕਰ ਸਕਣ।
ਉਨ੍ਹਾਂ ਦੇ ਚਲੇ ਜਾਣ ਦੇ ਦੁੱਖ ਵਿੱਚ ਸ਼ਰੀਕ ਜਸਦੀਪ ਸਿੰਘ ਜੱਸੀ, ਦਲਵੀਰ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਛੱਬੀ ਢਿੱਲੋਂ, ਗੁਰਦੇਬ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ, ਸੁਰਮੁਖ ਸਿੰਘ ਮਾਣਕੂ, ਰੁਲਦਾ ਸਿੰਘ, ਮਨਜੀਤ ਸਿੰਘ ਕੈਰੋਂ, ਮਾਸਟਰ ਧਰਮਪਾਲ ਸਿੰਘ, ਪ੍ਰਿਤਪਾਲ ਸਿੰਘ ਲੱਕੀ, ਗੁਰਪ੍ਰੀਤ ਸਿੰਘ ਸੰਨੀ ਅਤੇ ਸਮੂਹ ਸੰਗਤਾਂ ਨੇ ਡਾ. ਅਜੈਪਾਲ ਨਾਲ ਦੁੱਖ ਸਾਂਝਾ ਕੀਤਾ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter