26 Apr 2024

ਵਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਸੇਨ ਸਪਾਈਸਰ ਵਲੋਂ ਅਸਤੀਫਾ

ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਅਚਾਨਕ ਐਥਨੀ ਸਕਾਰਮੂਚੀ ਨੂੰ ਵਾਈਟ ਹਾਊਸ ਵਿੱਚ ਡਾਇਰੈਕਟਰ ਮੀਡੀਆ ਨਿਯੁਕਤ ਕਰ ਦਿੱਤਾ। ਜਿਸ ਤੇ ਮੌਜੂਦਾ ਸੈਕਟਰੀ ਸੇਨ ਸਪਾਈਸਰ ਖੁਸ਼ ਨਹੀਂ ਸਨ। ਉਨ੍ਹਾਂ ਵਲੋਂ ਨਿਯੁਕਤੀ ਤੋਂ ਪਹਿਲਾਂ ਟਰੰਪ ਨੂੰ ਬੇਨਤੀ ਵੀ ਕੀਤੀ ਸੀ ਕਿ ਉਹ ਐਥਨੀ ਦੀ ਨਿਯੁਕਤੀ ਤੇ ਸਹਿਮਤ ਨਹੀਂ ਹਨ। ਪਰ ਟਰੰਪ ਵਲੋਂ ਆਪਣੀ ਹੈਂਕੜ ਅਤੇ ਰਾਸ਼ਟਰਪਤੀ ਸ਼ਕਤੀ ਨੂੰ ਉੱਪਰ ਸਮਝਦੇ ਐਨਥਨੀ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ਤੇ ਪ੍ਰੈੱਸ ਸੈਕਟਰੀ ਵਲੋਂ ਅਸਤੀਫਾ ਦੇ ਦਿੱਤਾ ਹੈ। ਜੋ ਅਮਰੀਕਾ ਦੇ ਅੰਦਰੂਨੀ ਅਤੇ ਬਾਹਰੀ ਹਲਕਿਆਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਛੇ ਮਹੀਨੇ ਦੇ ਅੰਦਰ ਅਜਿਹੀ ਕਾਰਵਾਈ ਦਾ ਹੋਣਾ ਸ਼ੱਕੀ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ।
ਰਿਪਬਲਿਕਨ ਦੇ ਨੇੜੇ ਅਤੇ ਰਾਜਨੀਤਕ ਸਰਕਲ ਵਿੱਚ ੫੩ ਸਾਲਾਂ ਸਕਾਰਮੂਚੀ ਹਾਰਵਡ ਲਾਅ ਸਕੂਲ ਤੋਂ ਪੜ੍ਹੇ ਹਨ, ਜਿਨ੍ਹਾਂ ਨੇ ਟਰੰਪ ਦੀ ਚੋਣ ਪ੍ਰਕਿਰਿਆ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਦੀ ਟੀ. ਵੀ. ਕਾਰਗੁਜ਼ਾਰੀ ਤੋਂ ਵੀ ਟਰੰਪ ਕਾਫੀ ਖੁਸ਼ ਸਨ, ਜਿਸ ਕਰਕੇ ਉਹ ਵਾਈਟ ਹਾਊਸ ਵਿੱਚ ਮੀਡੀਆ ਦਾ ਕੰਮ ਉਨ੍ਹਾਂ ਦੀ ਦੇਖ ਰੇਖ ਵਿੱਚ ਰੱਖਣਾ ਚਾਹੁੰਦੇ ਸਨ, ਜਿਸ ਕਰਕੇ ਡਾਇਰੈਕਟਰ ਅਹੁਦੇ ਤੇ ਨਿਯੁਕਤ ਕਰਕੇ ਸਾਰੀ ਜ਼ਿੰਮੇਵਾਰੀ ਉਨ੍ਹਾਂ ਤੇ ਪਾਉਣਾ ਚਾਹੁੰਦੇ ਸਨ। ਜਿਸ ਨੂੰ ਸਪੈਂਸਰ ਵਲੋਂ ਪ੍ਰਵਾਨ ਨਹੀਂ ਕੀਤਾ ਅਤੇ ਖੁਦ ਹੀ ਸੈਕਟਰੀ ਪ੍ਰੈੱਸ ਦੇ ਅਹੁਦੇ ਤੋਂ ਮੁਕਤ ਹੋ ਗਏ। ਜਿਸ ਕਰਕੇ ਐਨਥਨੀ ਸਕਾਰਮੂਚੀ ਨੂੰ ਸੈਕਟਰੀ ਦਾ ਅਹੁਦਾ ਤੁਰੰਤ ਦੇ ਦਿੱਤਾ ਗਿਆ ਹੈ।
ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਸਪੈਂਸਰ ਦੀ ਕਾਰਗੁਜ਼ਾਰੀ ਤੋਂ ਖੁਸ਼ ਸਨ ਅਤੇ ਅਮਰੀਕਨ ਭਾਈਚਾਰਾ ਵੀ ਉਨ੍ਹਾਂ ਨੂੰ ਪਸੰਦ ਕਰਦਾ ਸੀ। ਉਨ੍ਹਾਂ ਕਿਹਾ ਮੈਨੂੰ ਆਸ ਹੈ ਕਿ ਉਹ ਜਿੱਥੇ ਵੀ ਕੰਮ ਕਰਨਗੇ ਇੱਕ ਸਫਲ਼ ਪ੍ਰਬੰਧਕ ਤੌਰ ਤੇ ਵਿਚਰਨਗੇ। ਪਰ ਸਪੈਂਸਰ ਮੌਜੂਦਾ ਨੌਕਰੀ ਵਿੱਚ ਅਗਸਤ ਤੱਕ ਟਿਕੇ ਰਹਿਣਗੇ।
ਸਪੈਂਸਰ ਰਿਪਬਲਿਕਨ ਰਾਸ਼ਟਰੀ ਕਮੇਟੀ ਦੇ ਸਪੋਕਸਮੈਨ ਰਹਿ ਚੁੱਕੇ ਸਨ ਅਤੇ ਸਾਬਕਾ ਰਾਸ਼ਟਰਪਤੀ ਜਾਰਜ਼ ਡਬਲੀਊ ਬੁਸ਼ ਦੇ ਪ੍ਰਬੰਧ ਵਿੱਚ ਕੰਮ ਕਰ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸੈਕਟਰੀ ਪ੍ਰੈੱਸ ਵਾਈਟ ਹਾਊਸ ਵਿੱਚ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਦਾ ਦ੍ਰਿੜ ਇਰਾਦਾ ਅਤੇ ਸਿਧਾਂਤਾਂ ਦੇ ਪੱਖ ਤੋਂ ਪੱਕਿਆਂ ਹੋਣ ਕਰਕੇ ਉਨ੍ਹਾਂ ਆਪਣੀ ਜ਼ਮੀਰ ਦੀ ਅਵਾਜ਼ ਸੁਣੀ ਤੇ ਉਨ੍ਹਾਂ ਪ੍ਰੈੱਸ ਸੈਕਟਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਭਾਵੇਂ ਆਸ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੀ ਡਿਪਟੀ ਸਾਇਰਾ ਨੂੰ ਸੈਕਟਰੀ ਬਣਾਇਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ ਤੇ ਐਨਥਨੀ ਨੂੰ ਸੈਕਟਰੀ ਬਣਾ ਦਿੱਤਾ ਗਿਆ ਹੈ। ਟਰੰਪ ਦੀ ਲੀਗਲ ਟੀਮ ਅਤੇ ਟਰੰਪ ਵਿੱਚ ਕਾਫੀ ਤਣਾਅ ਹੈ ਕਿ ਸਪੈਂਸਰ ਸ਼ਾਨ ਵਲੋਂ ਅਚਾਨਕ ਅਸਤੀਫਾ ਦੇ ਦਿੱਤਾ ਹੈ। ਅਗਲੇ ਕੁਝ ਦਿਨਾਂ ਵਿੱਚ ਇਸ ਅਸਤੀਫੇ ਨੂੰ ਕਿਵੇਂ ਲਿਆ ਜਾਂਦਾ ਹੈ। ਸਾਰਿਆਂ ਦੀਆ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਹਨ। ਇਹ ਵੀ ਵੇਖਿਆ ਜਾ ਰਿਹਾ ਹੈ ਕਿ ਐਨਥਨੀ ਇਸ ਅਹੁਦੇ ਤੇ ਆਪਣੀ ਕਾਬਲੀਅਤ ਕਿਵੇਂ ਪ੍ਰਗਟਾਉਂਦੇ ਹਨ। ਪਰ ਕੁੱਲ ਮਿਲਾ ਕੇ ਇਹ ਵਾਈਟ ਹਾਊਸ ਦਾ ਅਸਤੀਫਾ ਕਈ ਸਵਾਲਾਂ ਨੂੰ ਜਨਮ ਦੇ ਗਿਆ ਹੈ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter