ਵਾਸ਼ਿੰਗਟਨ ਡੀ. ਸੀ. (ਗਿੱਲ) – ਓਝੇ ਸਿਮਸਨ ਫੁੱਟਬਾਲ ਦਾ ਪਿਤਾਮਾ ਅਤੇ ਅਮਰੀਕਾ ਦਾ ਅਮੀਰ ਖਿਡਾਰੀ ਮੰਨਿਆ ਗਿਆ ਹੈ ਜਿਸ ਨੂੰ ਪਹਿਲਾਂ ਉਸਦੀ ਪਤਨੀ ਦੇ ਮਾਰਨ ਦੋਸ਼ ਵਿੱਚ ਸਜ਼ਾ ਤੋਂ ਮੁਕਤੀ ਮਿਲੀ ਸੀ। ਪਰ ਰੈੱਡ ਇੰਡੀਅਨ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਤਾਂ ਉਨ੍ਹਾਂ ਇਸ ਨੂੰ ਹਥਿਆਰਾਂ ਦੀ ਚੋਰੀ ਦੇ ਕੇਸ ਵਿੱਚ ਫਸਾ ਦਿੱਤਾ। ਜਿਸ ਵਿੱਚ ਇਸ ਨੂੰ 30 ਸਾਲਾਂ ਦੀ ਸਜ਼ਾ ਹੋ ਗਈ। ਪਰ 9 ਸਾਲ ਸਜ਼ਾ ਕੱਟਣ ਉਪਰੰਤ ਅਤੇ ਉਸ ਦੇ ਚੰਗੇ ਵਤੀਰੇ ਕਾਰਨ ਉਸ ਨੇ ਜੇਲ ਬੰਦੀ ਮੁਕਤੀ ਦੀ ਦਰਖਾਸਤ ਪਾਈ ਸੀ, ਜਿਸ ਉੱਤੇ ਜੀਊਰੀ ਅਤੇ ਕੇਸ ਵਿੱਚ ਦਰਜ ਗਵਾਹਾਂ ਦੀ ਦਲੀਲ ਵਿੱਚ ਓਝੇ ਸਿਮਸਨ ਨੂੰ ਚੰਗਾ ਵਿਅਕਤੀ ਅਤੇ ਚੰਗਾ ਮਿੱਤਰ ਗਰਦਾਨਿਆ ਗਿਆ। ਉਸਦੇ ਚਸ਼ਮਦੀਦ ਗਵਾਹਾਂ ਨੇ ਕੋਰਟ ਵਿੱਚ ਕਿਹਾ ਕਿ 'ਓਝੇ ਸਿਮਸਨ' ਨੇ ਉਨ੍ਹਾਂ ਤੇ ਨਾ ਕਦੇ ਬੰਦੂਕ ਤਾਣੀ ਸੀ ਅਤੇ ਨਾ ਹੀ ਕਦੇ ਗੰਨ ਦੇ ਇਸ਼ਾਰੇ ਤੇ ਧਮਕਾਇਆ ਸੀ। ਜੀਊਰੀ ਚੇਅਰਮੈਨ ਨੇ ਸਭ ਕੁਝ ਸੁਣਨ ਉਪਰੰਤ ਫੈਸਲਾ ਸੁਣਾਇਆ।
ਉਸਨੇ ਕਿਹਾ ਕਿ ਓਝੇ ਸਿਮਸਨ ਨੂੰ ਜੇਲ੍ਹ ਤੋਂ ਮੁਕਤ ਇਸ ਸ਼ਰਤ ਤੇ ਕੀਤਾ ਜਾਂਦਾ ਹੈ ਕਿ ਉਹ ਬਾਹਰ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਗੇ ਅਤੇ ਆਪਣੇ ਸੁਭਾਅ ਦਾ ਪ੍ਰਗਟਾਵਾ ਚੰਗੇ ਵਿਅਕਤੀ ਵਜੋਂ ਉਭਾਰਨਗੇ। ਜੇਕਰ ਉਹ ਅਜਿਹਾ ਕਰਨ ਵਿੱਚ ਸਫਲ ਹੁੰਦੇ ਹਨ ਤਾਂ ਉਨ੍ਹਾਂ ਦੀ ਬੰਦੀ ਮੁਕਤੀ ਬਰਕਰਾਰ ਰੱਖੀ ਜਾਵੇਗੀ । ਜੋ ਉਨ੍ਹਾਂ ਦੇ ਅਨੁਸਾਰ ਹੋਵੇਗੀ ।ਕਿ ਉਹ ਇਸ ਨੂੰ ਕਿੰਨਾ ਚਿਰ ਨਿਭਾਅ ਸਕਦੇ ਹਨ। ਪਰ ਓਝੇ ਸਿਮਸਨ ਨੇ ਆਪਣੇ ਇਸ਼ਟ ਦਾ ਧੰਨਵਾਦ ਕਰਦੇ ਹੋਏ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ, ਉਹ ਅੱਜ ਬਹੁਤ ਖੁਸ਼ ਹਨ । ਉਨਾ ਦੀ ਅਵਾਜ਼ ਪ੍ਰਮਾਤਮਾ ਨੇ ਸੁਣੀ ਹੈ ਕਿ ਉਹ ਸੱਚੇ ਵਿਅਕਤੀ ਹਨ ਅਤੇ ਸੱਚ ਨੂੰ ਸਾਬਤ ਕਰਦਿਆਂ ਦਸ ਸਾਲ ਦਾ ਅਰਸਾ ਲੱਗ ਗਿਆ ਹੈ। ਪਰ ਉਨ੍ਹਾਂ ਜੀਊਰੀ ਅਤੇ ਜੀਊਰੀ ਚੇਅਰਮੈਨ ਨਾਲ ਸਹਿਮਤੀ ਪ੍ਰਗਟਾਉਂਦੇ ਆਪਣੇ ਚੰਗੇ ਵਿਹਾਰ ਦਾ ਵਾਧਾ ਕੀਤਾ ਹੈ। ਜਿਉ ਹੀ ਜੀਊਰੀ ਨੇ ੳਝੇ ਸਿਮਸਨ ਦੀ ਰਿਹਾਈ ਦਾ ਐਲਾਨ ਕੀਤਾ ਤਾਂ ਤਾੜੀਆ ਨਾਲ ਹਾਲ ਗੂੰਝ ਉਠਿਆ ਤੇ ਉਝੇ ਸਿਮਸਨ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ।ਆਸ ਹੈ ਕਿ ਛੇ ਫੁੱਟ ਦੋ ਇੰਚ ਓਝੇ ਸਿਮਸਨ ਆਪਣੀ ਰਹਿੰਦੀ ਜ਼ਿੰਦਗੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਫੁੱਟਬਾਲ ਖਿਡਾਰੀਆਂ ਨਾਲ ਆਪਣੀ ਹੱਡ ਬੀਤੀ ਸੁਣਾ ਕੇ ਕੱਟਣਗੇ ।
ਸੀ. ਐੱਨ. ਐੱਨ. ਟੀ ਵੀ ਵਲੋਂ ਓਝੇ ਸਿਮਸਨ ਦੀ ਸਾਰੀ ਕੋਰਟ ਕਾਰਵਾਈ ਨੂੰ ਲਾਈਵ ਜੱਗ ਜਾਹਿਰ ਕਰਕੇ ਓਝੇ ਸਿਮਸਨ ਦੇ ਪ੍ਰੇਮੀਆਂ ਨੂੰ ਕੋਰਟ ਦੀ ਸਾਰੀ ਕਾਰਗੁਜ਼ਾਰੀ ਨੂੰ ਉਨ੍ਹਾਂ ਦੇ ਰੂਬਰੂ ਕੀਤਾ। ਕਈ ਮਿਲੀਅਨ ਪ੍ਰੇਮੀਆਂ ਵਲੋਂ ਓਝੇ ਸਿਮਸਨ ਦੀ ਸਾਰੀ ਕਾਰਵਾਈ ਨੂੰ ਵੇਖਣ ਉਪਰੰਤ ਫੈਸਲੇ ਤੇ ਖੁਸ਼ੀ ਪ੍ਰਗਟਾਈ ਅਤੇ ਪੂਰੇ ਮਹੌਲ ਨੂੰ ਦੀਵਾਲੀ ਦੇ ਰੂਪ ਵਿੱਚ ਮਨਾਇਆ, ਜੋ ਓਝੇ ਸਿਮਸਨ ਦੇ ਫੁਟਬਾਲ ਪ੍ਰੇਮੀਆਂ ਲਈ ਮਾਣ ਅਤੇ ਖੁਸ਼ੀ ਦਾ ਪ੍ਰਗਟਾਵਾ ਰਿਹਾ। ਆਸ ਹੈ ਕਿ ਓਝੇ ਸਿਮਸਨ ਮੁੜ ਇੱਕ ਵਧੀਆ ਇਨਸਾਨ ਤੇ ਕੋਚ ਦੀ ਹੈਸੀਅਤ ਵਿੱਚ ਉੱਭਰ ਕੇ ਸਾਹਮਣੇ ਆਉਣਗੇ। ਜੋ ਰੋਕ ਸੱਚੇ ਖਿਡਾਰੀ ਦੀ ਆਸਤਾ ਹੁੰਦੀ ਹੈ।