ਵਰਜੀਨੀਆ (ਗਿੱਲ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਐੱਨ ਆਰ ਆਈ ਵਿੰਗ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਵਲੋਂ ਅਮਰੀਕਾ ਦੌਰੇ ਨੂੰ ਸਾਰਥਕ ਬਣਾਉਂਦੇ ਹੋਏ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ ਮੈਟਰੋ ਪੁਲਿਟਨ ਏਰੀਆ ਵਾਸ਼ਿੰਗਟਨ ਡੀ ਸੀ ਦੀ ਭਰਵੀਂ ਮੀਟਿੰਗ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਦੀ ਸਰਪ੍ਰਸਤੀ ਹੇਠ ਬੁਲਾਈ। ਜਿਸ ਵਿੱਚ ਵਰਜ਼ੀਨੀਆ, ਮੈਰੀਲੈਂਡ, ਵਾਸ਼ਿੰਗਟਨ ਡੀ ਸੀ ਦੇ ਪ੍ਰਧਾਨਾਂ ਨੇ ਆਪਣੀ ਸਮੁੱਚੀ ਟੀਮ ਨਾਲ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਸ਼ੁਰੂਆਤ ਸਤਪਾਲ ਸਿੰਘ ਬਰਾੜ ਨੇ ਜਾਣ ਪਹਿਚਾਣ ਤੋਂ ਇਲਾਵਾ ਪਾਰਟੀ ਦੀਆਂ ਗਤੀਵਿਧੀਆਂ ਅਤੇ ਪਸਾਰੇ ਸਬੰਧੀ ਜ਼ਿਕਰ ਕਰਦੇ ਚਰਨਜੀਤ ਸਿੰਘ ਬਰਾੜ ਦੀ ਭਰਪੂਰ ਸ਼ਲਾਘਾ ਕੀਤੀ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਅਕਾਲੀ ਦਲ ਦੀ ਟੀਮ ਦਾ ਭਰਵਾਂ ਇਕੱਠ ਤੁਹਾਡੇ ਰੂਬਰੂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਝਾਅ ਅਤੇ ਸਵਾਲ ਪੁੱਛ ਸਕਦੇ ਹਨ ਪਰ ਬੋਲਣ ਦਾ ਸਮਾਂ ਕੇਵਲ ਚਰਨਜੀਤ ਸਿੰਘ ਬਰਾੜ ਦਾ ਹੀ ਹੋਵੇਗਾ ਜੋ ਇਸ ਦੌਰੇ ਸਬੰਧੀ ਆਪਣਾ ਤਜ਼ਰਬਾ ਅਤੇ ਪਾਰਟੀ ਸਬੰਧੀ ਤੇ ਸਰਕਾਰ ਦੇ ਦਸ ਸਾਲਾ ਦੇ ਕਾਰਜ ਸਬੰਧੀ ਤੱਥਾਂ ਦੇ ਅਧਾਰ ਤੇ ਜਾਣੂ ਕਰਵਾਉਣਗੇ।
ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਰਕਰਾਂ ਦੇ ਸਮਾਂ ਕੱਢਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਕਾਸ ਵਿੱਚ ਪੰਜਾਬ ਨੂੰ ਮੋਹਰੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤਸਰ ਜਿੱਥੇ ਪ੍ਰਵਾਸੀ ਖਾਸ ਤੌਰ ਤੇ ਸਪੈਸ਼ਲ ਜਾਂਦੇ ਹਨ ਉਸ ਦੀ ਦਿੱਖ ਅਤੇ ਨੁਹਾਰ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਸਿੱਖ ਯਾਦਗਾਰਾਂ, ਨੌਕਰੀਆਂ ਦੇ ਵਸੀਲੇ ਅਤੇ ਹਰ ਵਰਗ ਲਈ ਸਹੂਲਤਾਂ ਸਰਕਾਰ ਦੀ ਕਾਰਗੁਜ਼ਾਰੀ ਦਾ ਪ੍ਰਤੱਖ ਪ੍ਰਮਾਣ ਹਨ। ਪਰ ਕੁਝ ਬੇਅਦਬੀ ਦੀਆਂ ਘਟਨਾਵਾਂ ਅਤੇ ਸੋਸ਼ਲ ਮੀਡੀਆ ਨੂੰ ਸ਼ਰਾਰਤੀ ਅਨਸਰਾਂ ਵਲੋਂ ਅਕਾਲੀ ਦਲ ਲਈ ਬਹੁਤ ਹੀ ਵਿਉਂਤਬੰਦੀ ਨਾਲ ਗਲਤ ਢੰਗ ਨਾਲ ਵਰਤ ਕੇ ਲੋਕਾਂ ਨੂੰ ਅਕਾਲੀ ਦਲ ਦੇ ਖਿਲਾਫ ਕੀਤਾ ਹੈ ਜਿਸ ਦਾ ਨਤੀਜਾ ਹੁਣ ਸਾਰੇ ਭੁਗਤ ਰਹੇ ਹਨ।
ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਜਿਸ ਨੇ ਅਨੇਕਾਂ ਮੋਰਚਿਆਂ ਨਾਲ ਪੰਜਾਬ ਦੇ ਵਿਕਾਸ, ਜਵਾਨੀ, ਕਿਸਾਨੀ ਅਤੇ ਗਰੀਬਾਂ ਨੂੰ ਆਪਣਾ ਸਮਝ ਕੇ ਸਿੰਜਿਆ ਪਰ ਸ਼ਰਾਰਤੀ ਅਨਸਰ ਇਸ ਨੂੰ ਪਛਾੜਨ ਵਿੱਚ ਸਫਲ਼ ਹੋ ਗਏ ।ਜਿਸ ਕਰਕੇ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ। ਉਨ੍ਹਾਂ ਕਿਹਾ ਸਾਨੂੰ ਸਰਕਾਰ ਤੋਂ ਬਾਹਰ ਹੋਣ ਦਾ ਕੋਈ ਅਫਸੋਸ ਨਹੀਂ ਹੈ ਕਿਉਂਕਿ ਜਿੱਤ ਹਾਰ ਬਣੀ ਆਈ ਹੈ। ਪਰ ਪਾਰਟੀ ਵਰਕਰਾਂ ਦੀ ਇਕਜੁਟਤਾ ਅਤੇ ਦ੍ਰਿੜ ਇਰਾਦੇ ਹੀ ਇਸ ਨੂੰ ਮੁੜ ਸ਼ਕਤੀ ਦਿਵਾ ਸਕਦੇ ਹਨ। ਪਰ ਇਸ ਪਾਰਟੀ ਨੂੰ ਬਾਹਰੋਂ ਕੋਈ ਖਤਰਾ ਨਹੀਂ ਹੈ। ਸਗੋਂ ਅੰਦਰ ਬੈਠੇ ਕੁਝ ਮਾੜੇ ਅਨਸਰ ਪਾਰਟੀ ਨੂੰ ਢਾਹ ਲਾ ਰਹੇਹਨ ਜਿਨ੍ਹਾਂ ਦਾ ਅੰਤ ਆ ਗਿਆ ਹੈ। ਉਹ ਖੁਦ ਹੀ ਆਪਣੇ ਆਪ ਨੂੰ ਲਾਂਭੇ ਕਰ ਲੈਣਗੇ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਹਰ ਹਫਤੇ ਮੀਟਿੰਗ ਕਰੇ ਅਤੇ ਕਾਰਗੁਜ਼ਾਰੀ ਲਈ ਰਿਪੋਰਟ ਭੇਜੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੀਟਿੰਗ ਰਾਹੀਂ ਪਾਰਟੀ ਦਾ ਪਸਾਰਾ ਕਰਨ ਅਤੇ ਮਜ਼ਬੂਤੀ ਵੱਲ ਵਧਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਇਤਰਾਮ ਮੁੜ ਸੁਰਜੀਤ ਹੋ ਸਕੇ। ਜਿਸ ਲਈ ਤੁਹਾਨੂੰ ਤਫਸੀਰ ਭੇਜੀ ਜਾਵੇਗੀ। ਚਰਨਜੀਤ ਬਰਾੜ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਕੱਦ ਦਾ ਰਾਜਨੀਤਕ ਕੋਈ ਨਹੀਂ ਹੈ ਜਿਨਾ ਪੰਜਾਬ ਨੂੰ ਮੂਹਰੀ ਸੂਬਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ । ਸੁਖਬੀਰ ਸਿੰਘ ਬਾਦਲ ਨੇ ਦਿਨ ਰਾਤ ਪਹਿਰਾ ਦਿੱਤਾ ਹੈ। ਜਿਸ ਕਰਕੇ ਪੰਜਾਬ ਖ਼ੂਬਸੂਰਤ ਵੀ ਹੈ ਤੇ ਵਿਕਾਸ ਦਾ ਪ੍ਰਤੀਕ ਵੀ ਹੈ।
ਉਨ੍ਹਾਂ ਕਿਹਾ ਸਾਨੂੰ ਗਿਣਤੀ ਵਿੱਚ ਵਾਧੇ ਦੀ ਲੋੜ ਨਹੀਂ ਹੈ ਗਰਾਊਂਡ ਪੱਧਰ ਤੇ ਕੰਮ ਕਰੋ ਤੁਹਾਡਾ ਕੰਮ ਬੋਲੇਗਾ। ਜਿਸ ਲਈ ਭਾਵੇਂ ਪੰਜ ਪਾਰਟੀ ਸ਼ੇਰ ਹੀ ਕਿਉਂ ਨਾ ਹੋਣ। ਉਨ੍ਹਾਂ ਪਾਰਟੀ ਨੂੰ ਅਜਿਹੇ ਸੁਝਾਅ ਦਿੱਤੇ ਕਿ ਉਹ ਪੰਜਾਬ ਆਉਣ ਸਮੇਂ ਵੀ ਹਾਜ਼ਰੀ ਸ਼ਰੋਮਣੀ ਅਕਾਲੀ ਦਲ ਦਫਤਰ ਵਿੱਚ ਜ਼ਰੂਰ ਲਗਵਾਉਣ ਤਾਂ ਜੋ ਪਤਾ ਚੱਲੇ ਕਿ ਤੁਸੀਂ ਆਪਣੀ ਜੜ੍ਹ ਨਾਲ ਜੁੜੇ ਹੋ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਹਰ ਪ੍ਰਾਂਤ ਵਿੱਚ ਰਾਜਨੀਤਿਕ ਝੰਡੇ ਗੱਡੇਗਾ ਅਤੇ ਹਰੇਕ ਗੁਰੂਘਰ ਵਿੱਚ ਆਪਣੀ ਹੋਂਦ ਦੀ ਹਾਜ਼ਰੀ ਲਗਵਾਏਗਾ। ਜਿਸ ਦੀ ਉਡੀਕ ਵਿੱਚ ਅਸੀਂ ਤੁਹਾਡੀਆਂ ਪ੍ਰਾਪਤੀਆਂ ਲਈ ਉਡੀਕ ਵਿੱਚ ਤਤਪਰ ਰਹਾਂਗੇ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਜਿਸ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਜਾਰੀ ਰੱਖਾਂਗੇ। ਲੋੜ ਹੈ ਪੰਜਾਬ ਨੂੰ ਖੁਸ਼ਹਾਲ ਅਤੇ ਅਬਾਦ ਕਰਨ ਦੀ ਜਿਸ ਲਈ ਤੁਹਾਡੀ ਸ਼ਮੂਲੀਅਤ ਹਰ ਖੇਤਰ ਵਿੱਚ ਲੋੜੀਂਦੀ ਹੈ। ਆਉ ਹੰਭਲਾ ਮਾਰੀਏ ਤੇ ਮਾੜੇ ਅਨਸਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਏਕੇ ਦਾ ਪ੍ਰਣ ਕਰਕੇ ਇਸ ਦੇ ਦੁਸ਼ਮਣਾਂ ਨੂੰ ਭਾਜੜਾਂ ਪਾਈਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨੂੰ ਬੁਲੰਦ ਕਰਕੇ ਇਸ ਨੂੰ ਮੁੜ ਸ਼ਕਤੀਸ਼ਾਲੀ ਬਣਾਈਏ। ਅੰਤ ਵਿੱਚ ਸਵਾਲ ਦਾ ਜਵਾਬ ਤੇ ਧੰਨਵਾਦ ਦੇ ਮਤੇ ਨਾਲ ਮੀਟਿੰਗ ਦਾ ਸੰਪਨ ਕੀਤਾ ਜੋ ਕਾਬਲੇ ਤਾਰੀਫ ਰਿਹਾ ਹੈ।
ਗੁਰਪ੍ਰਤਾਪ ਸਿੰਘ ਵੱਲ੍ਹਾ ਚੇਅਰਮੈਨ ਯੂਥ ਅਕਾਲੀ ਦਲ ਨੇ ਧੰਨਵਾਦ ਦੇ ਮਤੇ ਰਾਹੀਂ ਮੀਟਿੰਗ ਦੀ ਕਾਰਗੁਜ਼ਾਰੀ ਨੂੰ ਬੰਦ ਕੀਤਾ ਅਤੇ ਰਾਤਰੀ ਭੋਜ ਦਾ ਨਿਮੰਤ੍ਰਣ ਦਿੱਤਾ। ਅੱਜ ਦੇ ਇਕੱਠ ਵਿੱਚ ਗੁਰਚਰਨ ਸਿੰਘ ਲੇਲ, ਕੁਲਦੀਪ ਸਿੰਘ ਮੱਲਾ, ਲਖਵਿੰਦਰ ਸਿੰਘ ਤਖੜ, ਪ੍ਰਤਾਪ ਸਿੰਘ ਗਿੱਲ, ਹਰਬੰਸ ਸਿੰਘ ਸੰਧੂ, ਗੁਰਦੇਵ ਸਿੰਘ ਕੰਗ, ਸਤਿੰਦਰ ਸਿੰਘ, ਬਲਵਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ, ਜਰਨੈਲ ਸਿੰਘ ਗਿਲਜੀਆਂ, ਗੁਰਮੀਤ ਸਿੰਘ ਆਪਣਾ ਪੰਜਾਬ, ਸੁਰਮੁਖ ਸਿੰਘ ਮਾਣਕੂ ਤੋਂ ਇਲਾਵਾ ਕਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਪੰਜਾਬ ਦੀ ਸਥਿਤੀ ਤੋਂ ਵਾਕਫ ਹੋ ਕੇ ਆਪਣੇ ਯੋਗਦਾਨ ਨੂੰ ਕਾਰਗਰ ਢੰਗ ਨਾਲ ਦਰਜ ਕਰਨ ਦਾ ਵਾਅਦਾ ਕੀਤਾ ਜੋ ਸਮੁੱਚੀ ਟੀਮ ਲਈ ਪ੍ਰੇਰਨਾ ਸ੍ਰੋਤ ਸੀ। ਹਰਬੰਸ ਸਿੰਘ ਸੰਧੂ ਤੇ ਗੁਰਦੇਵ ਸਿੰਘ ਕੰਗ , ਪ੍ਰਤਾਪ ਸਿੰਘ ਗਿੱਲ , ਕੁਲਦੀਪ ਸਿੰਘ ਮੱਲ਼ਾ ਤੇ ਹਰਬੰਸ ਸਿੰਘ ਸੰਧੂ ਦੇ ਸੁਝਾਵਾਂ ਤੇ ਸਵਾਲਾਂ ਨੂੰ ਚਰਨਜੀਤ ਸਿੰਘ ਬਰਾੜ ਨੇ ਬਹੁਤ ਸੋਹਣੇ ਤੇ ਕਾਰਗਰ ਢੰਗ ਨਾਲ ਤਰਕ ਦੇ ਅਧਾਰ ਤੇ ਜਵਾਬ ਦੇ ਕੇ ਅੰਕਿਤ ਕੀਤਾ। ਸਮੁੱਚੇ ਤੋਰ ਤੇ ਇਹ ਮੀਟਿੰਗ ਵੱਖਰਾ ਇਤਹਾਸ ਸਿਰਜ ਗਈ ਹੈ। ਜਿਸ ਮਕਸਦ ਲਈ ਇਸ ਕਾਨਫਰੰਸ ਮੀਟਿੰਗ ਨੂੰ ਅਯੋਜਿਤ ਕੀਤਾ ਸੀ ਉਸ ਵਿੱਚ ਭਰਭੂਰ ਕਾਮਯਾਬੀ ਪਾਈ ਗਈ ਹੈ। ਜਿਸ ਲਈ ਸਮੁੱਚੀ ਟੀਮ ਧੰਨਵਾਦ ਦੀ ਪਾਤਰ ਹੈ।