21 Dec 2024

ਸ਼ੁਬੇਗ ਸਿੰਘ ਦੀ ਮੌਤ ਪੁਲਿਸ ਤੇ ਕਮਿਊਨਿਟੀ ਲਈ ਗੁੱਝਾ ਭੇਦ ਬਣੀ

ਫਰਿਜ਼ਨੋ/ਕੈਲੀਫੋਰਨੀਆਂ (ਰਾਜ ਗੋਗਨਾ) – ਕਾਉਂਟੀ ਪੁਲਿਸ ਡਿਪਟੀ ਦੀ ਕੋਸ਼ਿਸ਼ ਹੈ ਕਿ ੬੮ ਸਾਲਾ ਸ਼ੁਬੇਗ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਦਾ ਭੇਦ ਪਤਾ ਲਗਾਇਆ ਜਾਵੇ। ਜੋ ਨਾਰਥ ਡਰਾਲਿਸ ਬਲਾਕ ਤੇ ਦੇਰ ਸ਼ਾਮ ਨੂੰ ਐਤਵਾਰ ਵੇਖਿਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਮੁਤਾਬਕ ਜਦੋਂ ਸੁਬੇਗ ਸਿੰਘ ਦੇਰ ਤੱਕ ਘਰ ਨਾ ਪਹੁੰਚੇ ਤਾਂ ਉਨ੍ਹਾਂ ਇਸ ਸਬੰਧੀ ਗੁੰਮ ਹੋਣ ਦੀ ਸ਼ਿਕਾਇਤ ਕੀਤੀ ਗਈ। ਪਰ ਪੁਲਿਸ ਦੇ ਡਿਪਟੀ ਅਨੁਸਾਰ ਇਨ੍ਹਾਂ ਦੀ ਲਾਸ਼ ਨੂੰ ਕੈਨਾਲ ਮਨੈਲ ਤੋਂ ਪ੍ਰਾਪਤ ਕੀਤੀ ਜੋ ਪੁਲਿਸ ਲਈ ਗੁੱਝਾ ਭੇਦ ਹੈ।ਛਾਣਬੀਣ ਹੋ ਰਹੀ ਹੈ ਕਿ ਅਜਿਹਾ ਕਿਉਂ ਅਤੇ ਕਿਵੇਂ ਹੋਇਆ। ਪਰ ਸਿੱਖ ਕਮਿਊਨਿਟੀ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਸਬੰਧੀ ਡੂੰਘੀ ਘੋਖ ਕਰਕੇ ਅਸਲੀਅਤ ਨੂੰ ਅੰਜ਼ਾਮ ਦਿੱਤਾ ਜਾਵੇ। ਇਸ ਸਬੰਧੀ ਗੁਰਦੀਪ ਸਿੰਘ ਸ਼ੇਰਗਿੱਲ ਨੇ ਕਿਹਾ ਸਿੱਖ ਕਮਿਊਨਿਟੀ ਚਾਹੁੰਦੀ ਹੈ ਕਿ ਇਸ ਸ਼ੱਕ ਤੇ ਗਲਤ ਫਹਿਮੀ ਦਾ ਪਰਦਾਫਾਸ਼ ਕੀਤਾ ਜਾਵੇ ਜੋ ਇੱਕ ਭੇਦ ਬਣਿਆ ਹੋਇਆ ਹੈ। ਕਿਉਂਕਿ ੬੮ ਸਾਲਾ ਬਜ਼ੁਰਗ ਨਾਲ ਅਜਿਹਾ ਵਾਪਰਨਾ ਨਾ ਤਾਂ ਨਫਰਤ ਦਾ ਆਲਮ ਲਗਦਾ ਹੈ ਅਤੇ ਨ ਹੀ ਜ਼ੁਰਮ ਦਾ ਕੋਈ ਸੁਰਾਗ ਪਾਇਆ ਜਾ ਰਿਹਾ ਹੈ।
ਸਿੱਖਾਂ ਦੀ ਦਸਤਾਰ ਇੱਕ ਪਹਿਚਾਣ ਹੈ ਜੋ ਸਾਡੇ ਸੱਭਿਆਚਾਰ ਦਾ ਅੰਗ ਹੈ। ਇਸ ਸਬੰਧੀ ਅਸੀਂ ਜਾਗਰੂਕ ਕਰਦੇ ਆ ਰਹੇ ਹਾਂ ਅਤੇ ਅਜੇ ਵੀ ਵਿਤਕਰੇ ਦੇ ਅੰਸ਼ ਕਿਤੇ ਕਿਤੇ ਪਾਏ ਜਾ ਰਹੇ ਹਨ। ਪਰ ਸ਼ੁਬੇਗ ਸਿੰਘ ਦੀ ਮੌਤ ਦੇ ਭੇਦ ਤੋਂ ਕਮਿਊਨਿਟੀ ਦੁਖੀ ਹੈ। ਇਸ ਦਾ ਸੁਰਾਗ ਜਲਦੀ ਸਾਹਮਣੇ ਲਿਆਂਦਾ ਜਾਵੇਗਾ। ਇਸ ਸਬੰਧੀ ਸਥਾਨਕ ਪੁਲਿਸ ਨੇ ਐਲਾਨ ਕੀਤਾ ਹੈ ਕਿ ਇਸ ਸੁਰਾਗ ਦਾ ਪਤਾ ਫੋਨ ਰਾਹੀਂ ਦੱਸਿਆ ਜਾਵੇ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter