18 Apr 2024

ਪ੍ਰਵਾਸੀ ਪੰਜਾਬੀਆਂ ਨੂੰ ਜਾਗਰੂਕ ਕਰਨ ਤੇ ਪੰਜਾਬ ਨੂੰ ਬਚਾਉਣ ਲਈ ਵਚਨਬੱਧ : ਸੁਰਿੰਦਰ ਸਿੰਘ ਟਾਕਿੰਗ ਪੰਜਾਬ

ਵਾਸ਼ਿੰਗਟਨ ਡੀ. ਸੀ. (ਗਿੱਲ) - ਪੰਜਾਬ ਤੋਂ ਜਦੋਂ ਵੀ ਕੋਈ ਅਮਰੀਕਾ ਦੌਰੇ ਤੇ ਆਉਂਦਾ ਹੈ ।ਤਾਂ ਸਭ ਦੀਆਂ ਨਜ਼ਰਾਂ ਉਸ ਦੀ ਫੇਰੀ ਦੇ ਮਨੋਰਥ ਤੇ ਟਿਕ ਜਾਂਦੀਆਂ ਹਨ। ਅਜਿਹਾ ਸਿਰਫ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨਾਲ ਨਹੀਂ ਹੋ ਰਿਹਾ । ਸਗੋਂ ਹਰੇਕ ਉਸ ਸਖਸ਼ੀਅਤ ਨਾਲ ਹੁੰਦਾ ਹੈ ਜੋ ਥਾਂ-ਥਾਂ ਤੇ ਜਾ ਕੇ ਆਪਣੀ ਮਾਨਸਿਕਤਾ ਅਤੇ ਗਿਆਨ ਦੀ ਸਾਂਝ ਨੂੰ ਲੋਕਾਂ ਨਾਲ ਸਾਂਝਾ ਕਰਦਾ ਹੈ। ਅੱਜ ਕੱਲ੍ਹ ਦੋ ਮਹਾਨ ਸਖਸ਼ੀਅਤਾਂ ਅਮਰੀਕਾ ਦੌਰੇ ਤੇ ਹਨ। ਜਿਨ੍ਹਾਂ ਵਿੱਚ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਅਮਰੀਕਾ ਦੇ ਜਰਨਲਿਸਟਾ ਦੀ ਕਲਮ ਤੇ ਹਨ। ਦੋਹਾਂ ਦੀਆਂ ਨੀਤੀਆਂ, ਲਫਜ਼ੀ ਅਟੈਕ ਅਤੇ ਜਾਗਰੂਕਤਾ ਵਿੱਚ ਭਾਵੇਂ ਕੋਈ ਭਿੰਨਤਾ ਨਹੀਂ ਹੈ। ਪਰ ਦੋਹਾਂ ਵਲੋਂ ਪੰਜਾਬ ਦੀ ਬਰਬਾਦੀ ਦਾ ਦੋਸ਼ ਬਾਦਲ ਪਰਿਵਾਰ ਤੇ ਮੜ੍ਹਿਆ ਜਾ ਰਿਹਾ ਹੈ। ਜਿਨਾ ਦੀ ਲੀਡਰਸ਼ਿਪ ਦੇ ਬਦਲ ਲਈ ਉਹ ਦੁਹਾਈਆਂ ਦੇ ਰਹੇ ਹਨ। ਇਸ ਦਾ ਅਸਰ ਭਵਿੱਖ ਵਿੱਚ ਕੀ ਹੁੰਦਾ ਹੈ। ਉਹ ਪ੍ਰਵਾਸੀ ਪੰਜਾਬੀ ਆਪਣੀ ਸ਼ਕਤੀ ਅਤੇ ਪੰਜਾਬ ਪ੍ਰਤੀ ਸੁਹਿਰਦਤਾ ਨੂੰ ਜੁਟਾਉਣ ਉਪਰੰਤ ਹੀ ਪਤਾ ਚੱਲੇਗਾ।
ਹਾਲ ਦੀ ਘੜੀ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਲੋਂ ਆਪਣੇ ਅਮਰੀਕਾ ਦੌਰੇ ਸਮੇਂ ਹੁਣ ਤੱਕ ਪੰਜ ਪ੍ਰਾਂਤਾਂ ਦਾ ਪੰਧ ਪੂਰਾ ਕਰ ਲਿਆ ਹੈ , ਅਤੇ ਪੰਜ ਪ੍ਰਾਂਤਾਂ ਦੇ ਲੇਖੇ ਜੋਖੇ ਦੀ ਸਾਂਝ ਪਾਉਂਦੇ ਹੋਏ ਉਨ੍ਹਾਂ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਹੈ । ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਲੀਹੋਂ ਲਾਉਣਾ ,ਅੱਤਵਾਦ ਨੂੰ ਬੜਾਵਾ ਅਤੇ ਗੈਂਗਸਟਰ ਪੈਦਾ ਕਰਨ ਦਾ ਮੁੱਖ ਦੋਸ਼ੀ ਹੀ ਨਹੀਂ ਸਗੋਂ ਕੇ. ਪੀ. ਐੱਸ. ਗਿੱਲ ਨਾਲੋਂ ਵੀ ਵੱਧ ਘਾਤਕ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਗੱਲ ਪਹੁੰਚਾਉਣ ਲਈ ਕਦੇ ਵੀ ਕਿਸੇ ਲੀਡਰ ਨੇ ਕੋਸ਼ਿਸ਼ ਨਹੀਂ ਕੀਤੀ, ਸਗੋਂ ਆਪੇ ਤੱਕ ਸੀਮਤ ਹੀ ਰਹਿ ਗਏ ਹਨ। ਜਿਸ ਕਰਕੇ ਪੰਜਾਬ ਦੀ ਬੇੜੀ ਦਿਨੋ ਦਿਨ ਡੁੱਬਦੀ ਨਜ਼ਰ ਆ ਰਹੀ ਹੈ। ਹਾਲ ਦੀ ਘੜੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ,ਅਕਾਲੀ ਦਲ , ਬਾਦਲ ਪਰੀਵਾਰ ਦੀ ਥੇਲੀ ਦੇ ਚੱਟੇ ਵੱਟੇ ਹਨ। ਜਿਨ੍ਹਾਂ ਤੋਂ ਬਾਹਰ ਕੱਢਣ ਲਈ ਜਾਗਰੂਕਤਾ ਅਤੇ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ। ਇਹ ਸਭ ਕੁਝ ਤਾਂ ਹੀ ਮੁਮਕਿਨ ਹੈ ਜੇਕਰ ਸਾਰੀਆਂ ਪਾਰਟੀਆਂ ਇਕਜੁਟ ਹੋ ਕੇ ਪੰਜਾਬ ਦੀ ਬਿਹਤਰੀ ਵੱਲ ਸੋਚਣ, ਪਰ ਅਜੇ ਤੱਕ ਹਰੇਕ ਆਪਣਾ ਨਿੱਜ ਪਾਲਣ ਤੱਕ ਹੀ ਸੋਚੀ ਬੈਠਾ ਹੈ ।ਇਸ ਪਰੀਵਾਰ ਤੋਂ ਬਾਹਰ ਆਉਣ ਲਈ ਕਿਸੇ ਇੱਕ ਨੂੰ ਕੁਰਬਾਨੀ ਦੇਣੀ ਪਵੇਗੀ।
ਉਨ੍ਹਾਂ ਕਿਹਾ ਖਾਲਸਾ ਲਹਿਰ, ਸਿੰਘ ਸਭਾ ਲਹਿਰ, ਧਰਮ ਯੁੱਧ ਮੋਰਚਾ ਇਹ ਭਾਈ ਦਿੱਤ ਸਿੰਘ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਪੜ੍ਹਕੇ ਪਤਾ ਚਲਦਾ ਹੈ ਕਿ ਕਿਵੇਂ ਪੈਦਾ ਹੋਈਆਂ ਸਨ।ਇਸ ਲਈ ਕਲਮ ਨੂੰ ਮਜ਼ਬੂਤ ਕਰਨਾ ਤਰਕ ਦੇ ਅਧਾਰ ਤੇ ਗੱਲ ਕਰਨੀ ਅਤੇ ਲੋਕ ਭਾਵਨਾ ਨੂੰ ਜਾਗਰੂਕ ਕਰਕੇ ਹੀ ਪੰਜਾਬ ਦੀ ਬਿਹਤਰੀ ਕੀਤੀ ਜਾ ਸਕਦੀ ਹੈ। ਜਿਸ ਲਈ ਲਾਮਬੰਦ ਕਰਨਾ ਬੜਾ ਜਰੂਰੀ ਹੈ। ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਕੇਵਲ ਪਬਲਿਕ ਨੂੰ ਗੁੰਮਰਾਹ ਕਰਨ ਅਤੇ ਅੱਖੀਂ ਘੱਟਾ ਪਾਉਣ ਤੋਂ ਸਿਵਾਏ ਕੁਝ ਵੀ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇੱਕ ਵੀ ਚੈਨਲ ਨਹੀਂ ਹੈ ਜੋ ਸਿੱਖ ਕੌਮ ਦੀ ਗੱਲ ਕਰ ਸਕੇ। ਸਿੱਖਾਂ ਦੇ ਮਨਸੂਬੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਲਈ ਕੋਈ ਪਲੇਟਫਾਰਮ ਤਿਆਰ ਕਰ ਸਕੇ।
ਹਰ ਕੋਈ ਚਾਪਲੂਸੀ ਨਜ਼ਰੀਏ ਨਾਲ ਲਿਖ ਰਿਹਾ ਹੈ । ਵਿਚਰ ਰਿਹਾ ਹੈ।ਆਪਣੇ ਤੋਂ ਉਪਰਲੇ ਨੂੰ ਖੁਸ਼ ਕਰਨ ਤੱਕ ਹੀ ਸੀਮਤ ਹਨ।ਜਦੋਂ ਕੌਮ ਦੀ ਪੀੜਾ, ਲੋਕ ਹਿਤਾਂ ਦੀ ਰਾਖੀ ਅਤੇ ਨਿੱਜ ਤੋਂ ਉੱਪਰ ਉੱਠਣ ਦੀ ਹਿੰਮਤ ਨੂੰ ਬੂਰ ਪਾਉਣ ਲਈ ਕੁਝ ਚੰਦ ਲੋਕ ਉਠਣਗੇ ਅਤੇ ਉਹ ਲਹਿਰ ਬਣਾਉਣ ਵਿੱਚ ਕਾਮਯਾਬ ਹੋਣਗੇ ਤਾਂ ਸਹਿਜੇ ਹੀ ਤਬਦੀਲੀ ਆਵੇਗੀ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਭਾਵੇਂ ਰੌਲਾ ਪਾ ਰਿਹਾ ਹਾਂ। ਪਰ ਗੱਲ ਕੁਝ ਇੱਕ ਦੇ ਪੱਲੇ ਜ਼ਰੂਰ ਪਵੇਗੀ ਤੇ ਫਿਰ ਹੋਲੀ ਹੋਲੀ ਕਾਫਲਾ ਬਣੇਗਾ। ਉਨ੍ਹਾਂ ਕਿਹਾ ਕਿ ਜੇਲ੍ਹ ਮੇਰੇ ਲਈ ਨਵਾਂ ਤਜ਼ਰਬਾ ਸੀ ਜਿਸ ਨੇ ਮੈਨੂੰ ਪੜ੍ਹਨ ਲਈ ਪ੍ਰੇਰਿਆ ਅਤੇ ਮੈਂ ਸ਼ਬਦਾਂ ਦੀ ਤਬਦੀਲੀ ਤਿੱਖੇ ਰੂਪ ਵਿੱਚ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹਾਂ । ਹੁਣ ਮੇਰੇ ਲਈ ਪਲੇਟਫਾਰਮ ਖੁਦ ਹੀ ਥਾਂ ਅਖਤਿਆਰ ਕਰ ਗਿਆ ਹੈ। ਜਿਸਨੂੰ ਸੁਣਨ ਲਈ ਸਰੋਤਿਆਂ ਦਾ ਤਾਂਤਾ ਲੱਗ ਗਿਆ ਹੈ, ਉਨ੍ਹਾਂ ਕਿਹਾ ਜਾਣਕਾਰੀ ਹਾਸਲ ਕਰਕੇ ਕੋਈ ਪਾਇਲਟ ਬਣ ਜਾਂਦਾ ਹੈ, ਕੋਈ ਟਰੱਕ ਡਰਾਈਵਰ ਤੇ ਕੋਈ ਘੋੜ ਸਵਾਰ, ਇਹ ਸਭ ਕੁਝ ਲਿਆਕਤ ਅਤੇ ਤਜ਼ਰਬੇ ਕਰਕੇ ਹੀ ਹੈ। ਇਸ ਲਈ ਪ੍ਰਵਾਸੀ ਹੀ ਪੰਜਾਬ ਨੂੰ ਬਦਲ ਸਕਦੇ ਹਨ, ਜਿਨ੍ਹਾਂ ਨੂੰ ਸੱਚ ਤੋਂ ਵਾਕਫ ਹੋਣ ਦੀ ਲੋੜ ਹੈ ਉਹ ਮੈਂ ਜ਼ਿੰਮਵਾਰੀ ਨਿਭਾਉਣ ਮੈਂ ਆਇਆ ਹਾਂ। ਆਸ ਹੈ ਕੇ ਸਫਲ ਹੋਵਾਂਗਾ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter