ਮੈਰੀਲੈਂਡ (ਗਿੱਲ) - ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਅਮਰੀਕਾ ਦਾ ਪਹਿਲਾ ਗੁਰੂਘਰ ਹੈ। ਜਿੱਥੇ ਕਦੇ ਵੀ ਚੋਣ ਨਹੀਂ ਕੀਤੀ ਜਾਂਦੀ, ਭਾਵ ਵੋਟਾਂ ਪਾ ਕੇ ਕਮੇਟੀ ਨੂੰ ਚੁਣਨ ਵਾਲਾ ਅਡੰਬਰ ਹਮੇਸ਼ਾ ਹੀ ਇਨ੍ਹਾਂ ਵਲੋਂ ਤਿਆਗਿਆ ਗਿਆ ਹੈ। ਹਰ ਸਾਲ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਹੈ। ਪਰ ਇਸ ਵਾਰ ਭਾਵੇਂ ਕਾਫੀ ਖਿੱਚੋਤਾਣ ਸੀ, ਪਰ ਦੋਹਾਂ ਪਾਰਟੀਆਂ ਦੀ ਸੂਝਬੂਝ ਅਤੇ ਦੂਰ ਅੰਦੇਸ਼ੀ ਨੇ ਵਧੀਆ ਪਿਰਤ ਪਾ ਦਿੱਤੀ ਹੈ। ਜਿਸ ਕਰਕੇ ਦੋ ਸਾਲਾਂ ਦੀ ਕਮੇਟੀ ਦੇ ਅਹੁਦੇਦਾਰ ਚੁਣ ਕੇ ਸੰਗਤਾਂ ਦੇ ਆਸ਼ੇ ਨੂੰ ਅੰਜਾਮ ਦਿੱਤਾ ਹੈ। ਇਸ ਸਾਲ 2017-18 ਦੀ ਕਮੇਟੀ ਵਿੱਚ ਗੁਰਦੇਬ ਸਿੰਘ ਪ੍ਰਧਾਨ, ਬਲਦੇਵ ਸਿੰਘ ਉੱਪ ਪ੍ਰਧਾਨ, ਦਲਬੀਰ ਸਿੰਘ ਚੇਅਰਮੈਨ, ਗੁਰਦਿਆਲ ਸਿੰਘ ਉੱਪ ਚੇਅਰਮੈਨ, ਗੁਰਚਰਨ ਸਿੰਘ ਸਕੱਤਰ, ਜਿੰਦਰਪਾਲ ਸਿੰਘ ਬਰਾੜ ਅਸਿਸਟੈਂਟ ਸਕੱਤਰ, ਰਮਿੰਦਰਜੀਤ ਕੌਰ ਕੈਸ਼ੀਅਰ, ਤੇਜਬੀਰ ਸਿੰਘ ਅਰੋੜਾ ਅਸਿਸਟੈਂਟ ਕੈਸ਼ੀਅਰ, ਸੁਰਜੀਤ ਸਿੰਘ ਪੀ. ਆਰ. ਓ. ਅਤੇ ਚੰਦਰ ਕਾਂਤਾ ਨੂੰ ਅਸਿਸਟੈਂਟ ਪੀ ਆਰ ਓ ਬਣਾਇਆ ਗਿਆ ਹੈ
ਸਾਲ 2018-19 ਲਈ ਗੁਰਪ੍ਰੀਤ ਸਿੰਘ ਸੰਨੀ ਨੂੰ ਪ੍ਰਧਾਨ ਅਤੇ ਦਲਜੀਤ ਸਿੰਘ ਬੱਬੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਾਲੀ ਅਸਾਮੀਆਂ ਤੇ ਟਰਸਟੀ ਇਸ ਸਾਲ ਬਲਦੇਵ ਸਿੰਘ, ਦਿਲਵੀਰ ਸਿੰਘ, ਜਸਦੀਪ ਸਿੰਘ ਜੱਸੀ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਅਤੇ ਦਲਜੀਤ ਸਿੰਘ ਨੂੰ ਐਲਾਨਿਆ ਗਿਆ। ਇਹ ਵੀ ਫੈਸਲਾ ਕੀਤਾ ਹੈ ਕਿ ਦੋਵੇਂ ਪਾਰਟੀਆਂ ਦੇ ਟਰਸਟੀ ਬਰਾਬਰ ਬਰਾਬਰ ਹੋਣਗੇ ਅਤੇ ਸਾਰੇ ਫੈਸਲੇ ਸਰਬਸੰਮਤੀ ਨਾਲ ਲਏ ਜਾਣਗੇ। ਜਿਸ ਪਾਰਟੀ ਦਾ ਵੀ ਟਰਸਟੀ ਮਿਆਦ ਪੂਰੀ ਕਰ ਲਵੇਗਾ ਉਸੇ ਪਾਰਟੀ ਨੂੰ ਹੀ ਅਸਾਮੀ ਪੁਰ ਕਰਨ ਦੀ ਆਗਿਆ ਹੋਵੇਗੀ। ਇਸ ਸਾਲ ਦੀ ਕਮੇਟੀ ਦੀ ਮਿਆਦ ਮਈ 31 ਤੱਕ ਹੋਵੇਗੀ ਅਤੇ ਨਵੀਂ ਕਮੇਟੀ ਜੂਨ ਦੇ ਪਹਿਲੇ ਹਫਤੇ ਕਾਰਜਭਾਗ ਸੰਭਾਲੇਗੀ।
ਆਸ ਹੈ ਕਿ ਨਵੀਂ ਕਮੇਟੀ ਇਦ ਸਾਲ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹੇਗੀ ਅਤੇ ਹਰੇਕ ਕੰਮ ਨੂੰ ਸਰਬਸੰਮਤੀ ਨਾਲ ਕਰੇਗੀ। ਦੂਸਰੇ ਗੁਰੂਘਰਾਂ ਨੂੰ ਵੀ ਸਰਬਸੰਮਤੀ ਨਾਲ ਪ੍ਰਬੰਧਕ ਚੁਣ ਕੇ ਗੁਰੂਘਰਾਂ ਨੂੰ ਚਲਾਉਣਾ ਚਾਹੀਦਾ ਹੈ,ਤਾਂ ਜੋ ਸੇਵਾ ਭਾਵਨਾ ਵਾਲੇ ਹੀ ਸੰਗਤੀ ਹੀ ਗੁਰੂ ਘਰ ਦੀ ਮਾਣ ਮਰਿਆਦਾ ਅਤੇ ਸੰਗਤਾਂ ਨੂੰ ਜੋੜ ਕੇ ਰੱਖਣ ਦਾ ਕਾਰਜ ਕਰ ਸਕਣ।