* ਬੀ ਜੇ ਪੀ ਨੂੰ ਭਵਿੱਖ 'ਚ ਮਜ਼ਬੂਤ ਕਰਨ ਲਈ ਪ੍ਰਵਾਸੀਆਂ ਦੇ ਸ਼ਹਿਯੋਗ ਦੀ ਲੋੜ : ਅਨਿਲ ਜੋਸ਼ੀ
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਸਿੰਘ ਗਿੱਲ) - ਅਕਾਲੀ , ਬੀ. ਜੇ. ਪੀ. ਭਾਈਵਾਲ ਸਰਕਾਰ ਦੇ ਸਾਬਕਾ ਉਦਯੋਗ ਅਤੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਜਿਨ੍ਹਾਂ ਨੂੰ ਨਿਧੜਕ ਤੇ ਬੇਬਾਕ ਸਖਸ਼ੀਅਤਾਂ ਦੇ ਰੁਤਬੇ ਨਾਲ ਸਤਿਕਾਰਿਆ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਅਮਰੀਕਾ ਦੌਰੇ ਸਮੇਂ ਜਿੱਥੇ ਵਾਸ਼ਿੰਗਟਨ ਡੀ. ਸੀ. ਸਥਿਤ ਉਹ ਪ੍ਰਵਾਸੀਆਂ ਦੇ ਰੂਬਰੂ ਹੋਏ। ਉੱਥੇ ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ-ਨਾਲ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਦੇ ਜੰਮਪਲ ਤਰਨਤਾਰਨ ਨੇ ਪੰਜਾਬ ਬਾਰੇ ਬੇਬਾਕ ਗੱਲਾਂ ਕੀਤੀਆ। ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਅੰਮ੍ਰਿਤਸਰ ਹਲਕਾ ਤੋਂ ਹੋਣ ਦਾ ਫਖਰ ਮਹਿਸੂਸ ਕਰਦੇ ਵੀ ਨਜ਼ਰ ਆਏ। ਉਨ੍ਹਾਂ ਅੰਮ੍ਰਿਤਸਰ ਦੀ ਨੁਹਾਰ ਬਦਲਣ ਅਤੇ ਸੰਸਾਰ ਦਾ ਬਿਹਤਰੀਨ ਸ਼ਹਿਰ ਤੇ ਹਰ ਪੱਖੋਂ ਖੂਬਸੂਰਤ ਬਣਾਉਣ ਵਿੱਚ ਨਿਭਾਏ ਜਾਣ ਦਾ ਜ਼ਿਕਰ ਕਰਦੇ, ਬਹੁਤ ਹੀ ਸੁਹਿਰਦ ਨਜ਼ਰੀਏ ਨਾਲ ਸਰਕਾਰ ਵਿੱਚ ਰਹਿ ਕੇ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੇ ਨਿਧੜਕ ਇਰਾਦੇ ਨੂੰ ਪ੍ਰਵਾਸੀਆਂ ਸਾਹਮਣੇ ਪ੍ਰਗਟਾਇਆ। ਉਨ੍ਹਾਂ ਕਿਹਾ ਉਨ੍ਹਾਂ ਨੂੰ ਹਰ ਪੱਖੋਂ ਪਰਖਿਆ ਗਿਆ, ਪਰ ਅਕਾਲ ਪੁਰਖ ਦੀ ਪੂਰਨ ਕ੍ਰਿਪਾ ਸਦਕਾ ਉਨ੍ਹਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ। ਅਜਿਹੇ ਬੇਬਾਕ ਅਤੇ ਨਿਧੜਕ ਬੀ. ਜੇ. ਪੀ. ਦੇ ਵਫਾਦਾਰ ਸਿਪਾਹੀ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਪੰਜਾਬ ਅਤੇ ਬੀ. ਜੇ. ਪੀ. ਸਹਿਜੇ ਹੀ ਤਰੱਕੀ ਦਾ ਰਾਹ ਅਖਤਿਆਰ ਕਰ ਜਾਵੇਗਾ।
ਉਨ੍ਹਾਂ ਪ੍ਰਵਾਸੀਆਂ ਦੇ ਹਰ ਸਵਾਲ ਦਾ ਜਵਾਬ ਤਰਕ ਦੀ ਕਸਵੱਟੀ ਦੇ ਅਧਾਰ ਤੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਹਨ ਜਿਨ੍ਹਾਂ ਨੂੰ ਪਾਰਟੀ ਖਾਤਰ ਜਾਨ ਵੀ ਦੇਣੀ ਪੈ ਜਾਵੇ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਵਲੋਂ ਦਸ ਸਾਲ ਦੇ ਕਾਰਜ ਵਿੱਚ ਅਜਿਹੇ ਦੌਰ ਵਿੱਚੋਂ ਵੀ ਗੁਜ਼ਰਨਾ ਪਿਆ, ਜਿੱਥੇ ਉਨ੍ਹਾਂ ਨੂੰ ਜਾਨ ਦਾ ਖਤਰਾ ਵੀ ਸੀ। ਜਿੱਥੇ ਉਨ੍ਹਾਂ ਨੂੰ ਅੰਦਰੂਨੀ ਵਿਰੋਧ ਅਤੇ ਬਾਹਰੀ ਹਮਾਇਤ ਤੋਂ ਮੁਨਕਰ ਹੋਣਾ ਪਿਆ ਜੋ ਉਨ੍ਹਾਂ ਦੀ ਸੱਚੀ ਸਖਸ਼ੀਅਤ ਦਾ ਪ੍ਰਤੀਕ, ਉਨ੍ਹਾਂ ਦਾ ਕੰਮ ਸੀ। ਜਿਸ ਕਰਕੇ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਨਾ ਮੁਮਕਿਨ ਸੀ। ਪਰ ਉਨ੍ਹਾਂ ਦੀ ਸਖਤ ਮਿਹਨਤ ਸਾਹਮਣੇ ਸਭ ਕੁਝ ਛੋਟਾ ਪੈ ਗਿਆ, ਜੋ ਉਨ੍ਹਾਂ ਸਾਡੇ ਵਾਸ਼ਿੰਗਟਨ ਸਥਿਤ ਉੱਘੇ ਜਰਨਲਿਸਟ ਡਾ. ਗਿੱਲ ਕੋਲ ਕਲਮਬੰਦ ਕਰਵਾਇਆ।
ਜਿੱਥੇ ਉਨ੍ਹਾਂ ਪ੍ਰਵਾਸੀਆਂ ਦੇ ਸਾਰੇ ਸਵਾਲਾਂ ਨੂੰ ਬਹੁਤ ਹੀ ਬਾਰੀਕੀ ਅਤੇ ਬੇਬਾਕ ਇਰਾਦੇ ਨਾਲ ਜਵਾਬ ਦਿੱਤੇ। ਉੱਥੇ ਪੰਜਾਬ ਦੇ ਅਤੀਤ ਅਤੇ ਭਵਿੱਖ ਬਾਰੇ ਵੀ ਖੁਲ੍ਹਕੇ ਚਰਚਾ ਕੀਤੀ ਹੈ। ਅਜਿਹੇ ਲੀਡਰਾਂ ਦੀ ਪੰਜਾਬ ਨੂੰ ਲੋੜ ਹੈ ।ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਮਜ਼ਬੂਤ ਸਥਿਤੀ ਦੀ ਮਾਲਕ ਹੈ।
ਪ੍ਰਵਾਸੀਆਂ ਵਲੋਂ ਅਨਿਲ ਜੋਸ਼ੀ ਨੂੰ ਤਿੰਨ ਮੁੱਦਿਆਂ ਤੇ ਘੇਰਿਆ ਜਿਸ ਲਈ ਉਨ੍ਹਾਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਨੂੰ ਤਰਜੀਹ ਦੇਣ ਬਾਰੇ ਕਿਹਾ। ਉਨ੍ਹਾਂ ਵਿੱਚ ਰਾਜਸੀ ਸ਼ਰਨ ਪ੍ਰਾਪਤ ਕਰਨ ਵਾਲਿਆਂ ਨੂੰ ਵੀਜ਼ਾ , ਪਾਸਪੋਰਟ ਦੇਣ ਦੀ ਵਕਾਲਤ, ਕਰਤਾਰਪੁਰ ਲਾਂਘਾ ਅਤੇ ਪੰਜਾਬ ਨੂੰ ਸਿਸਟਰ ਸਟੇਟ ਬਣਾਉਣ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਹੋਮ ਮਨਿਸਟਰ ਰਾਜ ਨਾਥ ਕੋਲ ਤਿੰਨੇ ਮੁੱਦੇ ਉਠਾਉਣ ਦਾ ਜ਼ਿਕਰ ਕੀਤਾ ਹੈ।
ਪ੍ਰਵਾਸੀਆਂ ਦਾ ਕਹਿਣਾ ਹੈ ਕਿ ਬੀ. ਜੇ. ਪੀ. ਦੀ ਨੀਂਹ ਨੂੰ ਹੋਰ ਮਜ਼ਬੂਤ ਕਰਨ ਲਈ ਅਨਿਲ ਜੋਸ਼ੀ ਦੀਆਂ ਸੇਵਾਵਾਂ ਪੰਜਾਬ ਦੇ ਬੀ. ਜੇ. ਪੀ. ਜਰਨੈਲ ਵਜੋਂ ਲੈਣੀਆਂ ਸਮੇਂ ਦੀ ਲੋੜ ਹੈ ਜਿਨ੍ਹਾਂ ਦਾ ਕੱਦ ਪੰਜਾਬ ਅਤੇ ਪ੍ਰਵਾਸੀਆਂ ਵਿੱਚ ਮਜ਼ਬੂਤ ਹੈ। ਜਿੱਥੇ ਪ੍ਰਵਾਸੀਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਸਤਪਾਲ ਸਿੰਘ ਬਰਾੜ ਅਤੇ ਗੁਰਪ੍ਰਤਾਪ ਸਿੰਘ ਵੱਲ੍ਹਾ ਦੀ ਅਗਵਾਈ ਵਿੱਚ ਪ੍ਰਤਾਪ ਸਿੰਘ ਗਿੱਲ ਪ੍ਰਧਾਨ ਵਾਸ਼ਿੰਗਟਨ ਡੀ. ਸੀ. ਦੀ ਆਮਦ ਤੇ ਇਕੱਠੇ ਹੋਏ। ਜਿੱਥੇ ਉਨ੍ਹਾਂ ਅਨਿਲ ਜੋਸ਼ੀ ਸਾਬਕਾ ਮੰਤਰੀ ਪੰਜਾਬ ਕੋਲ ਪੰਜਾਬ ਦੀ ਅਸਲੀਅਤ ਅਤੀਤ ਅਤੇ ਭਵਿੱਖ ਬਾਰੇ ਜਾਣਕਾਰੀ ਲਈ ਗਈ ਹੈ।
ਸਮੁੱਚੇ ਤੌਰ ਤੇ ਅਨਿਲ ਜੋਸ਼ੀ ਬਹੁਤ ਹੀ ਠਰੰਮੇ ਅਤੇ ਦ੍ਰਿੜ ਇਰਾਦੇ ਦੀ ਸਖਸ਼ੀਅਤ ਦੇ ਮਾਲਕ ਹਨ। ਜਿਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਹਰ ਗੱਲ ਅਤੇ ਮੰਗ ਉੱਤੇ ਵਿਚਾਰ ਚਰਚਾ ਕਰਕੇ ਸੰਤੁਸ਼ਟ ਕੀਤਾ ਹੈ। ਉਨ੍ਹਾਂ ਨੂੰ ਪ੍ਰਵਾਸੀਆਂ ਵਲੋਂ ਨਿਧੜਕ ਬੀ. ਜੇ. ਪੀ. ਦੇ ਜਰਨੈਲ ਵਜੋਂ ਗਰਦਾਨਿਆ ਗਿਆ ਹੈ ਜੋ ਭਵਿੱਖ ਵਿੱਚ ਉਭਰ ਕੇ ਸਾਹਮਣੇ ਅਉਣਗੇ। ਉਨਾ ਦੀ ਕਾਬਲੀਅਤ ਪਰਵਾਸੀਆ ਦੀ ਕਸਵੱਟੀ ਤੇ ਖਰੀ ਉਤਰੀ ਹੈ।