ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇਕ ਸਾਦੇ ਸਮਾਗਮ ਦੌਰਾਨ ਆਰਮੀ ਦੇ ਤਜ਼ਰਬੇਕਾਰ, ਬਹਾਦਰ ਅਤੇ ਦੇਸ਼ ਪ੍ਰਤੀ ਵਫਾਦਾਰੀ ਨਿਭਾਉਣ ਦੇ ਬਦਲੇ ਜੇਮਜ਼ ਸੀ ਮਕੈਲਿਨ ਨੂੰ ਅਮਰੀਕਾ ਦਾ ਸਰਵੋਤਮ ਬਹਾਦਰੀ ਮੈਡਲ ਪ੍ਰਦਾਨ ਕੀਤਾ, ਜਿੱਥੇ ਪੂਰੀ ਕੈਬਨਿਟ ਦੀ ਹਾਜ਼ਰੀ ਵਿੱਚ ਟਰੰਪ ਨੇ ਜੇਮਜ਼ ਦੀ ਬਹਾਦਰੀ ਦੀਆਂ ਤਾਰੀਫਾਂ ਕੀਤੀਆਂ, ਉੱਥੇ ਉਸ ਵਲੋਂ ਨਿਭਾਈ ਫੌਜੀ ਬਹਾਦਰੀ ਅਤੇ ਦੇਸ਼ ਪ੍ਰਤੀ ਨਿਭਾਈ ਵਫਾਦਾਰੀ ਦੇ ਨਾਲ ਨਾਲ ਆਪਣੇ ਸਾਥੀਆਂ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਮੋਢਿਆਂ ਤੇ ਚੁੱਕ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਣ ਦੇ ਕਿਸੇ ਦੀ ਤਫ਼ਸੀਰ ਵੀ ਸੁਣਾਈ ਗਈ। ਇਹ ਸਭ ਕੁਝ ਉਸਨੇ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਦੇਸ਼ ਦੇ ਰੱਖਿਆ ਨੂੰ ਸਮਰਪਿਤ ਹੋ ਕੇ ਆਪਣੇ ਸਾਥੀਆ ਨੂੰ ਬਚਾਇਆ।
ਵੀਤਨਾਮ ਦੀ ਲੜਾਈ ਵਿੱਚ ਅਜਿਹਾ ਕੁਝ ਕਰਨ ਵਾਲਾ ਅਮਰੀਕਾ ਦਾ ਇਹ ਪਹਿਲਾ ਫੌਜੀ ਸੀ ਜਿਸ ਨੇ ਦੁਸ਼ਮਣ ਨੂੰ ਇੱਕ ਪਾਸੇ ਰੋਕੀ ਰੱਖਿਆ, ਦੂਜੇ ਪਾਸੇ ਜ਼ਖਮੀ ਹਾਲਤ ਵਿੱਚ ਹੁੰਦੇ ਹੋਏ ਵੀ ਪੰਜ ਫੌਜੀਆਂ ਦੀ ਜਾਨ ਦੀ ਰਾਖੀ ਦਾ ਅਜਿਹਾ ਦੇਸ਼ ਭਗਤ ਬਣਿਆ ਜਿਸ ਦਾ ਸਾਨੀ ਬਣਨਾ ਤਾ ਇਕ ਪਾਸੇ ਰਿਹਾ, ਉਸ ਜਿਹੀ ਬਹਾਦਰੀ ਨੂੰ ਵੀ ਮਾਤ ਪਾਉਣਾ ਵੀ ਮੁਸ਼ਕਲ ਹੈ। ਜਿੱਥੇ ਉਸਦੇ ਪਰਿਵਾਰ ਦੀ ਤਾਰੀਫ ਕਰਦੇ ਟਰੰਪ ਨੇ ਜੇਮਜ਼ ਵਰਗੇ ਹੀਰੇ ਫੌਜੀ ਨੂੰ ਸਰਵੋਤਮ ਮੈਡਲ ਨਾਲ ਸਨਮਾਨਤ ਕੀਤਾ। ਉਸ ਦੀ ਬਹਾਦਰੀ ਦੀਆਂ ਅਹਿਮ ਕਹਾਣੀਆਂ ਨੂੰ ਬਿਆਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜੇਮਜ਼ ਸੀ ਮਕੈਲਨ ਇਸ ਸਾਲ ਦਾ ਉੱਤਮ ਫੌਜੀ ਅਤੇ ਸਰਵੋਤਮ ਮੈਡਲ ਦਾ ਭਾਗੀਦਾਰ ਬਣਿਆ।