ਵਾਸ਼ਿੰਗਟਨ ਡੀ. ਸੀ. (ਗਿੱਲ) – ਸਿੱਖਾਂ ਦੀ ਲੰਬੇ ਸਮੇਂ ਦੀ ਜੱਦੋ ਜਹਿਦ ਭਾਵੇਂ ਪੰਜਾਬ ਸਰਕਾਰ ਨੇ ਪੂਰੀ ਨਹੀਂ ਕੀਤੀ, ਪਰ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਦੇ ਉਪਰਾਲੇ ਨਾਲ ਸਿੱਖ ਐੱਮ. ਐੱਲ਼. ਏ. ਦੇ ਸਹਿਯੋਗ ਨਾਲ ਅਨੰਦ ਮੈਰਿਜ਼ ਐਕਟ ਦਿੱਲੀ ਵਿਧਾਨ ਸਭਾ ਨੇ ਪਾਸ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ, ਜਿਸ ਲਈ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਗੁਰਦੇਵ ਸਿੰਘ ਕੰਗ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਹਨ ਅਤੇ ਉਨ੍ਹਾਂ ਵਲੋਂ ਹਮੇਸ਼ਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਸਲਿਆਂ ਸਬੰਧੀ ਪ੍ਰਗਟਾਵਾ ਕਰਨ ਦੀ ਲਾਲਸਾ ਵੀ ਹੈ। ਉਨਾਂ੍ ਵਲੋਂ ਅਨੰਦ ਮੈਰਿਜ਼ ਐਕਟ ਦੇ ਦਿੱਲੀ ਵਿੱਚ ਪਾਸ ਹੋਣ ਨਾਲ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦੀ ਪਹਿਲੀ ਸਟੇਟ ਹੈ ਜਿਸ ਨੇ ਸਿੱਖਾਂ ਦਾ ਮਨੋਬਲ ਉੱਚਾ ਕੀਤਾ ਹੈ।
> ਜ਼ਿਕਰਯੋਗ ਹੈ ਕਿ ਇਸ ਵਿੱਚ ਪੰਜਾਬ ਦੀ ਪਹਿਲ ਕਦਮੀ ਦੀ ਲੋੜ ਸੀ। ਪਰ ਕੁਝ ਸੌੜੀ ਸੋਚ ਵਾਲਿਆਂ ਇਸ ਨੂੰ ਨੇਪਰੇ ਚੜ੍ਹਨ ਨਹੀਂ ਦਿੱਤਾ, ਪਰ ਮਨਜਿੰਦਰ ਸਿੰਘ ਸਿਰਸਾ ਦੀ ਅਣਥੱਕ ਮਿਹਨਤ ਅਤੇ ਪੁਰਜ਼ੋਰ ਕੋਸ਼ਿਸ਼ ਨੇ ਇਸ ਐਕਟ ਨੂੰ ਪਾਸ ਕਰਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਮੂਹ ਪ੍ਰਵਾਸੀਆਂ ਵਲੋਂ ਜਿੱਥੇ ਇਸ ਐਕਟ ਨੂੰ ਪਾਸ ਕਰਨ ਦੀ ਸਹਿਯੋਗੀਆਂ ਨੂੰ ਵਧਾਈ ਦਿੱਤੀ, ਉੱਥੇ ਦੂਜੀਆਂ ਸਟੇਟਾਂ ਨੂੰ ਵੀ ਇਸੇ ਅਧਾਰ ਤੇ ਅਨੰਦ ਮੈਰਿਜ਼ ਐਕਟ ਪਾਸ ਕਰਨ ਲਈ ਅਪੀਲ ਕੀਤੀ ਤਾਂ ਜੋ ਹਰੇਕ ਸਟੇਟ ਵਿੱਚ (ਯੂਨੀਫਿਕੇਸ਼ਨ) ਇਕਸਾਰਤਾ ਹੋ ਸਕੇ ਅਤੇ ਸਿੱਖ ਇਸ ਦਾ ਭਰਪੂਰ ਲਾਭ ਲੈ ਸਕਣ। ਇਸ ਸਬੰਧੀ ਪ੍ਰਵਾਸੀ, ਦੂਜੀਆਂ ਸਟੇਟਾਂ ਦੇ ਚੀਫ ਮਨਿਸਟਰਾਂ ਨੂੰ ਇਸ ਸਬੰਧੀ ਲਿਖਤੀ ਬੇਨਤੀ ਵੀ ਕਰਨਗੇ।